Rohit Sharma Viral Video: ਰੋਹਿਤ ਸ਼ਰਮਾ ਨੇ ਪਾਕਿਸਤਾਨ ਖਿਲਾਫ ਮੈਚ 'ਚ ਕਪਤਾਨੀ ਵਾਲੀ ਪਾਰੀ ਖੇਡੀ ਸੀ। ਰੋਹਿਤ ਨੇ 63 ਗੇਂਦਾਂ 'ਤੇ 86 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਰੋਹਿਤ ਨੇ 6 ਚੌਕੇ ਅਤੇ ਇੰਨੇ ਹੀ ਛੱਕੇ ਲਗਾਏ ਸਨ। ਰੋਹਿਤ ਜਦੋਂ ਲੰਬੇ ਛੱਕੇ ਲਗਾ ਰਹੇ ਸਨ ਤਾਂ ਅੰਪਾਇਰ ਵੀ ਉਨ੍ਹਾਂ ਦੀ ਹਵਾਈ ਫਾਇਰ ਦੇਖ ਕੇ ਹੈਰਾਨ ਰਹਿ ਗਏ। 


ਮੈਚ ਦੌਰਾਨ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਭਾਰਤੀ ਕਪਤਾਨ ਰੋਹਿਤ ਕਪਤਾਨ ਮਰੇਸ ਇਰੇਸਮਸ ਨੂੰ ਆਪਣਾ ਹੁਨਰ ਦਿਖਾਉਂਦੇ ਨਜ਼ਰ ਆ ਰਹੇ ਹਨ। ਮੈਚ ਦੇ ਦੌਰਾਨ ਕੋਈ ਵੀ ਨਹੀਂ ਸਮਝ ਸਕਿਆ ਕਿ ਰੋਹਿਤ ਨੇ ਅਜਿਹਾ ਕਿਉਂ ਕੀਤਾ। ਮੈਚ ਖਤਮ ਹੋਣ ਤੋਂ ਬਾਅਦ ਰੋਹਿਤ ਨੇ ਇਸ ਦਾ ਕਾਰਨ ਦੱਸਿਆ।






ਰੋਹਿਤ ਸ਼ਰਮਾ ਨੇ ਬੀਸੀਸੀਆਈ ਟੀਵੀ ਲਈ ਹਾਰਦਿਕ ਪੰਡਯਾ ਨਾਲ ਗੱਲਬਾਤ ਵਿੱਚ ਅੰਪਾਇਰ ਨਾਲ ਇਹ ਕੰਮ ਕਰਨ ਦੇ ਪਿੱਛੇ ਦੀ ਕਹਾਣੀ ਦੱਸੀ। ਵੀਡੀਓ ਦੀ ਸ਼ੁਰੂਆਤ 'ਚ ਜਦੋਂ ਹਾਰਦਿਕ ਨੇ ਰੋਹਿਤ ਸ਼ਰਮਾ ਨੂੰ ਉਨ੍ਹਾਂ ਦੇ ਸ਼ਾਨਦਾਰ ਜਸ਼ਨ ਬਾਰੇ ਪੁੱਛਿਆ ਤਾਂ ਭਾਰਤੀ ਕਪਤਾਨ ਨੇ ਕਿਹਾ, "ਅੰਪਾਇਰ ਇਰਾਸਮਸ ਮੈਨੂੰ ਪੁੱਛ ਰਹੇ ਸਨ, ਤੁਸੀਂ ਇੰਨੇ ਲੰਬੇ ਛੱਕੇ ਕਿਵੇਂ ਮਾਰਦੇ ਹੋ? ਤੁਹਾਡੇ ਬੱਲੇ 'ਚ ਕੀ ਹੈ? ਮੈਂ ਕਿਹਾ ਕਿ ਅਜਿਹਾ ਨਹੀਂ ਹੈ। ਬੱਲੇ ਦੀ ਤਾਕਤ ਨਹੀਂ, ਇਹ ਤਾਂ ਮੇਰੇ ਡੌਲਿਆਂ ਦੀ ਤਾਕਤ ਹੈ।









ਰੋਹਿਤ ਸ਼ਰਮਾ ਇਸ ਵਿਸ਼ਵ ਕੱਪ 'ਚ ਸ਼ਾਨਦਾਰ ਫਾਰਮ 'ਚ ਹਨ। ਪਾਕਿਸਤਾਨ ਦੇ ਖਿਲਾਫ ਮੈਚ 'ਚ ਤੂਫਾਨੀ ਅਰਧ ਸੈਂਕੜਾ ਲਗਾਉਣ ਤੋਂ ਪਹਿਲਾਂ ਉਸ ਨੇ ਅਫਗਾਨਿਸਤਾਨ ਖਿਲਾਫ ਮੈਚ 'ਚ ਸੈਂਕੜਾ ਲਗਾਇਆ ਸੀ। ਉਸ ਨੇ ਅਫਗਾਨਿਸਤਾਨ ਖਿਲਾਫ 131 ਦੌੜਾਂ ਦੀ ਪਾਰੀ ਖੇਡੀ ਸੀ। ਇਸ ਮੈਚ 'ਚ ਉਨ੍ਹਾਂ ਨੇ 63 ਗੇਂਦਾਂ 'ਚ ਸੈਂਕੜਾ ਲਗਾਇਆ। ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਕਿਸੇ ਵੀ ਬੱਲੇਬਾਜ਼ ਦਾ ਇਹ ਸਭ ਤੋਂ ਤੇਜ਼ ਸੈਂਕੜਾ ਸੀ। ਹੁਣ ਰੋਹਿਤ ਨੇ ਵਿਸ਼ਵ ਕੱਪ 2023 ਵਿੱਚ 3 ਮੈਚਾਂ ਵਿੱਚ 217 ਦੌੜਾਂ ਬਣਾਈਆਂ ਹਨ ਅਤੇ ਉਹ ਹੁਣ ਤੱਕ 11 ਛੱਕੇ ਵੀ ਲਗਾ ਚੁੱਕਾ ਹੈ।