✕
  • ਹੋਮ

ਅਜਿਹਾ ਕਾਰਨਾਮਾ ਟੀਮ ਇੰਡੀਆ ਨੇ ਕੀਤਾ ਪਹਿਲੀ ਵਾਰ

ਏਬੀਪੀ ਸਾਂਝਾ   |  24 Feb 2017 03:35 PM (IST)
1

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਟੀਮ ਇੰਡੀਆ ਦੇ ਬੱਲੇਬਾਜ ਤਾਸ਼ ਦੀ ਢੇਰੀ ਵਾਂਗ ਢਿਹ ਗਏ ਅਤੇ ਪੂਰੀ ਭਾਰਤੀ ਟੀਮ 105 ਰਨ 'ਤੇ ਆਲ ਆਊਟ ਹੋ ਗਈ।

2

ਪਰ ਇਸ ਪਾਰੀ ਦੌਰਾਨ ਟੀਮ ਇੰਡੀਆ ਨੇ ਇੱਕ ਹੋਰ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਰਿਕਾਰਡ ਵੀ ਅਜਿਹਾ ਜਿਸਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਟੀਮ ਇੰਡੀਆ ਨੇ ਆਸਟ੍ਰੇਲੀਆ ਖਿਲਾਫ ਪਹਿਲੀ ਪਾਰੀ 'ਚ 11 ਰਨ ਵਿਚਾਲੇ 7 ਵਿਕਟ ਗਵਾ ਦਿੱਤੇ।

3

4

ਪਰ ਫਿਰ ਲੋਕੇਸ਼ ਰਾਹੁਲ 64 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਭਾਰਤ ਨੇ 95 ਰਨ ਦੇ ਸਕੋਰ 'ਤੇ ਹੀ 7 ਵਿਕਟ ਗਵਾ ਦਿੱਤੇ।

5

ਇਹ ਟੀਮ ਇੰਡੀਆ ਦਾ ਟੈਸਟ ਇਤਿਹਾਸ 'ਚ ਸਭ ਤੋਂ ਖਰਾਬ ਕੋਲੈਪਸ ਸਾਬਿਤ ਹੋਇਆ। ਇੱਕ ਸਮੇਂ ਭਾਰਤੀ ਟੀਮ 3 ਵਿਕਟ ਗਵਾ ਕੇ 94 ਰਨ 'ਤੇ ਪਹੁੰਚ ਗਈ ਸੀ।

6

ਇਸਤੋਂ ਪਹਿਲਾਂ ਟੀਮ ਇੰਡੀਆ ਲਈ ਸਭ ਤੋਂ ਖਰਾਬ ਪ੍ਰਦਰਸ਼ਨ ਸਾਲ 1989-90 'ਚ ਹੋਏ ਮੈਚ ਦੌਰਾਨ ਸੀ ਜਦ ਭਾਰਤੀ ਟੀਮ ਨੇ 18 ਰਨ ਵਿਚਾਲੇ 7 ਵਿਕਟ ਗਵਾਏ ਸਨ। ਆਸਟ੍ਰੇਲੀਆ ਲਈ ਸਟੀਵ ਓ ਕੀਫ ਦਾ ਪ੍ਰਦਰਸ਼ਨ ਦਮਦਾਰ ਰਿਹਾ। ਕੀਫ ਨੇ ਭਾਰਤ ਦੇ 6 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ।

7

ਟੀਮ ਇੰਡੀਆ ਨੂੰ 8ਵਾਂ ਝਟਕਾ 98 ਰਨ ਦੇ ਸਕੋਰ 'ਤੇ ਲੱਗਾ। ਭਾਰਤ ਦਾ 9ਵਾਂ ਵਿਕਟ 101 ਰਨ 'ਤੇ ਡਿੱਗਾ। ਇਸਤੋਂ ਬਾਅਦ ਟੀਮ ਇੰਡੀਆ 105 ਰਨ 'ਤੇ ਆਲ ਆਊਟ ਹੋ ਗਈ।ਭਾਰਤ ਨੇ 11 ਰਨ ਵਿਚਾਲੇ 7 ਵਿਕਟ ਗਵਾਏ।

8

  • ਹੋਮ
  • ਖੇਡਾਂ
  • ਅਜਿਹਾ ਕਾਰਨਾਮਾ ਟੀਮ ਇੰਡੀਆ ਨੇ ਕੀਤਾ ਪਹਿਲੀ ਵਾਰ
About us | Advertisement| Privacy policy
© Copyright@2026.ABP Network Private Limited. All rights reserved.