ਨਰਸਿੰਘ ਨੂੰ WADA ਨੇ ਕੀਤਾ ਚਿੱਤ
ਅੱਜ ਮੈਦਾਨ 'ਤੇ ਉੱਤਰਨਾ ਸੀ
ਭਾਰਤੀ ਭਲਵਾਨ ਨਰਸਿੰਘ ਯਾਦਵ ਲਈ ਸ਼ੁੱਕਰਵਾਰ ਦਾ ਦਿਨ ਬੇਹਦ ਖਾਸ ਹੋਣ ਵਾਲਾ ਸੀ। ਅੱਜ ਦੇ ਦਿਨ ਨਰਸਿੰਘ ਯਾਦਵ ਨੇ ਓਲੰਪਿਕਸ 'ਚ ਆਪਣੀ ਦਾਵੇਦਾਰੀ ਪੇਸ਼ ਕਰਨ ਲਈ ਉਤਰਨਾ ਸੀ।
ਰੀਓ ਓਲੰਪਿਕਸ 'ਚ ਨਰਸਿੰਘ ਨੇ 74kg ਭਾਰਵਰਗ ਦੇ ਮੈਚਾਂ 'ਚ ਹਿੱਸਾ ਲੈਣਾ ਸੀ। ਪਰ ਇਸ ਫੈਸਲੇ ਤੋਂ ਬਾਅਦ ਹੁਣ ਨਰਸਿੰਘ ਦੀਆਂ ਉਮੀਦਾਂ ਅਤੇ ਸੁਪਨਿਆਂ 'ਤੇ ਪਾਣੀ ਫਿਰ ਗਿਆ ਹੈ। CAS ਨੇ ਨਰਸਿੰਘ 'ਤੇ 4 ਸਾਲ ਦਾ ਬੈਨ ਲਗਾ ਦਿੱਤਾ ਹੈ।
ਨਰਸਿੰਘ ਦੇ ਤਰਕ ਨੂੰ ਸਾਬਿਤ ਕਰਨ ਲਈ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਸੀ ਜਿਸ ਕਾਰਨ ਕੋਰਟ ਨੇ ਉਨ੍ਹਾਂ ਖਿਲਾਫ ਫੈਸਲਾ ਲੈਣ ਦਾ ਮਨ ਬਣਾਇਆ। ਇਸੇ ਕਾਰਨ ਪਹਿਲਾਂ NADA ਵੀ ਨਰਸਿੰਘ ਨੂੰ ਓਲੰਪਿਕਸ 'ਚ ਹਿੱਸਾ ਲੈਣ ਦਾ ਪੱਖ ਨਹੀਂ ਕਰ ਰਿਹਾ ਸੀ।
CAS ਨੇ NADA (ਰਾਸ਼ਟਰੀ ਐਂਟੀ ਡੋਪਿੰਗ ਅਜੈਂਸੀ) ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਫੈਸਲਾ ਲਿਆ ਗਿਆ ਕਿ ਖਾਣ-ਪੀਣ ਦੇ ਸਮਾਨ 'ਚ ਮਿਲਾਵਟ ਦੀ ਗੱਲ ਸਹੀ ਨਹੀਂ ਹੈ। ਕੋਰਟ ਨੇ ਨਰਸਿੰਘ ਦੇ ਇਸ ਤਰਕ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਖਿਲਾਫ ਸਾਜਿਸ਼ ਹੋਈ ਹੈ।
ਇਸ ਮਾਮਲੇ 'ਚ ਅਦਾਲਤ 'ਚ ਲਗਭਗ 4 ਘੰਟੇ ਤਕ ਬਹਿਸ ਚੱਲੀ ਜਿਸ ਦੌਰਾਨ ਨਰਸਿੰਘ ਨੇ ਵੀ ਆਪਣਾ ਪੱਖ ਰਖਿਆ। ਪਰ ਫਿਰ ਫੈਸਲਾ ਨਰਸਿੰਘ ਦੇ ਉਲਟ ਸੁਣਾਇਆ ਗਿਆ।
ਨਰਸਿੰਘ 'ਤੇ ਲੱਗਾ 4 ਸਾਲ ਦਾ ਬੈਨ
ਰੀਓ ਓਲੰਪਿਕਸ 'ਚ ਭਾਰਤ ਨੂੰ ਇੱਕ ਵੱਡਾ ਝਟਕਾ ਲੱਗਾ ਹੈ। 74kg ਭਾਰਵਰਗ 'ਚ ਭਾਰਤ ਦੀ ਦਾਵੇਦਾਰੀ ਪੇਸ਼ ਕਰਨ ਜਾ ਰਹੇ ਨਰਸਿੰਘ ਯਾਦਵ 'ਤੇ 4 ਸਾਲ ਦਾ ਬੈਨ ਲਗਾ ਦਿੱਤਾ ਗਿਆ ਹੈ। ਡੋਪਿੰਗ ਮਾਮਲੇ 'ਚ ਫਸੇ ਨਰਸਿੰਘ ਯਾਦਵ ਨੂੰ WADA (ਵਿਸ਼ਵ ਐਂਟੀ ਡੋਪਿੰਗ ਅਜੈਂਸੀ) ਅਤੇ CAS (ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ) ਨੇ ਮਿਲਕੇ ਇਹ ਝਟਕਾ ਦਿੱਤਾ ਹੈ।