Islam: ਪਾਰਕਾਂ ਜਾਂ ਸੜਕਾਂ 'ਤੇ ਨਮਾਜ਼ ਅਦਾ ਕਰਨ ਦੀਆਂ ਖ਼ਬਰਾਂ ਤਾਂ ਤੁਸੀਂ ਅਕਸਰ ਸੁਣੀਆਂ ਹੋਣਗੀਆਂ। ਪਰ ਇੱਕ ਮੁਸਲਿਮ ਦੇਸ਼ ਨੇ ਇਸ ਸਬੰਧੀ ਸਖ਼ਤ ਰਵੱਈਆ ਅਪਣਾਉਣ ਦਾ ਐਲਾਨ ਕੀਤਾ ਹੈ। ਆਬੂ ਧਾਬੀ ਪੁਲਿਸ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਹਾਈਵੇਅ 'ਤੇ ਆਪਣੇ ਵਾਹਨਾਂ ਨੂੰ ਰੋਕਣ ਤੋਂ ਬਾਅਦ ਨਮਾਜ਼ ਅਦਾ ਕਰਨ ਵਾਲਿਆਂ ਨੂੰ ਇਕ ਹਜ਼ਾਰ ਦਿਰਹਾਮ ਦਾ ਜੁਰਮਾਨਾ ਭਰਨਾ ਹੋਵੇਗਾ। ਪੁਲਿਸ ਮੁਤਾਬਕ ਸੜਕ 'ਤੇ ਨਮਾਜ਼ ਅਦਾ ਕਰਨਾ ਨਾ ਸਿਰਫ਼ ਸ਼ਰਧਾਲੂਆਂ ਲਈ ਸਗੋਂ ਪੈਦਲ ਚੱਲਣ ਵਾਲਿਆਂ ਲਈ ਵੀ ਖ਼ਤਰਨਾਕ ਹੈ।



ਜਾਗਰੂਕਤਾ ਮੁਹਿੰਮ ਤਹਿਤ ਜਾਰੀ ਕੀਤਾ ਗਿਆ ਇਹ ਪੁਲਿਸ ਹੁਕਮ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਆਬੂ ਧਾਬੀ ਪੁਲਿਸ ਦੇ ਡੀਜੀਪੀ ਮੁਤਾਬਕ ਉਹਨਾਂ ਉਦੇਸ਼ ਸੜਕ ਸੁਰੱਖਿਆ ਨੂੰ ਬਣਾਈ ਰੱਖਣਾ ਹੈ। ਅਕਸਰ ਲੋਕ ਸੜਕਾਂ 'ਤੇ ਆਪਣੇ ਵਾਹਨ ਰੋਕ ਕੇ ਪ੍ਰਾਰਥਨਾ ਜਾਂ ਕੋਈ ਹੋਰ ਕੰਮ ਕਰਨ ਲੱਗ ਜਾਂਦੇ ਹਨ। ਇਸੇ ਲਈ ਇਹ ਹੁਕਮ ਜਾਰੀ ਕੀਤਾ ਗਿਆ ਹੈ ਤਾਂ ਜੋ ਬੱਸ ਪਾਰਕਿੰਗ ਜਾਂ ਹੋਰ ਖ਼ਤਰਿਆਂ ਤੋਂ ਬਚਿਆ ਜਾ ਸਕੇ।



ਭਰਨਾ ਪਵੇਗਾ ਜੁਰਮਾਨਾ 



ਸੜਕ ਦੇ ਕਿਨਾਰੇ ਵਾਹਨ ਪਾਰਕ ਕਰਨਾ ਅਬੂ ਧਾਬੀ ਦੇ ਟ੍ਰੈਫਿਕ ਕਾਨੂੰਨ ਨੰਬਰ 178 ਦੇ ਤਹਿਤ ਅਪਰਾਧ ਹੈ, ਜਿਸ ਲਈ ਜੁਰਮਾਨਾ ਭਰਨਾ ਹੋਵੇਗਾ।ਮੋੜਾਂ ਜਾਂ ਚੌਰਾਹਿਆਂ 'ਤੇ ਵਾਹਨ ਰੋਕਣ 'ਤੇ 500 ਦਿਰਹਾਮ ਦਾ ਜੁਰਮਾਨਾ ਭਰਨਾ ਪਵੇਗਾ। ਜਦਕਿ ਗਲਤ ਪਾਰਕਿੰਗ ਜਾਂ ਗਲਤ ਤਰੀਕੇ ਨਾਲ ਵਾਹਨ ਰੋਕਣ 'ਤੇ 400 ਦਿਰਹਾਮ ਦਾ ਭੁਗਤਾਨ ਕਰਨਾ ਹੋਵੇਗਾ। ਇੰਨਾ ਹੀ ਨਹੀਂ, ਜੋ ਲੋਕ ਵਾਹਨ ਟੁੱਟਣ ਦੀ ਸੂਰਤ ਵਿਚ ਜ਼ਰੂਰੀ ਸੁਰੱਖਿਆ ਉਪਾਅ ਨਹੀਂ ਕਰਦੇ, ਉਨ੍ਹਾਂ ਨੂੰ 500 ਦਿਰਹਾਮ ਦਾ ਜੁਰਮਾਨਾ ਭਰਨਾ ਪਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ