Asian Champions Trophy: ਹਾਕੀ ਇੰਡੀਆ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਅੱਜ 26 ਜੂਨ ਤੋਂ 19 ਜੁਲਾਈ ਤੱਕ ਬੰਗਲੂਰੂ ਵਿੱਚ ਭਾਰਤੀ ਖੇਡ ਅਥਾਰਿਟੀ ਦੇ ਸੈਂਟਰ ਵਿੱਚ ਲੱਗਣ ਵਾਲੇ ਕੌਮੀ ਕੈਂਪ ਲਈ 39 ਮੈਂਬਰੀ ਸੀਨੀਅਰ ਪੁਰਸ਼ ਟੀਮ ਦੇ ਕੋਰ ਗਰੁੱਪ ਦਾ ਐਲਾਨ ਕੀਤਾ ਹੈ। 


ਜ਼ਿਕਰ ਕਰ ਦਈਏ ਕਿ ਕੈਂਪ ਮਗਰੋਂ ਟੀਮ ਸਪੇਨ ਜਾਵੇਗੀ, ਜਿੱਥੇ ਉਹ 25 ਤੋਂ 30 ਜੁਲਾਈ ਤੱਕ ਸਪੈਨਿਸ਼ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਇੰਗਲੈਂਡ, ਨੀਦਰਲੈਂਡਜ਼ ਤੇ ਮੇਜ਼ਬਾਨ ਸਪੇਨ ਨਾਲ ਮੁਕਾਬਲੇ ਖੇਡੇਗੀ। ਚਾਰ ਮੁਲਕੀ ਟੂਰਨਾਮੈਂਟ ਮਗਰੋਂ 3 ਅਗਸਤ ਤੋਂ ਚੇਨੱਈ ਵਿਚ ਏਸ਼ੀਅਨ ਚੈਂਪੀਅਨਜ਼ ਟਰਾਫੀ ਖੇਡੀ ਜਾਵੇਗੀ, ਜਿਸ ਵਿੱਚ ਭਾਰਤ, ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ ਤੇ ਚੀਨ ਦੀਆਂ ਟੀਮਾਂ ਸ਼ਾਮਲ ਹੋਣਗੀਆਂ। 


ਇਹ ਵੀ ਪੜ੍ਹੋ: IND vs WI: ਰੋਹਿਤ ਸ਼ਰਮਾ ਤੋਂ ਬਾਅਦ ਕਿਹੜੇ ਖਿਡਾਰੀ ਨੂੰ ਹੋਣਾ ਚਾਹੀਦਾ ਭਾਰਤੀ ਟੀਮ ਦਾ ਕਪਤਾਨ, ਸੁਨੀਲ ਗਾਵਸਕਰ ਨੇ ਦਿੱਤਾ ਇਹ ਜਵਾਬ


ਕਿਹੜੇ-ਕਿਹੜੇ ਖਿਡਾਰੀ ਹੋਏ ਹਨ ਸ਼ਾਮਲ


ਕੋਰ ਗਰੁੱਪ ਵਿੱਚ ਗੋਲੀਕੀਪਰ ਕ੍ਰਿਸ਼ਨਨ ਬਹਾਦੁਰ ਪਾਠਕ, ਪੀ.ਆਰ.ਸ੍ਰੀਜੇਸ਼, ਸੂਰਜ ਕਰਕੇਰਾ, ਪਵਨ ਮਲਿਕ ਤੇ ਪ੍ਰਸ਼ਾਂਤ ਕੁਮਾਰ ਚੌਹਾਨ ਅਤੇ ਡਿਫੈਂਡਰ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਵਰੁਣ ਕੁਮਾਰ, ਅਮਿਤ ਰੋਹੀਦਾਸ, ਗੁਰਿੰਦਰ ਸਿੰਘ, ਜੁਗਰਾਜ ਸਿੰਘ, ਮਨਦੀਪ ਮੌੜ, ਨੀਲਮ ਸੰਜੀਪ ਸੰਜੇ, ਯਸ਼ਦੀਪ ਸਿਵਾਚ, ਦਿਪਸਨ ਟਿਰਕੀ ਅਤੇ ਮਨਜੀਤ। ਕੈਂਪ ਲਈ ਬੁਲਾਏ ਗਏ ਮਿਡਫੀਲਡਰਾਂ ਵਿੱਚ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਮੋਇਰੰਗਥਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਨੀਲਕਾਂਤਾ ਸ਼ਰਮਾ, ਰਾਜਕੁਮਾਰ ਪਾਲ, ਸੁਮਿਤ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ ਮੌਸੀਨ ਅਤੇ ਮਨਿੰਦਰ ਸਿੰਘ ਸ਼ਾਮਲ ਹਨ। ਐਸ ਕਾਰਤੀ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਸ਼ਿਲਾਨੰਦ ਲਾਕੜਾ ਅਤੇ ਪਵਨ ਰਾਜਭਰ ਨੂੰ ਫਾਰਵਰਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ।


ਇਹ ਵੀ ਪੜ੍ਹੋ: World Cup 2023: ਵਰਲਡ ਕੱਪ ਦੇ ਪਲਾਨ ਤੋਂ ਬਾਹਰ ਹੈ ਅਰਸ਼ਦੀਪ ਸਿੰਘ? ਵੈਸਟ ਇੰਡੀਜ਼ ਦੇ ਦੌਰੇ 'ਤੇ ਵਨਡੇ ਟੀਮ 'ਚ ਵੀ ਨਹੀਂ ਮਿਲੀ ਜਗ੍ਹਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।