ਮੈਦਾਨ 'ਤੇ ਹੋ ਰਹੀ ਫਲਾਪ, ਫਿਰ ਵੀ ਫੈਨਸ ਦੀ ਕਮੀ ਨਹੀਂ
ਜਨਮ - 6 ਨਵੰਬਰ, 1987
ਟੈਨਿਸ ਕੋਰਟ 'ਤੇ ਆਪਣੀ ਖੇਡ ਅਤੇ ਖੂਬਸੂਰਤੀ ਨਾਲ ਲੱਖਾਂ ਦਿਲ ਜਿੱਤਣ ਵਾਲੀ ਐਨਾ ਇਵਨੋਵਿਕ ਨੇ ਇਸ ਸਾਲ ਵਿਆਹ ਰਚਾਇਆ। ਲਗਭਗ 3 ਸਾਲ ਤਕ ਅਫੇਅਰ ਤੋਂ ਬਾਅਦ ਇਵਨੋਵਿਕ ਨੇ ਜਰਮਨੀ ਦੀ ਫੁਟਬਾਲ ਟੀਮ ਦੇ ਕਪਤਾਨ ਬੈਸਟੀਅਨ ਸ਼ਵਾਨਸਟਾਈਗਰ ਨਾਲ ਵਿਆਹ ਰਚਾਇਆ।
ਐਨਾ ਇਵਾਨੋਵਿਕ ਨੇ ਪਿਛਲੇ ਕੁਝ ਸਮੇਂ 'ਚ ਕਿਸੇ ਗ੍ਰੈਂਡ ਸਲੈਮ ਤੇ ਕਬਜਾ ਨਹੀਂ ਕੀਤਾ ਹੈ। ਪਰ ਇਵਾਨੋਵਿਕ ਦੇ ਮਾੜੇ ਪ੍ਰਦਰਸ਼ਨ ਦੇ ਬਾਵਜੂਦ ਜਦ ਇਹ ਖਿਡਾਰਨ ਜਦ ਇਹ ਖਿਡਾਰਨ ਕੋਰਟ 'ਚ ਪੈਰ ਧਰਦੀ ਹੈ ਤਾਂ ਦਰਸ਼ਕਾਂ ਦੀ ਭੀੜ ਉਮੜਨ ਦੇ ਪੂਰੇ ਆਸਾਰ ਰਹਿੰਦੇ ਹਨ।
ਇਹ ਵਿਆਹ ਬੇਹਦ ਅਨੋਖਾ ਅਤੇ ਲਾਜਵਾਬ ਰਿਹਾ। ਇਵਨੋਵਿਕ ਅਤੇ ਉਸਦੇ ਪਤੀ ਨੇ ਵੈਨਿਸ 'ਚ ਵਿਆਹ ਕਰਵਾਇਆ। ਵੈਨਿਸ 'ਚ ਦੋਨਾ ਦਾ ਇੱਕ ਦੂਜੇ ਨੂੰ ਮਿਲਣਾ ਬੇਹਦ ਦਿਲਚਸਪ ਰਿਹਾ।
ਐਨਾ ਇਵਾਨੋਵਿਕ ਦੀ ਇੱਕ ਝਲਕ ਕਿਸੇ ਨੂੰ ਵੀ ਦੀਵਾਨਾ ਕਰ ਸਕਦੀ ਹੈ।
ਬੈਸਟ ਰੈਂਕਿੰਗ - 1
ਦੇਸ਼ - ਸਰਬੀਆ
ਕਰਿਅਰ ਰਿਕਾਰਡ - 480 ਜਿੱਤ, 225 ਹਾਰ
ਇਵਾਨੋਵਿਕ ਕਦੀ ਆਪਣੀ ਖੇਡ ਅਤੇ ਕਦੀ ਆਪਣੀਆਂ ਬਿਕੀਨੀ 'ਚ ਤਸਵੀਰਾਂ ਕਾਰਨ ਚਰਚਾ 'ਚ ਰਹੀ ਹੈ। ਪਰ ਸਾਲ 2016 ਐਨਾ ਇਵਾਨੋਵਿਕ ਲਈ ਬੇਹਦ ਖਾਸ ਰਿਹਾ।
ਉਮਰ - 29 ਸਾਲ
ਚਰਚ ਤਕ ਪਹੁੰਚਣ ਲਈ ਸੜਕ ਦਾ ਨਹੀਂ ਸਗੋਂ ਵੈਨਿਸ 'ਚ ਕਿਸ਼ਤੀਆਂ ਦਾ ਇਸਤੇਮਾਲ ਕੀਤਾ ਗਿਆ। ਲਗਭਗ 6 ਲੋਕ ਤਾਂ ਇਵਨੋਵਿਕ ਦਾ ਗਾਊਨ ਸੰਭਾਲਣ 'ਤੇ ਹੀ ਹੋ ਰੱਖੇ ਸਨ।
ਇਵਾਨੋਵਿਕ ਦੇ ਮੈਚਾਂ ਲਈ ਦਰਸ਼ਕਾਂ ਦੀ ਕੋਈ ਕਮੀ ਨਹੀਂ ਰਹਿੰਦੀ ਹੈ, ਕਿਉਂਕਿ ਦਰਸ਼ਕ ਮੈਚ ਨਹੀਂ ਸਗੋਂ ਐਨਾ ਇਵਾਨੋਵਿਕ ਨੂੰ ਵੇਖਣ ਲਈ ਜਰੂਰ ਪਹੁੰਚ ਜਾਂਦੇ ਹਨ।
ਇਵਨੋਵਿਕ ਦਾ ਲੰਮਾ ਗਾਊਨ ਸੰਭਾਲਣ ਦੀ ਜ਼ਿੰਮੇਦਾਰੀ ਨਿਭਾਉਣਾ ਵੀ ਮੁਸ਼ਕਿਲ ਸਾਬਿਤ ਹੋ ਰਿਹਾ ਸੀ। ਇਸਤੋਂ ਬਾਅਦ ਜਦ ਵਿਆਹ ਹੋਇਆ ਤਾਂ ਸ਼ਵਾਨਸਟਾਈਗਰ ਅਤੇ ਇਵਨੋਵਿਕ ਇੱਕਠੇ ਕਿਸ਼ਤੀ 'ਚ ਸਵਾਰ ਹੋਕੇ ਨਿਕਲੇ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰੱਖੀਆਂ ਸਨ।
ਸਰਬੀਆ ਦੀ ਖਿਡਾਰਨ ਐਨਾ ਇਵਾਨੋਵਿਕ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਜਦ 6 ਫੁੱਟ ਲੰਮੀ ਐਨਾ ਇਵਾਨੋਵਿਕ ਮੈਦਾਨ ਤੇ ਉੱਤਰਦੀ ਹੈ ਤਾਂ ਦਰਸ਼ਕਾਂ ਦੇ ਦਿਲਾਂ ਦੀਆਂ ਧੜਕਨਾਂ ਰੁਕ ਜਾਂਦੀਆਂ ਹਨ।