ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕਿਸੇ ਵੀ ਵਕਤ ਸਨਿਆਸ ਲੈ ਸੱਕਦੇ ਹਨ ਕਿਉਂਕਿ ਬੀਸੀਸੀਆਈ ਨੇ ਅਕਤੂਬਰ 2019 ਤੋਂ ਸਤੰਬਰ 2020 ਦੀ ਸਾਲਾਨਾ ਪਲੇਅਰ ਕਾਨਟ੍ਰੈਕਟ ਟੀਮ ਦੀ ਸੂਚੀ ਵਿਚੋਂ ਧੋਨੀ ਦਾ ਨਾਮ ਬਾਹਰ ਕੱਢ ਦਿੱਤਾ ਹੈ। ਬੀਸੀਸੀਆਈ ਨੇ ਏ, ਬੀ, ਸੀ ਕਿਸੇ ਵੀ ਸ਼੍ਰੇਣੀ ਵਿੱਚ ਧੋਨੀ ਦਾ ਨਾਮ ਨਹੀਂ ਪਾਇਆ ਹੈ।ਇਸ ਨੂੰ ਬੀਸੀਸੀਆਈ ਦਾ ਇੱਕ ਇਸ਼ਾਰਾ ਵੀ ਸਮਝਿਆ ਜਾ ਸੱਕਦਾ ਹੈ ਕਿ ਧੋਨੀ ਨੂੰ ਹੁਣ ਸਨਿਆਸ ਲੈ ਲੈਣਾ ਚਾਹਿਦਾ ਹੈ।


ਧੋਨੀ ਨੇ ਆਖਰੀ ਮੈਚ ਨਿਉਜ਼ੀਲੈਂਡ ਖਿਲਾਫ਼ ਵਿਸ਼ਵ ਕੱਪ ਦੇ ਸੈਮੀ ਫਾਇਨਲ 'ਚ ਖੇਡਿਆ ਸੀ।