✕
  • ਹੋਮ

ਸਾਲ ਦੇ ਸਭ ਤੋਂ ਵੱਡੇ ਖਿਤਾਬਾਂ 'ਤੇ ਕੀਵੀ ਕਪਤਾਨ ਦਾ ਕਬਜ਼ਾ

ਏਬੀਪੀ ਸਾਂਝਾ   |  15 Dec 2016 12:59 PM (IST)
1

ਸਾਲ 2016 ਸੂਜ਼ੀ ਬੇਟਸ ਲਈ ਲਾਜਵਾਬ ਰਿਹਾ ਹੈ। ਇਸ ਐਵਾਰਡ ਨੂੰ ਦੇਣ ਲਈ ICC ਨੇ 14 ਸਿਤੰਬਰ 2015 ਤੋਂ 20 ਸਿਤੰਬਰ 2016 ਵਿਚਾਲੇ ਖੇਡੇ ਗਏ ਮੈਚਾਂ ਦੇ ਆਧਾਰ 'ਤੇ ਐਵਾਰਡ ਦੇ ਹੱਕਦਾਰ ਨੂੰ ਚੁਣਿਆ। ਇਸੇ ਦੌਰਾਨ ਭਾਰਤ 'ਚ ਮਹਿਲਾ ਟੀ-20 ਵਿਸ਼ਵ ਕਪ ਵੀ ਖੇਡਿਆ ਗਿਆ ਸੀ।

2

ਸੂਜ਼ੀ ਬੇਟਸ ਨੇ ਇਸ ਦੌਰਾਨ 7 ਵਨਡੇ ਮੈਚਾਂ 'ਚ 94.40 ਦੀ ਔਸਤ ਨਾਲ 472 ਰਨ ਬਣਾਏ। ਵਨਡੇ ਮੈਚਾਂ 'ਚ ਸੂਜ਼ੀ ਬੇਟਸ ਨੇ 8 ਵਿਕਟ ਵੀ ਹਾਸਿਲ ਕੀਤੇ ਅਤੇ ਉਸਦਾ ਇਕਾਨਮੀ ਰੇਟ ਵੀ ਸਿਰਫ 3.75 ਦਾ ਰਿਹਾ।

3

ਟੀ-20 ਮੈਚਾਂ 'ਚ ਸੂਜ਼ੀ ਬੇਟਸ ਨੇ 4 ਅਰਧ-ਸੈਂਕੜੇਆਂ ਦੀ ਮਦਦ ਨਾਲ 42.90 ਦੀ ਔਸਤ ਨਾਲ 429 ਰਨ ਬਣਾਏ।

4

ਫਿਲਹਾਲ ਸੂਜ਼ੀ ਬੇਟਸ ਆਸਟ੍ਰੇਲੀਆ 'ਚ ਬਿਗ ਬੈਸ਼ ਲੀਗ ਖੇਡ ਰਹੀ ਹੈ। ਸੂਜ਼ੀ ਬੇਟਸ ਨੇ ਕਿਹਾ ਕਿ ਐਵਾਰਡ ਹਾਸਿਲ ਕਰਕੇ ਓਹ ਖੁਸ਼ ਵੀ ਹੈ ਅਤੇ ਹੈਰਾਨ ਵੀ ਅਤੇ ਨਾਲ ਹੀ ਉਸਨੇ ਕਿਹਾ ਕਿ ਉਸਨੂੰ ਖੁਸ਼ੀ ਹੈ ਕਿ ਦੋਨੇ ਫਾਰਮੈਟਸ 'ਚ ਓਹ ਚੰਗੀਆਂ ਪਰਫਾਰਮੈਂਸਿਸ ਦੇਣ 'ਚ ਕਾਮਯਾਬ ਹੋਈ ਹੈ।

5

ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਸੂਜ਼ੀ ਬੇਟਸ ਨੇ ਇਤਿਹਾਸ ਰਚ ਦਿੱਤਾ ਹੈ। ਸੂਜ਼ੀ ਬੇਟਸ ਪਹਿਲਾ ਮਹਿਲਾ ਖਿਡਾਰਨ ਬਣ ਗਈ ਹੈ ਜਿਸਨੇ ਇੱਕੋ ਸਾਲ 'ਚ ਮਹਿਲਾ ਵਨਡੇ ਪਲੇਅਰ ਆਫ ਦ ਈਅਰ ਅਤੇ ਮਹਿਲਾ ਟੀ-20 ਪਲੇਅਰ ਆਫ ਦ ਈਅਰ ਦੇ ਖਿਤਾਬ ਆਪਣੇ ਨਾਮ ਕਰ ਲਏ ਹਨ।

6

7

ਸੂਜ਼ੀ ਬੇਟਸ ਨੇ ਮਹਿਲਾ ਵਨਡੇ ਪਲੇਅਰ ਆਫ ਦ ਈਅਰ ਦਾ ਖਿਤਾਬ ਸਾਲ 2013 'ਚ ਆਪਣੇ ਨਾਮ ਕੀਤਾ ਸੀ। ਪਰ ਮਹਿਲਾ ਟੀ-20 ਪਲੇਅਰ ਆਫ ਦ ਈਅਰ ਦਾ ਖਿਤਾਬ ਕੀਵੀ ਕਪਤਾਨ ਨੇ ਪਹਿਲੀ ਵਾਰ ਆਪਣੇ ਨਾਮ ਕੀਤਾ ਹੈ।

8

  • ਹੋਮ
  • ਖੇਡਾਂ
  • ਸਾਲ ਦੇ ਸਭ ਤੋਂ ਵੱਡੇ ਖਿਤਾਬਾਂ 'ਤੇ ਕੀਵੀ ਕਪਤਾਨ ਦਾ ਕਬਜ਼ਾ
About us | Advertisement| Privacy policy
© Copyright@2026.ABP Network Private Limited. All rights reserved.