ਰੋਮਾਂਚਕ ਮੈਚ 'ਚ ਟੀਮ ਇੰਡੀਆ ਨੇ ਮਾਰੀ ਬਾਜ਼ੀ
ਯੁਵਰਾਜ ਸਿੰਘ ਅਤੇ ਮਹੇਂਦਰ ਸਿੰਘ ਧੋਨੀ ਦੇ ਵੱਡੇ ਸੈਂਕੜੇਆਂ ਆਸਰੇ ਟੀਮ ਇੰਡੀਆ ਨੇ ਨਿਰਧਾਰਿਤ 50 ਓਵਰਾਂ 'ਚ 6 ਵਿਕਟ ਗਵਾ ਕੇ 381 ਰਨ ਬਣਾਏ।
ਮਾਰਗਨ ਨੇ ਆਪਣਾ ਜਲਵਾ ਜਾਰੀ ਰਖਿਆ ਅਤੇ ਸੈਂਕੜਾ ਠੋਕਿਆ। ਪਰ ਮੈਚ ਦੇ 49ਵੇਂ ਓਵਰ 'ਚ ਮਾਰਗਨ 81 ਗੇਂਦਾਂ 'ਤੇ 102 ਰਨ ਦੀ ਪਾਰੀ ਖੇਡ ਰਨ ਆਊਟ ਹੋ ਗਏ। ਉਸ ਵੇਲੇ ਇੰਗਲੈਂਡ ਨੂੰ ਜਿੱਤ ਲਈ 10 ਗੇਂਦਾਂ 'ਤੇ 28 ਰਨ ਦੀ ਲੋੜ ਸੀ।
ਰਾਏ ਦੇ ਆਊਟ ਹੋਣ ਤੋਂ ਬਾਅਦ ਬਟਲਰ ਅਤੇ ਸਟੋਕਸ ਦੇ ਵਿਕਟ ਜਲਦੀ ਹੀ ਡਿੱਗੇ। ਪਰ ਫਿਰ ਮੋਇਨ ਅਲੀ ਅਤੇ ਇਓਨ ਮਾਰਗਨ ਮੈਦਾਨ 'ਤੇ ਟਿਕ ਗਏ। ਮੋਇਨ ਅਲੀ ਨੇ 43 ਗੇਂਦਾਂ 'ਤੇ 55 ਰਨ ਦੀ ਪਾਰੀ ਖੇਡੀ।
ਇੰਗਲੈਂਡ ਨੂੰ ਪਹਿਲਾ ਝਟਕਾ ਜਲਦੀ ਹੀ ਲੱਗਾ ਜਦ ਹੇਲਸ 14 ਰਨ ਬਣਾ ਕੇ ਪੈਵਲੀਅਨ ਪਰਤ ਗਏ। ਫਿਰ ਜੇਸਨ ਰਾਏ (82) ਅਤੇ ਜੋ ਰੂਟ (54) ਨੇ ਮਿਲਕੇ ਇੰਗਲੈਂਡ ਨੂੰ ਸੰਭਾਲਿਆ ਅਤੇ ਦੂਜੇ ਵਿਕਟ ਲਈ 100 ਰਨ ਜੋੜੇ।
ਟੀਮ ਇੰਡੀਆ ਨੇ ਇੱਕ ਸਮੇਂ 25 ਰਨ 'ਤੇ 3 ਵਿਕਟ ਗਵਾ ਦਿੱਤੇ ਸਨ। ਧਵਨ, ਲੋਕੇਸ਼ ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਸ਼ੁਰੂ ਹੋਇਆ ਯੁਵਰਾਜ ਸਿੰਘ ਦਾ ਧਮਾਕਾ। ਯੁਵਰਾਜ ਸਿੰਘ ਨੇ ਕਟਕ 'ਚ ਸੈਂਕੜਾ ਠੋਕ ਦਿੱਤਾ। ਯੁਵੀ ਨੇ 98 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ।
ਭਾਰਤ ਦੇ 381 ਰਨ ਦੇ ਜਵਾਬ 'ਚ ਇੰਗਲੈਂਡ ਨੇ ਮਜਬੂਤ ਜਵਾਬ ਦਿੱਤਾ ਅਤੇ 366 ਰਨ ਦਾ ਸਕੋਰ ਖੜਾ ਕੀਤਾ। ਪਰ ਇੰਗਲੈਂਡ ਦੀ ਟੀਮ ਮੈਚ ਆਪਣੇ ਨਾਮ ਕਰਨ 'ਚ ਨਾਕਾਮ ਰਹੀ।
ਭਾਰਤ ਅਤੇ ਇੰਗਲੈਂਡ ਵਿਚਾਲੇ ਕਟਕ 'ਚ ਖੇਡੇ ਗਏ ਦੂਜੇ ਵਨਡੇ 'ਚ ਟੀਮ ਇੰਡੀਆ ਨੇ ਜਿੱਤ ਦਰਜ ਕਰ ਲਈ ਹੈ। ਭਾਰਤ ਨੇ ਮੈਚ 15 ਰਨ ਨਾਲ ਆਪਣੇ ਨਾਮ ਕੀਤਾ।
ਭਾਰਤ ਲਈ ਯੁਵੀ-ਧੋਨੀ ਹਿਟ
ਯੁਵਰਾਜ ਸਿੰਘ ਨੇ 127 ਗੇਂਦਾਂ 'ਤੇ 150 ਰਨ ਦੀ ਪਾਰੀ ਖੇਡੀ। ਦੂਜੇ ਪਾਸੇ ਕਪਤਾਨ ਮਹੇਂਦਰ ਸਿੰਘ ਧੋਨੀ ਨੇ 106 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕਰ ਲਿਆ। ਧੋਨੀ 122 ਗੇਂਦਾਂ 'ਤੇ 134 ਰਨ ਬਣਾ ਕੇ ਆਊਟ ਹੋਏ। ਧੋਨੀ ਦੀ ਪਾਰੀ 'ਚ 10 ਚੌਕੇ ਅਤੇ 6 ਛੱਕੇ ਸ਼ਾਮਿਲ ਸਨ।
ਯੁਵੀ ਅਤੇ ਧੋਨੀ ਵਿਚਾਲੇ ਚੌਥੇ ਵਿਕਟ ਲਈ 256 ਰਨ ਦੀ ਪਾਰਟਨਰਸ਼ਿਪ ਵੇਖਣ ਨੂੰ ਮਿਲੀ।
ਫਿਰ ਆਖਰੀ ਓਵਰ 'ਚ ਇੰਗਲੈਂਡ ਨੂੰ ਜਿੱਤ ਲਈ 22 ਰਨ ਚਾਹੀਦੇ ਸਨ। ਆਖਰੀ ਓਵਰ 'ਚ ਇੰਗਲੈਂਡ ਦੀ ਟੀਮ ਨੇ 6 ਰਨ ਬਣਾਏ ਅਤੇ ਮੈਚ 15 ਰਨ ਨਾਲ ਗਵਾ ਦਿੱਤਾ।
ਇਸਤੋਂ ਬਾਅਦ ਯੁਵਰਾਜ ਸਿੰਘ ਨੇ ਆਪਣਾ ਵਨਡੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਪਾਰ ਕਰ ਲਿਆ। ਯੁਵੀ ਦੀ ਇਸਤੋਂ ਪਹਿਲਾਂ ਬੈਸਟ ਪਾਰੀ 139 ਰਨ ਦੀ ਸੀ। ਪਰ ਇੰਗਲੈਂਡ ਖਿਲਾਫ ਯੁਵਰਾਜ ਸਿੰਘ ਨੇ 150 ਰਨ ਠੋਕ ਦਿੱਤੇ।