✕
  • ਹੋਮ

ਇਨ੍ਹਾਂ ਨੇ ਯਾਦਗਾਰ ਬਣਾ ਦਿੱਤਾ ਸਾਲ

ਏਬੀਪੀ ਸਾਂਝਾ   |  30 Dec 2016 10:43 AM (IST)
1

ਮਾਡਰਨ ਓਲੰਪਿਕਸ ਦੇ 120 ਸਾਲ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ।ਬੋਲਟ ਨੇ ਕਿਹਾ ਕਿ ਇਸ ਵਾਰ ਦੀ ਗੋਲਡਨ ਹੈਟ੍ਰਿਕ ਨਾਲ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਓਹ ਬੈਸਟ ਹਨ।ਬੋਲਟ ਨੇ ਕਿਹਾ ਕਿ ਓਹ ਚਾਹੁੰਦੇ ਹਨ ਕਿ ਪੇਲੇ ਅਤੇ ਮੋਹੰਮਦ ਅਲੀ ਵਰਗੇ ਦਿੱਗਜਾਂ ਵਾਂਗ ਹੀ ਉਨ੍ਹਾਂ ਦਾ ਨਾਮ ਵੀ ਯਾਦ ਰਖਿਆ ਜਾਵੇ, ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਕਰਨ 'ਚ ਓਹ ਕਾਮਯਾਬ ਹੋ ਗਏ।

2

ਅਮਰੀਕਾ ਦੀ ਜਿਮਨਾਸਟ ਸੀਮੋਨ ਬਾਈਲਸ ਨੇ ਜਿਮਨਾਸਟਿਕਸ 'ਚ ਅਜਿਹਾ ਕਮਾਲ ਕੀਤਾ ਕਿ ਵੱਡੇ ਤੋਂ ਵੱਡੇ ਖਿਡਾਰੀ ਵੀ ਇਸਦੇ ਫੈਨ ਹੋ ਗਏ। ਸੀਮੋਨ ਨੇ ਮਹਿਲਾਵਾਂ ਦੇ ਵਾਲਟ ਈਵੈਂਟ, ਫਲੋਰ ਐਕਸਰਸਾਈਜ਼ ਈਵੈਂਟ, ਇੰਡੀਵਿਜੁਅਲ ਆਲ ਰਾਊਂਡ ਈਵੈਂਟ ਅਤੇ ਟੀਮ ਆਲ ਰਾਊਂਡ ਈਵੈਂਟ 'ਚ ਗੋਲਡ ਮੈਡਲ ਜਿੱਤੇ।

3

ਮਹਿਲਾਵਾਂ ਦੇ ਬੀਮ ਈਵੈਂਟ 'ਚ ਸੀਮੋਨ ਦੇ ਹੱਥ ਕਾਂਸੀ ਦਾ ਤਗਮਾ ਲੱਗਾ। ਰੀਓ ਓਲੰਪਿਕਸ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਜਾਦਾ ਲੋਕ ਸੀਮੋਨ ਬਾਰੇ ਨਹੀਂ ਜਾਣਦੇ ਸਨ, ਪਰ ਇਹ ਖੇਡਾਂ ਖਤਮ ਹੁੰਦੇ-ਹੁੰਦੇ ਸੀਮੋਨ ਦਾ ਨਾਮ ਰੀਓ ਓਲੰਪਿਕਸ ਦੇ ਬੈਸਟ ਪਰਫਾਰਮਰਸ 'ਚ ਸਭ ਤੋਂ ਉੱਤੇ ਲਿਆ ਜਾਣ ਲੱਗਾ।

4

ਕੇਟੀ ਲੈਡੇਕੀ

5

ਅਮਰੀਕਾ ਦੀ ਤੈਰਾਕ ਕੇਟੀ ਲੈਡੇਕੀ ਨੇ ਇਸ ਓਲੰਪਿਕਸ 'ਚ ਅਜਿਹਾ ਤੂਫਾਨ ਖੜਾ ਕੀਤਾ ਕਿ ਉਸਨੂੰ ਟੱਕਰ ਦੇਣ ਵਾਲੀਆਂ ਤੈਰਾਕ ਕਿਤੇ ਨਜਰ ਹੀ ਨਹੀਂ ਆਈਆਂ। ਕੇਟੀ ਨੇ 2 ਨਵੇਂ ਵਿਸ਼ਵ ਰਿਕਾਰਡ ਸਥਾਪਿਤ ਕਰਦੇ ਹੋਏ ਕੁਲ 4 ਗੋਲਡ ਅਤੇ 1 ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸ ਖਿਡਾਰਨ ਦੀ ਕੁਝ ਸਾਲ ਪਹਿਲਾਂ ਫੈਲਪਸ ਦੇ ਨਾਲ ਇੱਕ ਤਸਵੀਰ ਵਾਇਰਲ ਹੋਈ ਸੀ। ਇਸ ਵਾਰ ਰੀਓ 'ਚ ਲੈਡੇਕੀ ਦੇ ਕਮਾਲ ਤੋਂ ਬਾਅਦ ਫੈਲਪਸ ਨੇ ਉਸ ਨਾਲ ਤਸਵੀਰ ਖਿਚਵਾਈ ਅਤੇ ਫੈਲਪਸ ਨੇ ਕਿਹਾ ਕਿ ਉਸਨੂੰ ਮਾਣ ਹੈ ਕਿ ਲੈਡੇਕੀ ਅਮਰੀਕਾ ਦੀ ਤੈਰਾਕ ਹੈ।

6

ਸਾਲ 2016 'ਚ ਖੇਡਾਂ ਦਾ ਮਹਾਕੁੰਭ ਰੀਓ ਓਲੰਪਿਕਸ ਖੇਡਿਆ ਗਿਆ। ਓਲੰਪਿਕਸ 'ਚ ਕੁਝ ਖਿਡਾਰੀਆਂ ਦੀਆਂ ਪਰਫਾਰਮੈਂਸਿਸ ਨੇ ਸਾਲ ਨੂੰ ਅਤੇ ਓਲੰਪਿਕਸ ਨੂੰ ਯਾਦਗਾਰੀ ਬਣਾ ਦਿੱਤਾ। ਰੀਓ ਓਲੰਪਿਕਸ 'ਚ ਇੱਕ ਤੋਂ ਵਧ ਕੇ ਇੱਕ ਕਮਾਲ ਵੇਖਣ ਨੂੰ ਮਿਲੇ। ਕੁਝ ਖਿਡਾਰੀਆਂ ਨੇ ਮੈਡਲ ਜਿੱਤੇ, ਕੁਝ ਨੇ ਦਿਲ ਜਿੱਤ ਲਏ। ਪਰ ਕੁਝ ਖਿਡਾਰੀ ਅਜਿਹੇ ਵੀ ਸਨ ਜਿਨ੍ਹਾਂ ਨੇ ਦਿਲ ਵੀ ਜਿੱਤੇ, ਮੈਡਲ ਵੀ ਜਿੱਤੇ ਅਤੇ ਨਾਲ ਹੀ ਓਲੰਪਿਕਸ 'ਚ ਅਜਿਹੀ ਥਾਂ ਵੀ ਜਿੱਤ ਲਈ ਜਿਸ ਨਾਲ ਹਮੇਸ਼ਾ ਲਈ ਉਨ੍ਹਾਂ ਦਾ ਨਾਮ ਇਤਿਹਾਸ 'ਚ ਦਰਜ ਹੋ ਗਿਆ।

7

ਖਾਸ ਗੱਲ ਇਹ ਹੈ ਕਿ ਹੋਸੂ ਨੇ ਲੰਡਨ ਓਲੰਪਿਕਸ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਜਿਸ ਅੰਦਾਜ਼ 'ਚ ਰੀਓ 'ਚ ਧਮਾਲ ਮਚਾਇਆ, ਉਸਤੋਂ ਸਭ ਹੈਰਾਨ ਸਨ। ਹੋਸੂ ਨੂੰ 'ਆਇਰਨਲੇਡੀ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਇਹ ਓਲੰਪਿਕਸ ਪੂਰਸ਼ਾਂ ਦੀ ਕੈਟੇਗਰੀ 'ਚ ਫੈਲਪਸ ਦੇ ਨਾਮ ਰਹੀਆਂ ਤਾਂ ਮਹਿਲਾਵਾਂ ਦੀ ਕੈਟੇਗਰੀ 'ਚ ਹੋਸੂ ਦਾ ਨਾਮ ਸਭ ਤੋਂ ਉੱਤੇ ਰਿਹਾ।

8

9

ਇਸਤੋਂ ਪਹਿਲਾਂ ਕੱਲ ਬੋਲਟ ਨੇ 200 ਮੀਟਰ ਦੌੜ 'ਚ ਜਿੱਤ ਦਰਜ ਕੀਤੀ। 200 ਮੀਟਰ ਦੌੜ 'ਚ ਬੋਲਟ ਨੇ 19.78 ਸੈਕਿੰਡਸ ਦਾ ਸਮਾਂ ਦਿੱਤਾ। ਰੀਓ ਓਲੰਪਿਕਸ 'ਚ 100 ਮੀਟਰ ਦੌੜ 'ਚ ਬੋਲਟ ਨੇ 9.81 ਸੈਕਿੰਡਸ ਦਾ ਸਮਾਂ ਦਿੰਦੇ ਹੋਏ ਗੋਲਡ ਮੈਡਲ 'ਤੇ ਕਬਜਾ ਜਮਾਇਆ ਸੀ। ਮਾਡਰਨ ਓਲੰਪਿਕਸ 'ਚ ਬੋਲਟ ਪਹਿਲੇ ਅਥਲੀਟ ਬਣ ਗਏ ਹਨ ਜੋ ਲਗਾਤਾਰ 3 ਓਲੰਪਿਕਸ 'ਚ 100 ਮੀਟਰ ਦੌੜ ਅਤੇ 200 ਮੀਟਰ ਦੌੜ ਅਤੇ 4 ਗੁਨਾ 100 ਮੀਟਰ ਦੌੜ ਦਾ ਖਿਤਾਬ ਜਿੱਤਣ 'ਚ ਕਾਮਯਾਬ ਹੋਏ ਹਨ।

10

ਸੀਮੋਨ ਬਾਈਲਸ

11

ਜਮੈਕਾ ਦੇ 29 ਸਾਲ ਦੇ ਉਸੈਨ ਬੋਲਟ ਇੱਕ ਵਾਰ ਫਿਰ ਤੋਂ ਵਿਸ਼ਵ ਦੇ ਸਭ ਤੋਂ ਤੇਜ਼ ਧਾਵਕ ਬਣ ਕੇ ਉਭਰੇ ਹਨ। ਰੀਓ ਓਲੰਪਿਕਸ 'ਚ ਉਸੈਨ ਬੋਲਟ ਨੇ ਓਹ ਕਰ ਦਿੱਤਾ ਜੋ ਪਿਛਲੇ 120 ਸਾਲ 'ਚ ਨਹੀਂ ਹੋਇਆ। ਬੋਲਟ ਨੇ ਓਲੰਪਿਕਸ ਦੇ 14ਵੇਂ ਦਿਨ ਇਤਿਹਾਸ ਰਚਦਿਆਂ 4 ਗੁਨਾ 100 ਮੀਟਰ ਰਿਲੇ 'ਚ ਗੋਲਡ ਮੈਡਲ ਜਿੱਤਿਆ। ਇਸ ਈਵੈਂਟ 'ਚ ਬੋਲਟ ਨੇ ਆਪਣੇ 3 ਸਾਥੀਆਂ ਨਾਲ ਮਿਲਕੇ 37.27 ਸੈਕਿੰਡਸ ਦਾ ਸਮਾਂ ਦੇਕੇ ਬਾਜ਼ੀ ਮਾਰੀ।

12

ਹੋਸੂ ਨੇ 3 ਗੋਲਡ ਮੈਡਲ ਤਾਂ ਜਿੱਤੇ ਹੀ ਪਰ ਨਾਲ ਹੀ ਇਸ ਤੈਰਾਕ ਨੇ 1 ਨਵਾਂ ਵਿਸ਼ਵ ਰਿਕਾਰਡ ਅਤੇ 1 ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ। ਹੋਸੂ ਨੇ 400m ਇੰਡੀਵਿਜੁਅਲ ਮੈਡਲੇ, 100m ਬੈਕਸਟਰੋਕ ਅਤੇ 200m ਇੰਡੀਵਿਜੁਅਲ ਮੈਡਲੇ 'ਚ ਜਿੱਤ ਦਰਜ ਕੀਤੀ।

13

14

ਉਸੈਨ ਬੋਲਟ

15

ਮਾਈਕਲ ਫੈਲਪਸ ਜੇਕਰ ਪੂਰਸ਼ਾਂ ਦੇ ਈਵੈਂਟਸ 'ਚ ਕਮਾਲ ਕਰ ਰਹੇ ਸਨ ਤਾਂ ਦੂਜੇ ਪਾਸੇ ਇੱਕ ਮਹਿਲਾ ਸਵਿਮਰ ਨੇ ਵੀ ਸਨਸਨੀ ਮਚਾ ਰੱਖੀ ਸੀ। ਹੰਗਰੀ ਦੀ ਸਵਿਮਰ ਕੈਟਿੰਕਾ ਹੋਸੂ ਨੇ ਓਲੰਪਿਕਸ 'ਚ ਗੋਲਡਨ ਹੈਟ੍ਰਿਕ ਲਗਾਈ। ਹੈਟ੍ਰਿਕ ਵੀ ਅਜੇਹੀ ਕਿ ਸਭ ਵੇਖ ਕੇ ਹੈਰਾਨ ਹੋ ਗਏ।

16

ਕੈਟਿੰਕਾ ਹੋਸੂ

17

18

ਇਸ ਵਾਰ ਓਲੰਪਿਕਸ 'ਚ ਮਾਈਕਲ ਫੈਲਪਸ, ਉਸੈਨ ਬੋਲਟ, ਸੀਮੋਨ ਬਾਈਲ, ਕੈਟਿੰਕਾ ਹੋਸੂ ਅਤੇ ਕੇਟੀ ਲੈਡੇਕੀ ਨੇ ਆਪਣੀ ਪਛਾਣ ਖਿਡਾਰੀਆਂ ਤੋਂ ਵਧ ਕੇ ਖੇਡਾਂ ਦੇ ਰੋਲ-ਮਾਡਲ ਵਜੋਂ ਬਣਾ ਲਈ।

19

ਮਾਈਕਲ ਫੈਲਪਸ

20

ਮਾਈਕਲ ਫੈਲਪਸ, ਓਲੰਪਿਕਸ ਦਾ 'ਮੋਸਟ ਡੈਕੋਰੇਟਿਡ ਅਥਲੀਟ', ਵਿਸ਼ਵ ਦਾ ਸਭ ਤੋਂ ਬੇਹਤਰੀਨ ਤੈਰਾਕ, ਇਹ ਨਾਮ ਇਤਿਹਾਸ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਚੁੱਕਿਆ ਹੈ। ਫੈਲਪਸ ਨੇ ਆਪਣਾ ਓਲੰਪਿਕ ਕਰੀਅਰ 23 ਗੋਲਡ, 3 ਸਿਲਵਰ ਅਤੇ 2 ਬਰੌਂਜ਼ ਮੈਡਲਸ ਨਾਲ ਖਤਮ ਕੀਤਾ। ਇੱਕ ਅਜਿਹਾ ਕਰੀਅਰ ਜਿਸਨੇ 5 ਓਲੰਪਿਕਸ ਵੇਖੇ ਅਤੇ 4 ਓਲੰਪਿਕਸ 'ਤੇ ਰਾਜ ਕੀਤਾ। ਇਹ ਕਰੀਅਰ ਲੰਡਨ ਓਲੰਪਿਕਸ ਤੋਂ ਬਾਅਦ ਹੀ ਖਤਮ ਹੋਇਆ ਮੰਨਿਆ ਜਾ ਰਿਹਾ ਸੀ। ਪਰ ਫੈਲਪਸ ਦੇ ਰੀਓ ਓਲੰਪਿਕਸ ਖੇਡਣ ਤੋਂ ਬਾਅਦ ਹੁਣ ਇਸ ਨਾਮ ਨਾਲ ਅਜਿਹਾ ਇਤਿਹਾਸ ਜੁੜ ਗਿਆ ਜੋ ਦੁਹਰਾਉਣਾ ਮੁਮਕਿਨ ਨਜਰ ਨਹੀਂ ਆਉਂਦਾ।

21

ਓਲੰਪਿਕਸ 'ਚ ਹਰ ਕਿਸੇ ਦੀ ਨਜਰ ਅਮੈਰਿਕਾ ਦੇ ਚੈਂਪੀਅਨ ਸਵਿਮਰ ਮਾਈਕਲ ਫੈਲਪਸ 'ਤੇ ਟਿਕੀ ਹੋਈ ਸੀ। ਸੰਨਿਆਸ ਦਾ ਐਲਾਨ ਕਰ ਮੁੜਤੋਂ ਵਾਪਸੀ ਕਰ ਰਹੇ ਫੈਲਪਸ ਦੇ ਇਹ ਆਖਰੀ ਓਲੰਪਿਕਸ ਸਨ। 31 ਸਾਲ ਦੀ ਉਮਰ 'ਚ ਫੈਲਪਸ ਆਪਣਾ ਆਖਰੀ ਓਲੰਪਿਕ ਖੇਡਦੇ ਨਜਰ ਆਏ। ਇਸ ਵਾਰ ਫੈਲਪਸ 3 ਇੰਡੀਵਿਜੁਅਲ ਈਵੈਂਟਸ 'ਚ ਪਾਰਟੀਸੀਪੇਟ ਕਰਦੇ ਵਿਖੇ ਅਤੇ ਨਾਲ ਹੀ 3 ਰਿਲੇ ਈਵੈਂਟਸ 'ਚ ਵੀ ਫੈਲਪਸ ਦਾ ਜਲਵਾ ਵੇਖਣ ਨੂੰ ਮਿਲਿਆ। ਫੈਲਪਸ ਨੇ ਰੀਓ 'ਚ 5 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਜਿੱਤਿਆ।

22

ਫੈਲਪਸ 100m ਬਟਰਫਲਾਈ, 200m ਬਟਰਫਲਾਈ ਅਤੇ 200m ਇੰਡੀਵਿਜੁਅਲ ਮੈਡਲੇ ਵਰਗੇ ਈਵੈਂਟਸ 'ਚ ਹਿੱਸਾ ਲੈ ਰਹੇ ਸਨ। ਇਸਤੋਂ ਅਲਾਵਾ ਫੈਲਪਸ ਨੇ ਰੀਓ 'ਚ 4 ਗੁਨਾ 100 ਮੀਟਰ ਮੈਡਲੇ ਰਿਲੇ, 4 ਗੁਨਾ 200 ਮੀਟਰ ਫ੍ਰੀਸਟਾਈਲ ਰਿਲੇ ਅਤੇ 4 ਗੁਨਾ 100 ਮੀਟਰ ਫ੍ਰੀਸਟਾਈਲ ਰਿਲੇ 'ਚ ਵੀ ਹਿੱਸਾ ਲਿਆ। ਹੁਣ ਫੈਲਪਸ ਦੇ ਨਾਮ ਓਲੰਪਿਕ ਦੇ ਕੁਲ 28 ਮੈਡਲ ਹਨ ਜਿਸ 'ਚ 23 ਗੋਲਡ ਮੈਡਲ ਸ਼ਾਮਿਲ ਹਨ।

23

ਫੈਲਪਸ ਨੇ 16 ਸਾਲ ਤਕ ਓਲੰਪਿਕਸ 'ਚ ਰਾਜ ਕਰਨ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ। ਰੀਓ ਓਲੰਪਿਕਸ ਨੇ ਲੱਖਾਂ-ਕਰੋੜਾਂ ਦਰਸ਼ਕਾਂ ਨੂੰ ਓਲੰਪਿਕ ਇਤਿਹਾਸ ਦੇ ਸਭ ਤੋਂ ਵਧ ਮੈਡਲ ਜਿੱਤਣ ਵਾਲੇ ਅਥਲੀਟ ਦੇ ਅਜਿਹੇ ਦੀਦਾਰ ਕਰਵਾਏ ਜੋ ਕਦੇ ਭੁਲਾਏ ਨਹੀਂ ਜਾਣਗੇ।

24

  • ਹੋਮ
  • ਖੇਡਾਂ
  • ਇਨ੍ਹਾਂ ਨੇ ਯਾਦਗਾਰ ਬਣਾ ਦਿੱਤਾ ਸਾਲ
About us | Advertisement| Privacy policy
© Copyright@2026.ABP Network Private Limited. All rights reserved.