ਰੀਓ ਦਾ ਸ਼ਾਨਦਾਰ ਬੁੱਧਵਾਰ - 'ਦੰਗਲ 'ਚ ਮੰਗਲ'
ਰੈਸਲਿੰਗ : ਮਹਿਲਾ ਫ੍ਰੀਸਟਾਈਲ 48kg (ਕੁਆਲੀਫਿਕੇਸ਼ਨ) - ਵਿਨੇਸ਼ ਫੋਗਾਟ
ਕੁਸ਼ਤੀ 'ਚ 48kg ਭਾਰਵਰਗ 'ਚ ਭਾਰਤ ਦੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੇ ਆਪਣੇ ਦਮਦਾਰ ਖੇਡ ਨਾਲ ਪ੍ਰਭਾਵਿਤ ਕੀਤਾ। ਪਰ ਵਿਨੇਸ਼ ਅਤੇ ਮੈਡਲ ਵਿਚਾਲੇ ਉਨ੍ਹਾਂ ਦੀ ਇੰਜਰੀ ਆ ਗਈ। ਵਿਨੇਸ਼ ਨੂੰ ਉਨ੍ਹਾਂ ਦੇ ਪਹਿਲੇ ਹੀ ਮੈਚ 'ਚ ਇੰਜਰੀ ਹੋਈ। ਪਹਿਲਾਂ ਵਿਨੇਸ਼ ਦੀ ਬਾਂਹ 'ਤੇ ਜਰਕ ਆਇਆ ਅਤੇ ਫਿਰ ਕੁਆਟਰਫਾਈਨਲ 'ਚ ਵਿਨੇਸ਼ ਦੀ ਲੱਤ 'ਤੇ ਇੰਜਰੀ ਹੋ ਗਈ। ਇੰਜਰੀ ਨਾਲ ਜੂਝ ਰਹੀ ਵਿਨੇਸ਼ ਕੁਆਟਰਫਾਈਨਲ ਮੈਚ ਗਵਾ ਬੈਠੀ।
ਰੀਓ ਓਲੰਪਿਕਸ 'ਚ ਭਾਰਤ ਲਈ ਬੁਧਵਾਰ ਦਾ ਦਿਨ ਖੁਸ਼ੀ ਦੀ ਖਬਰ ਲੈਕੇ ਆਇਆ। ਕੱਲ ਭਾਰਤ ਨੂੰ ਓਲੰਪਿਕਸ ਦਾ ਪਹਿਲਾ ਮੈਡਲ ਨਸੀਬ ਹੋਇਆ। ਸਾਕਸ਼ੀ ਮਲਿਕ ਨੇ ਦੇਸ਼ ਦੀ ਝੋਲੀ 'ਚ ਕਾਂਸੀ ਦਾ ਤਗਮਾ ਪਾ ਦਿੱਤਾ। ਸਾਕਸ਼ੀ ਨੇ 58kg ਭਾਰਵਰਗ ਦੀ ਫ੍ਰੀਸਟਾਈਲ ਕੁਸ਼ਤੀ 'ਚ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਸਾਕਸ਼ੀ ਤੋਂ ਅਲਾਵਾ ਕੱਲ ਦੇ ਦਿਨ ਵਿਨੇਸ਼ ਫੋਗਾਟ ਨੇ ਵੀ ਜਬਰਦਸਤ ਖੇਡ ਵਿਖਾਈ, ਪਰ ਇੰਜਰੀ ਹੋਣ ਕਾਰਨ ਵਿਨੇਸ਼ ਤਗਮਾ ਜਿੱਤਣ 'ਚ ਨਾਕਾਮ ਰਹੀ। ਬੈਡਮਿੰਟਨ ਕੀਦੰਬੀ ਸ਼੍ਰੀਕਾਂਤ ਨੇ ਚੀਨ ਦੀ ਦਿੱਗਜ ਖਿਡਾਰੀ ਲਿਨ ਡਾਨ ਖਿਲਾਫ ਸ਼ਾਨਦਾਰ ਖੇਡ ਵਿਖਾ ਕੇ ਖੂਬ ਵਾਹ-ਵਾਹੀ ਲੁੱਟੀ।
ਬੁਧਵਾਰ ਦੇ ਰਿਜ਼ਲਟਸ
ਰੈਸਲਿੰਗ ਦੇ ਲਈ ਬੁਧਵਾਰ ਦਾ ਦਿਨ ਇਤਿਹਾਸਿਕ ਸਾਬਿਤ ਹੋਇਆ। ਸਾਕਸ਼ੀ ਮਲਿਕ ਨੇ 58kg ਭਾਰਵਰਗ 'ਚ ਫ੍ਰੀਸਟਾਈਲ ਕੈਟੇਗਰੀ ਕੁਸ਼ਤੀ 'ਚ ਕਾਂਸੀ ਦਾ ਤਗਮਾ ਜਿੱਤ ਲਿਆ। ਓਲੰਪਿਕਸ 'ਚ ਮੈਡਲ ਜਿੱਤਣ ਵਾਲੀ ਸਾਕਸ਼ੀ ਪਹਿਲੀ ਭਾਰਤੀ ਮਹਿਲਾ ਭਲਵਾਨ ਹੈ। ਸਾਕਸ਼ੀ ਨੇ ਰੈਪਚਾਜ ਰਾਊਂਡ ਦੇ ਫਾਈਨਲ ਮੈਚ 'ਚ ਕਿਰਗਿਸਤਾਨ ਦੀ ਭਲਵਾਨ ਐਸੁਲੂ ਤਿਨਿਬੈਕੋਵਾ ਨੂੰ ਮਾਤ ਦੇਕੇ ਰੀਓ ਓਲੰਪਿਕਸ 'ਚ ਭਾਰਤ ਦਾ ਖਾਤਾ ਖੋਲਿਆ।
ਰੈਸਲਿੰਗ : ਮਹਿਲਾ ਫ੍ਰੀਸਟਾਈਲ 58kg (ਕੁਆਲੀਫਿਕੇਸ਼ਨ) ਸਾਕਸ਼ੀ ਮਲਿਕ
ਅਥਲੈਟਿਕਸ : 800m ਦੌੜ (ਮਹਿਲਾ) (ਹੀਟ 3) ਟਿੰਟੂ ਲੂਕਾ
ਬੈਡਮਿੰਟਨ : ਪੁਰੁਸ਼ ਸਿੰਗਲਸ (ਕੁਆਟਰਫਾਈਨਲ) - ਕੀਦੰਬੀ ਸ਼੍ਰੀਕਾਂਤ ਬਨਾਮ ਲਿਨ ਡਾਨ (ਚੀਨ)
ਗੌਲਫ : ਮਹਿਲਾ ਈਵੈਂਟ - ਅਦਿਤੀ ਅਸ਼ੋਕ
ਭਾਰਤ ਦੀ ਮਹਿਲਾ ਗੌਲਫਰ ਅਦਿਤੀ ਅਸ਼ੋਕ ਨੇ ਬੁਧਵਾਰ ਨੂੰ ਪਹਿਲੇ ਰਾਊਂਡ 'ਚ ਦਮਦਾਰ ਖੇਡ ਵਿਖਾਇਆ। ਪਹਿਲਾ ਰਾਊਂਡ ਖਤਮ ਹੋਣ ਤਕ ਅਦਿਤੀ 7ਵੇਂ ਸਥਾਨ 'ਤੇ ਬਣੀ ਹੋਈ ਸੀ। ਪਹਿਲੇ ਰਾਊਂਡ 'ਚ ਅਦਿਤੀ ਨੇ 68 ਸਕੋਰ ਹਾਸਿਲ ਕੀਤਾ।
ਪੁਰਸ਼ਾਂ ਦੇ ਕੁਆਟਰਫਾਈਨਲ ਮੈਚ 'ਚ ਕੀਦੰਬੀ ਸ਼੍ਰੀਕਾਂਤ ਨੇ ਧਮਾਕੇਦਾਰ ਖੇਡ ਵਿਖਾਇਆ ਅਤੇ ਚੀਨ ਦੇ ਲਿਨ ਡਾਨ ਨੂੰ ਦਮਦਾਰ ਟੱਕਰ ਦਿੱਤੀ। ਪਰ ਸ਼੍ਰੀਕਾਂਤ ਇਸ ਮੈਚ 'ਚ ਜਿੱਤ ਦਰਜ ਕਰਨ 'ਚ ਨਾਕਾਮ ਰਹੇ। ਸ਼੍ਰੀਕਾਂਤ ਨੇ ਇਹ ਮੈਚ 6-21, 21-11, 18-21 ਦੇ ਫਰਕ ਨਾਲ ਗਵਾ ਦਿੱਤਾ।
ਅਥਲੈਟਿਕਸ 'ਚ ਭਾਰਤ ਦੀ ਟਿੰਟੂ ਲੂਕਾ ਪ੍ਰਭਾਵਿਤ ਕਰਨ 'ਚ ਨਾਕਾਮ ਰਹੀ। ਟਿੰਟੂ ਲੂਕਾ ਨੇ 800 ਮੀਟਰ ਦੌੜ 'ਚ 2.00.58 ਦਾ ਸਮਾਂ ਦੇਕੇ 20ਵਾਂ ਸਥਾਨ ਹਾਸਿਲ ਕੀਤਾ।