ਬੰਗਲੁਰੂ: ਦੱਖਣੀ ਅਫਰੀਕਾ ਨੇ ਐਤਵਾਰ ਨੂੰ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ ਭਾਰਤ ਨੂੰ ਹਰਾ ਦਿੱਤਾ। ਇਸ ਜਿੱਤ ਦੇ ਨਾਲ ਭਾਰਤ ਤੇ ਦੱਖਣੀ ਅਪਰੀਕਾ ‘ਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਬਰਾਬਰੀ ‘ਤੇ ਖ਼ਤਮ ਹੋਈ। ਕੱਲ੍ਹ ਦਾ ਮੈਚ ਕਈ ਕਾਰਨਾਂ ਕਰਕੇ ਸੁਰਖੀਆਂ ‘ਚ ਹੈ। ਇਸ ਮੈਚ ‘ਚ ਦੂਜੇ ਵਿਕਟ ‘ਤੇ ਸ਼ਿਖਰ ਧਵਨ ਆਉਟ ਹੋਏ ਤਾਂ ਚੌਥੇ ਨੰਬਰ ਦੇ ਬੱਲੇਬਾਜ਼ ਵਜੋਂ ਭਾਰਤੀ ਖਿਡਾਰੀ ਰਿਸ਼ਭ ਪੰਤ ਤੇ ਸ਼੍ਰੇਅਸ ਅਇਅਰ ਦੋਵੇਂ ਉੱਠ ਖੜ੍ਹੇ ਹੋਏ।
ਮੈਚ ਦੌਰਾਨ ਇਸ ਅਜੀਬੋ-ਗਰੀਬ ਸਥਿਤੀ ‘ਤੇ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਆਪਸੀ ਗਲਤਫਹਿਮੀ ਕਰਕੇ ਦੋਵੇਂ ਖਿਡਾਰੀ ਮੈਦਾਨ ‘ਚ ਜਾਉਣ ਲੱਗੇ ਸੀ।
ਕਾਨਫਰੰਸ ‘ਚ ਭਾਰਤੀ ਕਪਤਾਨ ਕੋਹਲੀ ਨੇ ਕਿਹਾ, “ਬੱਲੇਬਾਜ਼ ਕੋਚ ਵਿਕਰਮੀ ਰਾਠੌੜ ਨੇ ਦੋਵਾਂ ਬੈਟਸਮੈਨ ਨਾਲ ਗੱਲ ਕੀਤੀ ਸੀ। ਕਿਹੜੇ ਹਾਲਾਤ ‘ਚ ਕੌਣ ਖਿਡਾਰੀ ਬੱਲੇਬਾਜ਼ੀ ਕਰਨ ਉੱਤਰੇਗਾ। ਅਸੀਂ ਇਹ ਫੈਸਲਾ ਕਰ ਲਿਆ ਸੀ। ਚੰਗੀ ਗੱਲ ਹੈ ਕਿ ਦੋਵੇਂ ਖਿਡਾਰੀ ਚਾਰ ਨੰਬਰ ‘ਤੇ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ।”
ਕੱਲ੍ਹ ਦੇ ਮੈਚ ‘ਚ ਭਾਰਤੀ ਟੀਮ ਦਾ ਪ੍ਰਦਰਸ਼ਨ ਠੀਕ ਨਹੀਂ ਸੀ ਤੇ ਪੂਰੀ ਟੀਮ ਸਿਰਫ 134 ਦੌੜਾਂ ‘ਤੇ ਹੀ ਸਿਮਟ ਗਈ। ਧਵਨ ਨੇ ਸਭ ਤੋਂ ਜ਼ਿਆਦਾ 36 ਦੌੜਾਂ ਬਣਾਈਆਂ। ਜਦਕਿ ਕੋਹਲੀ ਤੇ ਰੋਹਿਤ ਨੇ 9 ਦੌੜਾਂ ਤੇ ਸ਼੍ਰੇਅਸ ਅਇਅਰ ਨੇ ਸਿਰਫ 5 ਦੌੜਾਂ ਹੀ ਬਣਾਈਆਂ। ਉਧਰ ਦੂਜੇ ਪਾਸੇ ਵਿਰੋਧੀ ਟੀਮ ਸਾਉਥ ਅਫਰੀਕਾ ਦੇ ਕਪਤਾਨ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਦੱਖਣੀ ਅਫਰੀਕਾ ਖਿਲਾਫ ਆਖਰੀ ਮੈਚ 'ਚ ਭਾਰਤੀ ਟੀਮ ਦੀ ਚਰਚਾ, ਚਾਰ ਨੰਬਰ ‘ਤੇ ਖੇਡਣ ਲਈ ਦੋ ਖਿਡਾਰੀ ਉੱਤਰੇ
ਏਬੀਪੀ ਸਾਂਝਾ
Updated at:
23 Sep 2019 05:35 PM (IST)
ਦੱਖਣੀ ਅਫਰੀਕਾ ਨੇ ਐਤਵਾਰ ਨੂੰ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ ਭਾਰਤ ਨੂੰ ਹਰਾ ਦਿੱਤਾ। ਇਸ ਜਿੱਤ ਦੇ ਨਾਲ ਭਾਰਤ ਤੇ ਦੱਖਣੀ ਅਪਰੀਕਾ ‘ਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਬਰਾਬਰੀ ‘ਤੇ ਖ਼ਤਮ ਹੋਈ।
- - - - - - - - - Advertisement - - - - - - - - -