ਨਵੀਂ ਦਿੱਲੀ: ਸਾਊਥ ਅਫਰੀਕਾ ਖਿਲਾਫ ਦੂਜੇ ਟੀ-20 'ਚ ਅਸਟ੍ਰੇਲੀਆ ਨੂੰ 12 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਊਥ ਅਫਰੀਕਾ ਦੀ ਟੀਮ ਨੇ ਇਸ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਸੀਰੀਜ਼ 'ਚ ਇੱਕ-ਇੱਕ ਨਾਲ ਬਰਾਬਰੀ ਕਰ ਲਈ ਹੈ। ਜਦਕਿ ਹਾਰ ਤੋਂ ਬਾਅਦ ਵੀ ਸਟੀਵ ਸਮਿਥ ਚਰਚਾ 'ਚ ਹਨ।

ਉਨ੍ਹਾਂ ਦੇ ਸੁਰਖੀਆਂ ਦਾ ਕਾਰਨ ਉਸ ਵੱਲੋਂ ਕੀਤੀ ਫੀਲਡਿੰਗ ਹੈ। ਦੱਸ ਦਈਏ ਕਿ ਸਮਿਥ ਨੇ ਛੇਵੇਂ ਓਵਰ ਦੀ ਦੂਜੀ ਗੇਂਦ 'ਤੇ ਟੀਮ ਦੇ ਲਈ ਪੰਜ ਦੌੜਾਂ ਬਚਾਈਆਂ। ਡੀ ਕੌਕ ਨੇ ਇਸ ਬਾਲ 'ਤੇ ਜ਼ਬਰਦਸਤ ਸ਼ੌਟ ਮਾਰਿਆ ਪਰ ਬਾਉਂਡਰੀ 'ਤੇ ਖੜ੍ਹੇ ਸਮਿਥ ਨੇ ਹਵਾ 'ਚ ਛਾਲ ਮਾਰ ਬਾਲ ਨੂੰ ਬਾਉਂਡਰੀ ਤੋਂ ਪਾਰ ਜਾਣ ਤੋਂ ਰੋਕ ਲਿਆ। ਇਸ ਤੋਂ ਬਾਅਦ ਕੌਕ ਇੱਕ ਦੌੜ ਹੀ ਲੈ ਸਕੇ।


ਡੀ ਕੌਕ ਨੇ ਇਸ ਮੈਚ 'ਚ ਕਪਤਾਨੀ ਪਾਰੀ ਖੇਡਦੇ ਹੋਏ 70 ਦੌੜਾਂ ਬਣਾਈਆਂ। ਦੱਸ ਦਈਏ ਕਿ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ 'ਚ ਹੁਣ ਸੀਰੀਜ਼ ਦਾ ਫੈਸਲਾ 26 ਫਰਵਰੀ ਨੂੰ ਹੋਣ ਵਾਲੇ ਮੈਚ 'ਚ ਹੋਵੇਗਾ। ਫਿਲਹਾਲ ਦੋਵੇਂ ਟੀਮਾਂ ਇੱਕ-ਇੱਕ ਦੀ ਬਰਾਬਰੀ 'ਤੇ ਹਨ।