T20 World Cup: ਟੀਮ ਇੰਡੀਆ ਦੇ ਹਿੱਟਮੈਨ ਰੋਹਿਤ ਸ਼ਰਮਾ ਨੇ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀਆਂ 3000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਇਹ ਉਪਲਬਧੀ ਸੋਮਵਾਰ ਰਾਤ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਭਾਰਤ-ਨਾਮੀਬੀਆ ਮੈਚ ਦੌਰਾਨ ਹਾਸਲ ਕੀਤੀ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਤੀਜਾ ਖਿਡਾਰੀ ਹੈ। ਰੋਹਿਤ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਇਸ ਮੁਕਾਮ 'ਤੇ ਪਹੁੰਚ ਚੁੱਕੇ ਹਨ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 3227 ਦੌੜਾਂ ਬਣਾ ਕੇ ਵਿਰਾਟ ਕੋਹਲੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਮਾਰਟਿਨ ਗੁਪਟਿਲ 3115 ਦੌੜਾਂ ਨਾਲ ਦੂਜੇ ਅਤੇ ਰੋਹਿਤ ਸ਼ਰਮਾ 3038 ਦੌੜਾਂ ਨਾਲ ਤੀਜੇ ਸਥਾਨ 'ਤੇ ਹਨ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਵੀ ਇਸੇ ਵਿਸ਼ਵ ਕੱਪ 'ਚ ਟੀ-20 ਅੰਤਰਰਾਸ਼ਟਰੀ 'ਚ 3000 ਦਾ ਅੰਕੜਾ ਪਾਰ ਕੀਤਾ ਹੈ। ਰੋਹਿਤ ਦੇ ਇਸ ਅੰਕੜੇ ਤੱਕ ਪਹੁੰਚਣ ਦੀ ਖਾਸ ਗੱਲ ਇਹ ਰਹੀ ਕਿ ਉਸ ਨੇ ਘਰੇਲੂ, ਵਿਦੇਸ਼ੀ ਅਤੇ ਨਿਰਪੱਖ ਮੈਦਾਨਾਂ 'ਤੇ ਬਰਾਬਰ ਦੀਆਂ ਦੌੜਾਂ ਬਣਾਈਆਂ ਹਨ। ਉਸ ਨੇ ਘਰੇਲੂ ਮੈਦਾਨਾਂ 'ਤੇ 1019 ਦੌੜਾਂ, ਵਿਦੇਸ਼ੀ ਪਿੱਚਾਂ 'ਤੇ 1001 ਦੌੜਾਂ ਅਤੇ ਨਿਰਪੱਖ ਮੈਦਾਨਾਂ 'ਤੇ 1018 ਦੌੜਾਂ ਬਣਾਈਆਂ ਹਨ। ਹਿਟਮੈਨ ਰੋਹਿਤ ਸ਼ਰਮਾ ਨੇ ਟੀ-20 'ਚ 4 ਸੈਂਕੜੇ ਲਗਾਏਰੋਹਿਤ ਸ਼ਰਮਾ ਨੇ ਸਾਲ 2007 ਵਿੱਚ ਟੀ-20 ਵਿੱਚ ਡੈਬਿਊ ਕੀਤਾ ਸੀ। ਹੁਣ ਤੱਕ ਉਸ ਨੇ 116 ਅੰਤਰਰਾਸ਼ਟਰੀ ਮੈਚਾਂ ਦੀਆਂ 108 ਪਾਰੀਆਂ ਵਿੱਚ 32 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਰੋਹਿਤ ਦਾ ਸਟ੍ਰਾਈਕ ਰੇਟ 140 ਰਿਹਾ ਹੈ। ਰੋਹਿਤ ਦੇ ਨਾਂ ਟੀ-20 'ਚ 4 ਸੈਂਕੜੇ ਅਤੇ 24 ਅਰਧ ਸੈਂਕੜੇ ਸ਼ਾਮਲ ਹਨ। ਰੋਹਿਤ ਸ਼ਰਮਾ ਨੇ 19 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਟੀਮ ਦੀ ਅਗਵਾਈ ਕੀਤੀ ਹੈ। ਇਨ੍ਹਾਂ 19 ਮੈਚਾਂ 'ਚ 42 ਦੌੜਾਂ ਦੀ ਔਸਤ ਨਾਲ 712 ਦੌੜਾਂ ਬਣਾਈਆਂ ਹਨ। ਇਨ੍ਹਾਂ 'ਚ ਉਸ ਦੇ 2 ਸੈਂਕੜੇ ਵੀ ਸ਼ਾਮਲ ਹਨ।
T20 World Cup: ਟੀਮ ਇੰਡੀਆ ਦੇ ਹਿੱਟਮੈਨ ਨੇ ਟੀ-20 ਇੰਟਰਨੈਸ਼ਨਲ 'ਚ ਪੂਰੀ ਕੀਤੀਆਂ 3000 ਦੌੜਾਂ, ਅਜਿਹਾ ਕਰਨ ਵਾਲਾ ਦੁਨੀਆਂ ਦਾ ਤੀਜਾ ਖਿਡਾਰੀ
abp sanjha | 09 Nov 2021 04:42 PM (IST)
ਟੀਮ ਇੰਡੀਆ ਦੇ ਹਿੱਟਮੈਨ ਰੋਹਿਤ ਸ਼ਰਮਾ ਨੇ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀਆਂ 3000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਇਹ ਉਪਲਬਧੀ ਸੋਮਵਾਰ ਰਾਤ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਭਾਰਤ-ਨਾਮੀਬੀਆ ਮੈਚ ਦੌਰਾਨ ਹਾਸਲ ਕੀਤੀ।
Rohit Sharma