ਟੈਕਸ ਚੋਰੀ ਤੋਂ ਸਾਨੀਆ ਦਾ ਇਨਕਾਰ
ਭਾਰਤ ਦੀ ਮਹਿਲਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸਰਵਿਸ ਟੈਕਸ ਦਾ ਕਥਿਤ ਤੌਰ 'ਤੇ ਭੁਗਤਾਨ ਨਹੀਂ ਕਰਨ ਦੇ ਮਾਮਲੇ 'ਚ ਕਿਸੇ ਵੀ ਤਰ੍ਹਾ ਦੀ ਧੋਖਾਧੜੀ ਤੋਂ ਇਨਕਾਰ ਕੀਤਾ ਹੈ।
ਸਾਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਜੋ 1 ਕਰੋੜ ਰੁਪਏ ਮਿਲੇ ਸਨ, ਓਹ ਟਰੇਨਿੰਗ ਲਈ ਉਤਸ਼ਾਹਿਤ ਕਰਨ ਲਈ ਰਾਸ਼ੀ ਸੀ।
ਸਾਨੀਆ ਮਿਰਜ਼ਾ ਫਿਲਹਾਲ ਵਿਦੇਸ਼ 'ਚ ਟੂਰਨਾਮੈਂਟ ਖੇਡਣ 'ਚ ਵਿਅਸਤ ਹੈ ਅਤੇ ਇਸੇ ਕਾਰਨ ਸਾਨੀਆ ਖੁਦ ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋਈ।
ਇਸ ਮਾਮਲੇ 'ਚ ਆਪਣਾ ਪੱਖ ਰੱਖਣ ਲਈ ਸਾਨੀਆ ਮਿਰਜ਼ਾ ਨੂੰ 16 ਫਰਵਰੀ ਨੂੰ ਤਲਬ ਕੀਤਾ ਗਿਆ ਸੀ। 6 ਫਰਵਰੀ ਨੂੰ ਜਾਰੀ ਕੀਤੇ ਗਏ ਸਮਨ ਨੂੰ ਲੈਕੇ ਕਲ ਸਾਨੀਆ ਦਾ ਚਾਰਟਿਡ ਅਕਾਊਂਟੈਂਟ ਸਾਨੀਆ ਦੇ ਨੁਮਾਇੰਦੇ ਦੇ ਤੌਰ 'ਤੇ ਸਰਵਿਸ ਟੈਕਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਮਿਲਿਆ।
ਖਬਰਾਂ ਹਨ ਕਿ ਸਾਨੀਆ ਦੇ ਨੁਮਾਇੰਦੇ ਨੇ ਸਰਵਿਸ ਟੈਕਸ ਅਧਿਕਾਰੀਆਂ ਕੋਲ ਕੁਝ ਦਸਤਾਵੇਜ ਜਮਾ ਕਰਵਾਏ ਹਨ।
ਇਨ੍ਹਾਂ ਅਨੁਸਾਰ ਤੇਲੰਗਾਨਾ ਸਰਕਾਰ ਤੋਂ ਸਾਨੀਆ ਨੂੰ ਜੋ ਰੁਪਏ ਮਿਲੇ ਹਨ, ਓਹ ਟਰੇਨਿੰਗ ਲਈ ਉਤਸ਼ਾਹਿਤ ਕਰਨ ਲਈ ਰਾਸ਼ੀ ਸੀ। ਇਹ ਰਾਸ਼ੀ ਰਾਜ ਦਾ ਬਰੈਂਡ ਅੰਬੈਸਡਰ ਬਣਨ ਲਈ ਨਹੀਂ ਦਿੱਤੀ ਗਈ ਸੀ।