✕
  • ਹੋਮ

ਇਤਿਹਾਸਿਕ ਜਿੱਤ - ਬੋਲਟ ਬਣੇ ਚੈਂਪੀਅਨ

ਏਬੀਪੀ ਸਾਂਝਾ   |  19 Aug 2016 07:40 AM (IST)
1

2

ਓਲੰਪਿਕਸ ਦਾ ਦੂਜਾ ਗੋਲਡ, ਰਚਿਆ ਇਤਿਹਾਸ

3

4

200 ਮੀਟਰ ਦੌੜ ਤੋਂ ਪਹਿਲਾਂ ਰੀਓ ਓਲੰਪਿਕਸ 'ਚ 100 ਮੀਟਰ ਦੌੜ 'ਚ ਬੋਲਟ ਨੇ 9.81 ਸੈਕਿੰਡਸ ਦਾ ਸਮਾਂ ਦਿੰਦੇ ਹੋਏ ਗੋਲਡ ਮੈਡਲ 'ਤੇ ਕਬਜਾ ਜਮਾਇਆ ਸੀ।

5

ਪਰ ਫਿਨਿਸ਼ ਲਾਈਨ ਤੋਂ 50 ਮੀਟਰ ਪਹਿਲਾਂ ਤੋਂ ਬੋਲਟ ਨੇ ਲੀਡ ਹਾਸਿਲ ਕਰਨੀ ਸ਼ੁਰੂ ਕੀਤੀ ਅਤੇ ਦੌੜ ਖਤਮ ਹੁੰਦੇ-ਹੁੰਦੇ ਬੋਲਟ ਨੇ ਆਪਣੇ ਵਿਰੋਧੀਆਂ ਨੂੰ ਕਾਫੀ ਪਿੱਛੇ ਛਡ ਦਿੱਤਾ। ਬੋਲਟ ਪਹਿਲੇ ਸਥਾਨ 'ਤੇ ਰਹੇ ਜਦਕਿ ਡੀ ਗਰਾਸ (20.02 ਸੈਕਿੰਡਸ) ਦੂਜੇ ਸਥਾਨ 'ਤੇ ਰਹੇ। ਗ੍ਰੇਟ ਬ੍ਰਿਟੇਨ ਦੇ ਕ੍ਰਿਸਟੋਫ ਲੇਮਾਇਤਰੇ (20.12 ਸੈਕਿੰਡਸ) ਤੀਜੇ ਸਥਾਨ 'ਤੇ ਰਹੇ।

6

ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ ਲਗਭਗ 7.15 ਵਜੇ ਹੋਇਆ, ਅਤੇ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੋਲਟ ਜਿਸ ਅੰਦਾਜ਼ ਨਾਲ ਰਿਲੈਕਸਦ ਨਜਰ ਆ ਰਹੇ ਸਨ, ਉਸਤੋਂ ਲੱਗਣ ਲੱਗਾ ਸੀ ਕਿ ਬੋਲਟ ਦੌੜ ਆਪਣੇ ਨਾਮ ਕਰਨ ਲਈ ਤਿਆਰ ਹੈ। ਬੋਲਟ ਨੇ ਚੰਗਾ ਸਟਾਰਟ ਲਿਆ ਪਰ ਸ਼ੁਰੂਆਤ 'ਚ ਗ੍ਰੇਟ ਬ੍ਰਿਟੇਨ ਦੇ ਕ੍ਰਿਸਟੋਫ ਲੇਮਾਇਤਰੇ ਅਤੇ ਕੈਨੇਡਾ ਦੇ ਆਂਡਰੇ ਡੀ ਗਰਾਸ ਲੀਡ ਲੈਂਦੇ ਨਜਰ ਆਏ।

7

ਮਾਡਰਨ ਓਲੰਪਿਕਸ 'ਚ ਬੋਲਟ ਪਹਿਲੇ ਅਥਲੀਟ ਬਣ ਗਏ ਹਨ ਜੋ ਲਗਾਤਾਰ 3 ਓਲੰਪਿਕਸ 'ਚ 100 ਮੀਟਰ ਦੌੜ ਅਤੇ 200 ਮੀਟਰ ਦੌੜ ਦਾ ਖਿਤਾਬ ਜਿੱਤਣ 'ਚ ਕਾਮਯਾਬ ਹੋਏ ਹਨ। ਮਾਡਰਨ ਓਲੰਪਿਕਸ ਦੇ 120 ਸਾਲ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ।

8

ਦੌੜ ਦਾ ਪੂਰਾ ਹਾਲ

9

ਖਾਸ ਗੱਲ ਇਹ ਸੀ ਕਿ ਬੋਲਟ ਨੇ ਇਹ ਦੌੜ ਇੱਕ ਤਰਫਾ ਅੰਦਾਜ਼ 'ਚ ਜਿੱਤੀ। ਕੈਨੇਡਾ ਦੇ ਆਂਡਰੇ ਡੀ ਗਰਾਸ ਨੂੰ ਬੋਲਟ ਦਾ ਕੰਪੀਟੀਟਰ ਮੰਨਿਆ ਜਾ ਰਿਹਾ ਸੀ ਪਰ ਬੋਲਟ ਨੇ ਫਾਈਨਲ 'ਚ ਆਪਣੇ 7 ਵਿਰੋਧੀਆਂ ਨੂੰ ਲਗਭਗ ਬਾਡੀ ਲੈਂਥ ਤੋਂ ਵੀ ਵੱਧ ਦੀ ਲੀਡ ਹਾਸਿਲ ਕਰਦਿਆਂ ਦੌੜ 'ਚ ਜਿੱਤ ਦਰਜ ਕੀਤੀ।

10

ਜਮੈਕਾ ਦੇ 29 ਸਾਲ ਦੇ ਉਸੈਨ ਬੋਲਟ ਇੱਕ ਵਾਰ ਫਿਰ ਤੋਂ ਵਿਸ਼ਵ ਦੇ ਸਭ ਤੋਂ ਤੇਜ਼ ਧਾਵਕ ਬਣ ਕੇ ਉਭਰੇ ਹਨ। ਰੀਓ ਓਲੰਪਿਕਸ 'ਚ ਉਸੈਨ ਬੋਲਟ ਦਾ ਧਮਾਕਾ ਜਾਰੀ ਹੈ। ਬੋਲਟ ਨੇ ਓਲੰਪਿਕਸ ਦੇ 13ਵੇਂ ਦਿਨ ਇਤਿਹਾਸ ਰਚਦਿਆਂ 200 ਮੀਟਰ ਦੌੜ 'ਚ ਜਿੱਤ ਦਰਜ ਕੀਤੀ। ਬੋਲਟ ਨੇ ਰੀਓ ਓਲੰਪਿਕਸ 'ਚ ਦੂਜਾ ਗੋਲਡ ਮੈਡਲ ਆਪਣੀ ਝੋਲੀ 'ਚ ਪਾ ਲਿਆ। 200 ਮੀਟਰ ਦੌੜ 'ਚ ਬੋਲਟ ਨੇ 19.78 ਸੈਕਿੰਡਸ ਦਾ ਸਮਾਂ ਦਿੱਤਾ।

  • ਹੋਮ
  • ਖੇਡਾਂ
  • ਇਤਿਹਾਸਿਕ ਜਿੱਤ - ਬੋਲਟ ਬਣੇ ਚੈਂਪੀਅਨ
About us | Advertisement| Privacy policy
© Copyright@2026.ABP Network Private Limited. All rights reserved.