ਨਵੀਂ ਦਿੱਲੀ: 30 ਜੂਨ ਨੂੰ ਯਾਨੀ ਐਤਵਾਰ ਨੂੰ ਭਾਰਤੀ ਕਿਖ੍ਰੇਟ ਟੀਮ ਇੰਗਲੈਂਡ ਖਿਲਾਫ ਕਿਹੜੇ ਰੰਗ ਦੀ ਜਰਸੀ ਪਾ ਕੇ ਉਤਰੇਗੀ ਇਸ ਦਾ ਆਫੀਸ਼ੀਅਲ ਐਲਾਨ ਹੋ ਗਿਆ ਹੈ। ਭਾਰਤ 30 ਜੂਨ ਨੂੰ ਮੇਜ਼ਬਾਨ ਟੀਮ ਇੰਗਲੈਂਡ ਖਿਲਾਫ ਬਰਮਿੰਘਮ ‘ਚ ਆਪਣਾ ਅਗਲਾ ਮੈਚ ਖੇਡੇਗੀ। ਇਸ ਮੈਚ ‘ਚ ਟੀਮ ਕਿਹੜੇ ਰੰਗ ਦੀ ਜਰਸੀ ‘ਚ ਉਤਰੇਗੀ ਇਸ ‘ਤੇ ਕਾਫੀ ਉਤਸੁਕਤਾ ਬਣੀ ਹੋਈ ਹੈ। ਜਦਕਿ ਟੀਮ ਦੀ ਨਵੀਂ ਜਰਸੀ ਦੇ ਐਲਾਨ ਮੌਕੇ ਇਸ ‘ਤੇ ਕਾਫੀ ਬਹਿਸ ਵੀ ਹੋਈ।

ਅਫ਼ਗ਼ਾਨੀਸਤਾਨ ਅਤੇ ਇੰਗਲੈਂਡ ਦੀ ਟੀਮਾਂ ਦੀ ਜਰਸੀ ਦਾ ਰੰਗ ਵੀ ਨੀਲਾ ਹੈ। ਆਈਸੀਸੀ ਦੇ ਨਿਯਮਾਂ ਮੁਤਾਬਕ ਕਿਸੇ ਵੀ ਮੈਚ ‘ਚ, ਜਿਸ ਨੇ ਟੀਵੀ ‘ਤੇ ਆਨਏਅਰ ਹੋਣਾ ਹੈ ਉਸ ‘ਚ ਦੋਵੇਂ ਟੀਮਾਂ ਇੱਕ ਹੀ ਰੰਗ ਦੀ ਜਰਸੀ ਪਾ ਕੇ ਮੈਦਾਨ ‘ਚ ਨਹੀ ਉੱਤਰ ਸਕਦੀਆਂ। ਇਹ ਨਿਯਮ ਫੁੱਟਬਾਲ ਦੇ ‘ਹੋਮ ਅਤੇ ਅਵੇ’ ਮੁਕਾਬਲਿਆਂ ਤੋਂ ਪ੍ਰਭਾਵਿੱਤ ਹੈ।


ਨਵੀਂ ਜਰਸੀ ਦਾ ਜ਼ਿਆਦਾ ਹਿੱਸਾ ਓਰੇਂਜ (ਸੰਤਰੀ) ਰੰਗ ਦਾ ਹੈ। ਜਿਸ ਦੇ ਪਿੱਛੇ ਦਾ ਹਿੱਸਾ ਪੂਰਾ ਓਰੇਂਜ ਹੈ। ਜਦਕਿ ਅੱਗੇ ਦੇ ਬਾਕਿ ਹਿੱਸੇ ਅਤੇ ਕਾਲਰ ‘ਚ ਨੀਲਾ ਰੰਗ ਹੈ। ਇਸ ‘ਤੇ ਟੀਮ ਇੰਡੀਆ ਵੀ ਓਰੇਂਜ ਕਲਰ ‘ਚ ਹੀ ਲਿਖੀਆ ਹੋਇਆ ਹੈ। ਜੋ ਜਰਸੀ ਦੇ ਕਲਰ ਤੋਂ ਕੁਝ ਹਲਕਾ ਹੈ।

ਦੱਸ ਦਈਏ ਕਿ ਇਸ ਸਮੇਂ ਵਿਸ਼ਵ ਕੱਪ ‘ਚ ਟੀਮ ਇੰਡੀਆ ਚੰਗਾ ਪ੍ਰਫਾਰਮ ਕਰ ਰਹੀ ਹੈ। ਆਪਣੀ ਲਗਾਤਾਰ ਜਿੱਤ ਦੇ ਨਾਲ ਹੀ ਟੀਮ ਲਿਸਟ ‘ਚ ਦੂਜੇ ਨੰਬਰ ‘ਤੇ ਆ ਗਈ ਹੈ। ਹੁਣ ਭਾਰਤ ਨੂੰ ਆਪਣੀ ਸੈਮੀਫਾਈਨਲ ‘ਚ ਥਾਂ ਪੱਕੀ ਕਰਨ ਲਈ ਸਿਰਫ ਇੱਕ ਜਿੱਤ ਦੀ ਲੋੜ ਹੈ।