ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਬੀਸੀਸੀਆਈ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਇਸ ਅਹੁਦੇ ਲਈ ਬ੍ਰਿਜੇਸ਼ ਪਟੇਲ ਦਾ ਨਾਂ ਅੱਗੇ ਚੱਲ ਰਿਹਾ ਸੀ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੂੰ ਸਕੱਤਰ ਦੇ ਅਹੁਦੇ ਲਈ ਚੁਣਿਆ ਜਾ ਸਕਦਾ ਹੈ। ਬੀਸੀਸੀਆਈ ਦੇ ਸਾਬਕਾ ਪ੍ਰਧਾਨ ਤੇ ਵਿੱਤ ਸੂਬਾ ਮੰਤਰੀ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਧੂਮਲ ਖਜ਼ਾਨਚੀ ਬਣ ਸਕਦਾ ਹੈ।


ਸੋਮਵਾਰ ਨੂੰ ਬੀਸੀਸੀਆਈ ਦੇ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ, ਪਰ ਚੋਣ ਹੋਣ ਦੀ ਉਮੀਦ ਨਹੀਂ। ਕਈ ਦਿਨਾਂ ਤੋਂ ਜਾਰੀ ਲਾਬਿੰਗ ਤੋਂ ਬਾਅਦ ਸਾਰੇ ਉਮੀਦਵਾਰ ਬਗੈਰ ਕਿਸੇ ਵਿਰੋਧ ਦੇ ਚੁਣੇ ਜਾ ਸਕਦੇ ਹਨ। ਦੱਸ ਦਈਏ ਕਿ 47 ਸਾਲਾ ਗਾਂਗੁਲੀ ਕ੍ਰਿਕਟ ਐਸੋਸੀਏਸ਼ਨ ਬੰਗਾਲ ਦੇ ਪ੍ਰਧਾਨ ਹਨ।

ਜੇਕਰ ਸੋਰਬ ਗਾਂਗੁਲੀ ਪ੍ਰਧਾਨ ਬਣਦੇ ਹਨ ਤਾਂ ਉਨ੍ਹਾਂ ਦਾ ਕਾਰਜਕਾਲ ਅਗਲੇ ਸਾਲ 2020 ਤਕ ਹੋਵੇਗਾ। ਉਹ 5 ਸਾਲ ਤੋਂ ਬੰਗਾਲ ਕ੍ਰਿਕਟ ਬੋਰਡ ਦੇ ਪ੍ਰਧਾਨ ਹਨ। ਬੋਰਡ ‘ਚ 6 ਸਾਲ ਤਕ ਕਿਸੇ ਅਹੁਦੇ ‘ਤੇ ਰਹਿਣ ਤੋਂ ਉਨ੍ਹਾਂ ਨੂੰ ਆਰਾਮ ਦਿੱਤਾ ਜਾਵੇਗਾ। ਬੋਰਡ ‘ਚ ਕੋਈ ਵੀ ਮੈਂਬਰ 9 ਸਾਲ ਤਕ ਕਿਸੇ ਅਹੁਦੇ ‘ਤੇ ਰਹਿ ਸਕਦਾ ਹੈ।