Tokyo 2020 Paralympics Games: ਟੋਕੀਓ 'ਚ ਚੱਲ ਰਹੇ  2020 ਪੈਰਾਲੰਪਿਕ ਗੇਮਸ 'ਚ ਭਾਰਤ ਦੇ ਨਾਂਅ ਇੱਕ ਹੋਰ ਸਿਲਵਰ ਤਗਮਾ ਆਇਆ ਹੈ। ਟੋਕੀਓ ਪੈਰਾਲੰਪਿਕ 'ਚ ਭਾਰਤ ਦੇ ਪ੍ਰਵੀਨ ਕੁਮਾਰ ਨੇ ਹਾਈ ਜੰਪ T64 ਈਵੈਂਟ ਦੇ ਫਾਈਨਲ 'ਚ ਸਿਲਵਰ ਮੈਡਲ ਆਪਣੇ ਨਾਂ ਕੀਤਾ ਹੈ। ਭਾਰਤ ਦੀ ਹੁਣ ਤੱਕ ਦੀ ਚੰਗੀ ਕਾਰਗੁਜ਼ਾਰੀ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਭਾਰਤ ਨੇ 11 ਤਮਗੇ ਜਿੱਤੇ ਹਨ



ਪ੍ਰਵੀਨ ਦੇ ਇਸ ਸਿਲਵਰ ਮੈਡਲ ਦੇ ਨਾਲ ਹੀ ਪੈਰਾਲੰਪਿਕ 'ਚ ਭਾਰਤ ਦੇ ਤਗਮਿਆਂ ਦੀ ਸੰਖਿਆਂ 11 ਹੋ ਗਈ ਹੈ। ਹੁਣ ਤਕ ਪੈਰਾਲੰਪਿਕ ਦੇ ਇਤਿਹਾਸ 'ਚ ਇਹ ਭਾਰਤ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ।


ਟੋਕਿਓ ਪੈਰਾਲੰਪਿਕ ਗੇਮਸ ਦੀ ਸ਼ੁਰੂਆਤ ਤੋਂ ਹੀ ਪ੍ਰਵੀਨ ਕੁਮਾਰ ਹਾਈ ਜੰਪ T64 ਈਵੈਂਟ 'ਚ ਮੈਡਲ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਪ੍ਰਵੀਨ ਕੁਮਾਰ ਨੇ ਸਾਰੀਆਂ ਉਮੀਦਾਂ ਨੂੰ ਕਾਇਮ ਰੱਖਿਆ ਤੇ ਆਪਣਾ ਬੈਸਟ ਸਕੋਰ ਕਰਦਿਆਂ ਏਸ਼ੀਅਨ ਰਿਕਾਰਡ ਵੀ ਕਾਇਮ ਕੀਤਾ। ਇਸ ਈਵੈਂਟ 'ਚ ਮੌਜੂਦਾ ਵਰਲਡ ਚੈਂਪੀਅਨ ਹੀ ਪ੍ਰਵੀਨ ਕੁਮਾਰ ਤੋਂ ਬਿਹਤਰ ਸਕੋਰ ਕਰਨ 'ਚ ਕਾਮਯਾਬ ਹੋਏ।


ਪ੍ਰਵੀਨ ਕੁਮਾਰ ਨੇ ਬਣਾਇਆ ਰਿਕਾਰਡ


ਪ੍ਰਵੀਣ ਕੁਮਾਰ ਨੇ ਆਪਣੇ ਤਿੰਨਾ ਯਤਨਾਂ 'ਚ ਲਗਾਤਾਰ ਸੁਧਾਰ ਕੀਤਾ। ਪ੍ਰਵੀਨ ਕੁਮਾਰ ਨੇ ਪਹਿਲੇ ਯਤਨ 'ਚ 1.83 ਮੀਟਰ ਛਾਲ ਲਾਈ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ 'ਚ 1.93 ਮੀਟਰ ਛਾਲ ਲਾਈ। ਤੀਜੇ ਯਤਨ 'ਚ ਪ੍ਰਵੀਨ ਕੁਮਾਰ ਨੇ ਕਮਾਲ ਕਰ ਦਿਖਾਇਆ ਤੇ 2.07 ਮੀਟਰ ਦੀ ਛਾਲ ਲਾਉਣ 'ਚ ਕਾਮਯਾਬ ਰਹੇ। ਇਸ ਬਿਹਤਰੀਨ ਯਤਨ ਦੇ ਨਾਲ ਹੀ ਪ੍ਰਵੀਨ ਕੁਮਾਰ ਭਾਰਤ ਨੂੰ ਸਿਲਵਰ ਦਿਵਾਉਣ 'ਚ ਕਾਮਯਾਬ ਰਹੇ।


ਪ੍ਰਵੀਨ ਕੁਮਾਰ ਤੀਜੇ ਯਤਨ 'ਚ ਗੋਲਡ ਮੈਡਲ ਜਿੱਤਣ ਦੇ ਕਰੀਬ ਪਹੁੰਚ ਗਏ ਸਨ। ਉਨ੍ਹਾਂ T64 'ਚ 2.07 ਮੀਟਰ ਛਾਲ ਲਾਕੇ ਏਸ਼ੀਆਈ ਰਿਕਾਰਡ ਕਾਇਮ ਕਰ ਦਿੱਤਾ ਹੈ।