Electric Cars: ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਪ੍ਰਦੂਸ਼ਣ ਜਿਹੀਆਂ ਸਮੱਸਿਆਵਾਂ ਕਾਰਨ ਲੋਕਾਂ ਦੀ ਦਿਲਚਸਪੀ ਇਲੈਕਟ੍ਰਿਕ ਵਾਹਨਾਂ 'ਚ ਵਧ ਰਹੀ ਹੈ। ਜੇਕਰ ਤੁਹਾਡੇ ਕੋਲ ਵੀ ਇਲੈਕਟ੍ਰਿਕ ਵਾਹਨ ਹੈ ਤਾਂ ਯਾਦ ਰੱਖੋ ਇਨ੍ਹਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਇਲੈਕਟ੍ਰਿਕ ਵਾਹਨਾਂ ਦੇ ਕੁਝ ਹਿੱਸਿਆਂ ਨੂੰ ਜਲਦੀ ਨੁਕਸਾਨ ਪਹੁੰਚ ਸਕਦਾ ਹੈ। ਇਨ੍ਹਾਂ ਪਾਰਟਸ ਦੀ ਰਿਪੇਅਰਿੰਗ 'ਚ ਕਾਫੀ ਖਰਚ ਆਉਂਦਾ ਹੈ। ਜੇਕਰ ਤੁਸੀਂ ਇਸ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਟਿਪਸ ਨੂੰ ਫੌਲੋ ਕਰੋ।
ਪਾਣੀ ਤੋਂ ਕਾਰ ਬਚਾਓ
ਇਲੈਕਟ੍ਰਿਕ ਕਾਰ ਨੂੰ ਪਾਣੀ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ।
ਕੰਪਨੀਆਂ ਇਸ ਗੱਲ ਦਾ ਖਾਸ ਖਿਆਲ ਰੱਖਦੀਆਂ ਹਨ ਕਿ ਕਾਰ ਪੂਰੀ ਤਰ੍ਹਾਂ ਵਾਟਰਪਰੂਫ ਹੋਵੇ ਪਰ ਇਸ ਦੇ ਬਾਵਜੂਦ ਵੀ ਬਾਰਸ਼ ਦੇ ਮੌਸਮ 'ਚ ਵਿਸ਼ੇਸ਼ ਸਾਵਧਾਨੀ ਵਰਤੋਂ।
ਬਾਰਸ਼ ਦੇ ਮੌਸਮ 'ਚ ਆਪਣੀ ਕਾਰ ਨੂੰ ਖੁੱਲ੍ਹੇ 'ਚ ਪਾਰਕੀ ਨਾ ਕਰੋ। ਪਾਣੀ ਨਾਲ ਭਰੇ ਰਾਹ ਤੋਂ ਇਲੈਕਟ੍ਰਿਕ ਵਾਹਨ ਚਲਾਉਣ ਤੋਂ ਬਚੋ।
ਨਮੀ
ਨਮੀ ਇਲੈਕਟ੍ਰਿਕ ਉਪਕਰਣਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਕੋਸ਼ਿਸ਼ ਕਰੋ ਕਿ ਕਿਸੇ ਵੀ ਤਰੀਕੇ ਨਾਲ ਕਾਰ ਦੇ ਅੰਦਰ ਨਮੀ ਨਾ ਜਾਵੇ ਕਿਉਂਕਿ ਇਸ ਨਾਲ ਕਾਰ ਨੂੰ ਨੁਕਸਾਨ ਹੋ ਸਕਦਾ ਹੈ।
ਧੂੜ-ਮਿੱਟੀ
ਇਲੈਕਟ੍ਰਿਕ ਕਾਰ ਨੂੰ ਨਿਯਮਿਤ ਸਮੇਂ 'ਤੇ ਸਾਫ਼ ਕਰਦੇ ਰਹੋ।
ਇਲੈਕਟ੍ਰਿਕ ਕਾਰ ਦੇ ਕੰਪੋਂਨੈਂਟਸ 'ਤੇ ਧੂੜ-ਮਿੱਟੀ ਅਸਰ ਪਾਉਂਦੀ ਹੈ। ਇਸ ਲਈ ਜ਼ਰੂਰੀ ਹੈ ਕਾਰ ਦੀ ਸਮੇਂ-ਸਮੇਂ 'ਤੇ ਸਫ਼ਾਈ ਹੁੰਦੀ ਰਹੇ।
ਗਰਮੀ ਤੇ ਧੁੱਪ
ਇਲੈਕਟ੍ਰਿਕ ਕਾਰ 'ਚ ਬਹੁਤ ਪਾਵਰਫੁੱਲ ਬੈਟਰੀ ਲਾਈ ਜਾਂਦੀ ਹੈ।
ਕਾਰ ਚਲਾਉਣ ਦੌਰਾਨ ਇਹ ਬੈਟਰੀ ਗਰਮ ਹੋ ਜਾਂਦੀ ਹੈ।
ਗਰਮੀ ਦਾ ਮੌਸਮ ਬੈਟਰੀ ਨੂੰ ਹੋਰ ਜ਼ਿਆਦਾ ਗਰਮ ਕਰ ਸਕਦਾ ਹੈ।
ਗਰਮੀ ਦੇ ਮੌਸਮ 'ਚ ਕਾਰ ਨੂੰ ਕਿਸੇ ਛਾਂ ਵਾਲੀ ਥਾਂ 'ਤੇ ਪਾਰਕ ਕਰਨਾ ਚਾਹੀਦਾ ਹੈ। ਜ਼ਿਆਦਾ ਦੇਰ ਡ੍ਰਾਇਵਿੰਗ ਕਰਨ ਤੋਂ ਬਚਣਾ ਚਾਹੀਦਾ ਹੈ। ਜਿਸ ਨਾਲ ਬੈਟਰੀ ਨੂੰ ਕੂਲ ਡਾਊਨ ਹੋਣ ਦਾ ਸਮਾਂ ਮਿਲ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI