ਜਕਾਰਤਾ- ਮੋਗੇ ਦੇ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੇ ਏਸ਼ੀਆਡ ਵਿੱਚ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ। ਇਸਦੇ ਨਾਲ ਹੀ ਉਸਨੇ ਖੇਡਾਂ ਦੇ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਵੀ ਬਣਾਇਆ। ਤਜਿੰਦਰਪਾਲ ਦੀ ਇਸ ਪ੍ਰਾਪਤੀ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਤੋਂ ਲੈ ਕੇ ਭਾਰਤ ਦੇ ਬਹੁਤ ਸਾਰੇ ਖੇਡ ਪ੍ਰਸ਼ੰਸਕ ਉਸ ਦੀ ਪ੍ਰਸ਼ੰਸਾ ਕਰ ਰਹ ਹਨ। ਉਸਨੇ ਭਾਰਤ ਨੂੰ ਖੇਡਾਂ ਦਾ 7ਵਾਂ ਗੋਲਡ ਮੈਡਲ ਹਾਸਲ ਕਰਵਾਇਆ ਹੈ।

23 ਸਾਲਾ ਤਜਿੰਦਰਪਾਲ ਸਿੰਘ ਤੂਰ, ਜ਼ਿਲ੍ਹਾ ਮੋਗਾ ਦੇ ਪਿੰਡ ਖੋਸਾ ਪਾਂਡੋ ਦਾ ਰਹਿਣ ਵਾਲਾ ਹੈ। ਉਸਨੇ ਸ਼ੌਟ-ਪੁੱਟ ਈਵੈਂਟ ਵਿੱਚ 20.75 ਮੀਟਰ ਦੀ ਥਰੋਅ ਲਾ ਕੇ ਸੋਨੇ ਦਾ ਤਗ਼ਮਾ ਹਾਸਲ ਕੀਤਾ। ਇਸਤੋਂ ਪਹਿਲਾਂ ਪਿਛਲੇ ਸਾਲ ਭਾਰਤ ਦੇ ਭੁਵਨੇਸ਼ਵਰ ਵਿੱਚ ਹੋਈਆਂ ਏਸ਼ੀਅਨ ਚੈਂਪੀਅਨਸ਼ਿਪਸ ਵਿੱਚ ਵੀ ਉਸਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਉਸ ਮੌਕੇ ਉਸਨੇ 19.77 ਮੀਟਰ ਦਾ ਥਰੋਅ ਲਾਇਆ ਸੀ। ਤੂਰ ਨੇ ਆਪਣੇ 5ਵੇਂ ਅਟੈਂਪਟ ਤੇ 20.75 m ਦਾ ਥਰੋਅ ਲਾਇਆ। ਆਪਣੇ ਪਹਿਲੇ ਤੇ ਫੇਰ ਚੌਥੇ ਚੌਥੇ ਅਟੈਂਪਟ ਤੇ 19.96 m ਦੀ ਥਰੋਅ ਲਾਈ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਤਜਿੰਦਰਪਾਲ ਤੂਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਤੋਂ ਇਲਾਵਾ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਵੀ ਤਜਿੰਦਰਪਾਲ ਦੀ ਇੱਕ ਵੀਡੀਓ ਸਾਂਝੀ ਕੀਤੀ ਤੇ ਜਿੱਤ ਦੀਆਂ ਵਧਾਈਆਂ ਦਿੱਤੀਆਂ।





ਸ਼ਨੀਵਾਰ ਨੂੰ ਏਸ਼ੀਆਈ ਖੇਡਾਂ ਦਾ 7ਵਾਂ ਦਿਨ ਭਾਰਤ ਵਾਸਤੇ ਚੰਗਾ ਸਾਬਿਤ ਹੋਇਆ। ਭਾਰਤ ਦੇ ਖਾਤੇ ’ਚ ਕੁੱਲ 4 ਮੈਡਲ ਪਏ, ਜਿਨ੍ਹਾਂ ਵਿੱਚ ਇੱਕ ਸੋਨਾ ਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਲ ਸਨ। ਸੋਨ ਤਗਮਾ ਅਥਲੈਟਿਕਸ ਦੇ ਸ਼ੌਟ-ਪੁੱਟ ਈਵੈਂਟ ਵਿੱਚ ਹਾਸਲ ਹੋਇਆ ਜਦਕਿ ਤਿੰਨੋਂ ਕਾਂਸੀ ਦੇ ਤਗਮੇ ਸਕਵਾਸ਼ ਦੀ ਖੇਡ ’ਚ ਹਾਸਲ ਹੋਏ। ਸਕਵਾਸ਼ ਵਿੱਚ ਪੁਰਸ਼ਾਂ ’ਚੋਂ ਸੌਰਵ ਘੋਸ਼ਾਲ ਤੇ ਮਹਿਲਾਵਾਂ ’ਚੋਂ ਜੋਸ਼ਨਾ ਚਿਨੱਪਾ ਤੇ ਦੀਪਿਕਾ ਪੱਲੀਕਲ ਨੇ ਕਾਂਸੀ ਦੇ ਤਗੋਮੇ ਜਿੱਤੇ।