Vaccine Certificate on WhatsApp: ਦੇਸ਼ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਕਈ ਥਾਵਾਂ 'ਤੇ ਟੀਕਾਕਰਨ ਸਰਟੀਫਿਕੇਟ ਵੀ ਲਾਜ਼ਮੀ ਹੋ ਗਿਆ ਹੈ। ਕੀ ਤੁਹਾਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਗਈਆਂ ਹਨ ਤੇ ਫਿਰ ਵੀ ਤੁਹਾਨੂੰ ਟੀਕਾਕਰਨ ਸਰਟੀਫਿਕੇਟ ਨਹੀਂ ਮਿਲਿਆ ਹੈ? ਜੇਕਰ ਹਾਂ, ਤਾਂ ਅਸੀਂ ਤੁਹਾਨੂੰ ਇੱਕ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਰਾਹੀਂ ਤੁਸੀਂ ਕੋਵਿਨ ਤੇ ਅਰੋਗਿਆ ਸੇਤੂ ਐਪ ਤੋਂ ਬਿਨਾਂ ਵੀ ਆਪਣਾ ਟੀਕਾਕਰਨ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ। ਤੁਸੀਂ ਇਸਨੂੰ ਕੁਝ ਕਦਮਾਂ ਨਾਲ WhatsApp 'ਤੇ ਪ੍ਰਾਪਤ ਕਰੋਗੇ। ਆਓ ਜਾਣਦੇ ਹਾਂ ਇਹ ਤਰੀਕਾ ਕੀ ਹੈ।  

ਇਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ
ਟੀਕਾਕਰਨ ਲਈ ਰਜਿਸਟ੍ਰੇਸ਼ਨ ਦੌਰਾਨ ਤੁਸੀਂ ਜੋ ਨੰਬਰ ਦਰਜ ਕਰਵਾਇਆ ਸੀ, ਉਸ ਨੰਬਰ ਤੋਂ 9013151515 ਨੰਬਰ 'ਤੇ ਵਟਸਐਪ ਰਾਹੀਂ HI ਭੇਜੋ।

ਇਹ ਮੋਬਾਈਲ ਨੰਬਰ (9013151515) ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਹੈ।

ਤੁਹਾਡੇ HI ਲਿਖ ਕੇ ਭੇਜਣ ਤੋਂ ਬਾਅਦ, ਤੁਹਾਨੂੰ ਇੱਕ ਸੁਨੇਹਾ ਮਿਲੇਗਾ ਕਿ ਇਹ ਭਾਰਤ ਸਰਕਾਰ ਦਾ ਕੋਰੋਨਾ ਹੈਲਪਡੈਸਕ ਹੈ।

ਇਸ ਤੋਂ ਬਾਅਦ ਤੁਹਾਨੂੰ Covid-19 Certificate ਲਿਖ ਕੇ ਭੇਜਣਾ ਹੋਵੇਗਾ।

ਇਸ ਮੈਸੇਜ ਨੂੰ ਭੇਜਣ ਤੋਂ ਬਾਅਦ ਤੁਹਾਡੇ ਫ਼ੋਨ 'ਤੇ ਇੱਕ OTP ਆਵੇਗਾ, ਜਿਸ ਨੂੰ ਤੁਹਾਨੂੰ WhatsApp 'ਤੇ ਟਾਈਪ ਕਰਕੇ ਭੇਜਣਾ ਹੋਵੇਗਾ।

ਹੁਣ ਤੁਹਾਨੂੰ ਸਰਟੀਫਿਕੇਟ ਡਾਊਨਲੋਡ ਕਰਨ ਦਾ ਵਿਕਲਪ ਮਿਲੇਗਾ।

ਇਸ ਵਿੱਚ ਤੁਹਾਨੂੰ 1 ਟਾਈਪ ਕਰਕੇ ਭੇਜਣਾ ਹੋਵੇਗਾ। ਅਜਿਹਾ ਕਰਨ ਤੋਂ ਬਾਅਦ, ਤੁਹਾਨੂੰ ਪੀਡੀਐਫ ਫਾਰਮੈਟ ਵਿੱਚ ਸਰਟੀਫਿਕੇਟ ਮਿਲੇਗਾ। ਤੁਸੀਂ ਇਸਨੂੰ ਡਾਉਨਲੋਡ ਕਰੋ ਤੇ ਇਸ ਨੂੰ ਸੰਭਾਲ ਕੇ ਰੱਖੋ।

ਅਰੋਗਿਆ ਸੇਤੂ ਤੇ ਕੋਵਿਨ ਐਪ ਵੀ ਵਿਕਲਪ ਹਨ

WhatsApp ਤੋਂ ਇਲਾਵਾ, ਤੁਹਾਡੇ ਕੋਲ ਟੀਕਾਕਰਨ ਸਰਟੀਫਿਕੇਟ ਨੂੰ ਡਾਊਨਲੋਡ ਕਰਨ ਲਈ ਅਰੋਗਿਆ ਸੇਤੂ ਤੇ ਕੋਵਿਨ ਐਪ ਦਾ ਵਿਕਲਪ ਵੀ ਹੈ। ਤੁਸੀਂ ਇਨ੍ਹਾਂ ਦੋਵਾਂ ਐਪਾਂ 'ਤੇ ਜਾ ਕੇ ਤੇ ਡਾਊਨਲੋਡ ਵੈਕਸੀਨੇਸ਼ਨ ਸਰਟੀਫਿਕੇਟ ਵਿਕਲਪ 'ਤੇ ਜਾ ਕੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ