Marriage in Space : ਆਪਣੇ ਵਿਆਹ ਨੂੰ ਲੈ ਕੇ ਲੋਕਾਂ ਦੀਆਂ ਕਈ ਇੱਛਾਵਾਂ ਹੁੰਦੀਆਂ ਹਨ। ਕੀ ਤੁਸੀਂ ਕਦੇ ਸਪੇਸ ਵਿੱਚ ਵਿਆਹ ਕਰਨ ਬਾਰੇ ਸੋਚਿਆ ਹੈ? 'ਹਾਂ' ਜਾਂ 'ਨਹੀਂ', ਦੋਵਾਂ ਜਵਾਬਾਂ ਵਿਚ ਅਸੀਂ ਕਹਾਂਗੇ ਕਿ ਇਹ ਸੰਭਵ ਹੈ। ਆਓ ਜਾਣਦੇ ਹਾਂ ਕਿਵੇਂ...?


ਇੱਕ ਅਮਰੀਕੀ ਕੰਪਨੀ 2024 ਤੱਕ ਲੋਕਾਂ ਨੂੰ ਪੁਲਾੜ ਵਿੱਚ ਵਿਆਹ ਕਰਨ ਦਾ ਮੌਕਾ ਦੇਵੇਗੀ। ਪੁਲਾੜ ਵਿਚ ਵਿਆਹ ਕਰਾਉਣ ਦਾ ਇਕ ਫਾਇਦਾ ਇਹ ਵੀ ਹੋਵੇਗਾ ਕਿ ਧਰਤੀ 'ਤੇ ਵਿਆਹ ਕਰਾਉਣ ਦੀਆਂ ਵਾਧੂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕੇਗਾ। ਕੰਪਨੀ ਇਸ ਪਹਿਲ ਨੂੰ 2024 ਤੱਕ ਸ਼ੁਰੂ ਕਰ ਸਕਦੀ ਹੈ।


ਅਮਰੀਕਾ ਦੀ ਸਪੇਸ ਪਰਸਪੈਕਟਿਵ ਕੰਪਨੀ ਨੇ ਸਪੇਸ ਵੇਡਿੰਗ ਦਾ ਅਨੋਖਾ ਤਰੀਕਾ ਸੋਚਿਆ ਤੇ ਇਸ 'ਤੇ ਕੰਮ ਕੀਤਾ। ਸਪੇਸ ਵਿੱਚ ਵਿਆਹ ਕਰਵਾਉਣ ਲਈ ਕੰਪਨੀ ਕਾਰਬਨ ਨਿਊਟਰਲ ਬੈਲੂਨ ਵਿੱਚ ਬੈਠ ਕੇ ਜੋੜਿਆਂ ਨੂੰ ਪੁਲਾੜ ਵਿੱਚ ਲੈ ਜਾਵੇਗੀ। ਇਸ ਦੌਰਾਨ ਕੰਪਨੀ ਪੁਲਾੜ ਤੋਂ ਧਰਤੀ ਦੇ ਖੂਬਸੂਰਤ ਨਜ਼ਾਰਿਆਂ ਨੂੰ ਦੇਖਣ ਲਈ ਵੀ ਪੂਰੇ ਪ੍ਰਬੰਧ ਕਰੇਗੀ।


ਜਾਣਕਾਰੀ ਮੁਤਾਬਕ ਲੋਕ ਪੁਲਾੜ 'ਚ ਵਿਆਹ ਕਰਵਾਉਣ ਲਈ ਇੰਨੇ ਉਤਾਵਲੇ ਹਨ ਕਿ ਕੰਪਨੀ ਲਈ ਲੰਬੀ ਉਡੀਕ ਸੂਚੀ ਤਿਆਰ ਕੀਤੀ ਗਈ ਹੈ। ਕੰਪਨੀ ਮੁਤਾਬਕ ਇਸ ਪ੍ਰੋਗਰਾਮ ਦੀਆਂ ਕਰੀਬ ਇੱਕ ਹਜ਼ਾਰ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।


ਇਹ ਇੱਕ ਸਪੇਸਸ਼ਿਪ ਨੈਪਚਿਊਨ ਉਡਾਣ ਯਾਤਰਾ ਹੋਵੇਗੀ, ਜਿਸ ਵਿੱਚ 6 ਘੰਟੇ ਲੱਗਣਗੇ। ਜਿਸ ਵਿੱਚ ਮਹਿਮਾਨਾਂ ਨੂੰ ਧਰਤੀ ਤੋਂ ਕਰੀਬ ਇੱਕ ਲੱਖ ਫੁੱਟ ਉੱਪਰ ਲਿਜਾਇਆ ਜਾਵੇਗਾ। ਇਸ ਵਿਸ਼ੇਸ਼ ਵਿਆਹ ਦਾ ਅਨੁਭਵ ਕਰਨ ਲਈ, ਜੋੜੇ 2024 ਦੇ ਅੰਤ ਤੱਕ ਸਪੇਸ ਪਰਸਪੈਕਟਿਵ ਦੀ ਵੈੱਬਸਾਈਟ 'ਤੇ ਰਜਿਸਟਰ ਕਰ ਸਕਦੇ ਹਨ।


 ਬਜਟ ਬਾਰੇ ਗੱਲ ਕਰਦੇ ਹੋਏ ਕੰਪਨੀ ਨੇ ਦੱਸਿਆ ਕਿ ਨੈਪਚਿਊਨ ਵਿੱਚ ਇੱਕ ਸੀਟ ਲਈ ਯਾਤਰੀ ਨੂੰ 125,000 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ, ਜੋ ਕਿ ਲਗਭਗ 10,283,250 ਰੁਪਏ ਹੈ। ਪੁਲਾੜ ਯਾਨ ਵਿੱਚ ਮਹਿਮਾਨਾਂ ਲਈ ਰਿਫਰੈਸ਼ਮੈਂਟ, ਵਾਈ-ਫਾਈ, ਟਾਇਲਟ ਅਤੇ ਫਲੋਟਿੰਗ ਲਾਉਂਜ ਦੀ ਸਹੂਲਤ ਵੀ ਹੋਵੇਗੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ