ਸਿੰਧੂ ਦੇ ਨਾਮ ਟੀਮ ਇੰਡੀਆ ਦਾ ਪੈਗਾਮ
Follow GAGAN NARANGVerified account @gaGunNarang Super #PVSindhu nails #Rio2016 medal. May grey turn to yellow for you super girl! #GoYellow @Pvsindhu1 @pullelagopicha1
Follow Leander PaesVerified account @Leander Let's go #PVSindhu , let's go India !!! ????
Follow Narendra ModiVerified account @narendramodi Superb performance @PvSindhu1. You make India proud! Best of luck for the finals. #Rio2016
Follow yuvraj singhVerified account @YUVSTRONG12 The girls making us and our country proud !many congratulations to #SakshiMalik @Pvsindhu1 Jai hind ! Jai Bharat ????????????????
Follow Virender SehwagVerified account @virendersehwag Japani madam ji ko kisine pehele hi nahi samjhaya #BhartiyaNaariSabPeBhaari ? Aur Lo Panga #PVSindhu #Gold
Follow sachin tendulkarVerified account @sachin_rt Yeaaahh!! @Pvsindhu1 through to the #badminton finals with such an amazing performance!! Congratulations! Superb smashes!
Follow Kapil DevVerified account @therealkapildev I SALUTE YOU #PVSindhu. Those smashes could move mountains. WHAT AGRRESSION !!! Another Indian Woman creates history #goforgold #Rio2016
Follow Gautam GambhirVerified account @GautamGambhir India's girls keep our flag flying high! @Pvsindhu1 is why we need to push our girls to follow their dreams #Rio2016
ਰੀਓ ਓਲੰਪਿਕਸ 'ਚ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ ਹੈ। ਸਿੰਧੂ ਨੇ ਧਮਾਕਾ ਕਰਦਿਆਂ ਰੀਓ ਓਲੰਪਿਕਸ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਇਸਦੇ ਨਾਲ ਹੀ ਸਿੰਧੂ ਭਾਰਤ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਨ ਬਣ ਗਈ ਹੈ ਜੋ ਓਲੰਪਿਕਸ ਦੇ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ ਹੈ। ਓਲੰਪਿਕ ਇਤਿਹਾਸ 'ਚ ਭਾਰਤ ਦਾ ਕੋਈ ਵੀ ਬੈਡਮਿੰਟਨ ਖਿਡਾਰੀ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਨਹੀਂ ਹੋਇਆ ਸੀ। ਪਰ ਸਿੰਧੂ ਨੇ ਉਹ ਕਰ ਦਿੱਤਾ ਜੋ ਕੋਈ ਨਹੀਂ ਕਰ ਸਕਿਆ।
ਸਿੰਧੂ ਦੇ ਇਸ ਕਮਾਲ ਤੋਂ ਬਾਅਦ ਟੀਮ ਇੰਡੀਆ ਦੇ ਕ੍ਰਿਕਟਰ ਵੀ ਉਸਦੇ ਫੈਨ ਹੋ ਗਏ ਹਨ। ਯੁਵਰਾਜ ਸਿੰਘ, ਗੌਤਮ ਗੰਭੀਰ, ਵੀਰੇਂਦਰ ਸਹਿਵਾਗ, ਮੋਹੰਮਦ ਕੈਫ, ਕਪਿਲ ਦੇਵ ਅਤੇ ਕਈ ਹੋਰ ਖਿਡਾਰੀਆਂ ਨੇ ਸਿੰਧੂ ਲਈ ਟਵੀਟ ਕੀਤੇ ਅਤੇ ਉਸਨੂੰ ਇਸ ਦੇਸ਼ ਦੀ ਸ਼ਾਨ ਦੱਸਿਆ। ਕ੍ਰਿਕਟਰਸ ਅਤੇ ਖੇਡਾਂ ਨਾਲ ਜੁੜੀਆਂ ਕਈ ਸ਼ਖਸੀਅਤਾਂ ਨੇ ਸਿੰਧੂ ਦੇ ਨਾਮ ਪੈਗਾਮ ਭੇਜੇ ਹਨ।
ਪਰ ਸਿੰਧੂ ਦੇ ਚੁਨੌਤੀ ਪੇਸ਼ ਕਰਨ ਤੋਂ ਪਹਿਲਾਂ ਹੀ ਦਿੱਗਜਾਂ ਨੇ ਸਿੰਧੂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਵਧਾਈ ਵੀ ਅਜਿਹੀ ਕਿ ਸਭ ਹੈਰਾਨ ਹਨ।
ਸਿੰਧੂ ਨੇ ਸੈਮੀਫਾਈਨਲ ਮੁਕਾਬਲੇ 'ਚ ਜਾਪਾਨ ਦੀ ਨਾਜ਼ੋਮੀ ਓਕੁਹਾਰਾ ਸਿਧੇ ਸੈਟਾਂ 'ਚ ਮਾਤ ਦਿੱਤੀ। ਸਿੰਧੂ ਨੇ ਮੈਚ 21-19, 21-10 ਦੇ ਫਰਕ ਨਾਲ ਜਿੱਤਿਆ। ਹੁਣ ਫਾਈਨਲ 'ਚ ਸਿੰਧੂ ਦੀ ਟੱਕਰ ਸਪੇਨ ਦੀ ਕੈਰੋਲੀਨਾ ਮਰੀਨ ਖਿਲਾਫ ਹੋਵੇਗੀ। ਮਰੀਨ ਨੂੰ ਸਿੰਧੂ ਦੇ ਮੁਕਾਬਲੇ ਬੇਹਤਰ ਖਿਡਾਰਨ ਮੰਨਿਆ ਜਾਂਦਾ ਹੈ ਅਤੇ ਮਰੀਨ ਸਾਹਮਣੇ ਸਿੰਧੂ ਚੁਨੌਤੀ ਪੇਸ਼ ਕਰਨ ਲਈ ਤਿਆਰ ਹੈ।
ਟਵੀਟਸ