Delta Plus Variant In India: ਭਾਰਤ 'ਚ ਅਜੇ ਵੀ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਕੋਵਿਡ 19 ਡੇਲਟਾ ਪਲੱਸ ਵੇਰੀਏਂਟ ਦੇ ਕਰੀਬ 300 ਮਾਮਲੇ ਮਿਲੇ ਹਨ ਤੇ ਵੈਕਸੀਨ ਇਸ ਵੇਰੀਏਂਟ ਖਿਲਾਫ ਪ੍ਰਭਾਵੀ ਪਾਈ ਗਈ ਹੈ। ICMR ਦੇ ਡਾਇਰੈਕਟਰ ਬਲਰਾਮ ਭਾਰਗਵ ਨੇ ਪ੍ਰੈੱਸ ਬ੍ਰੀਫਿੰਗ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਡੇਲਟਾ ਪਲੱਸ ਵੇਰੀਏਂਟ ਖਿਲਾਫ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕੀਤੀ ਗਈ ਹੈ।


ਬਲਰਾਮ ਭਾਰਗਵ ਨੇ ਕਿਹਾ ਕਿ ਡੇਲਟਾ ਪਲੱਸ ਵੇਰੀਏਂਟ ਦੇ ਸਾਹਮਣੇ ਆਉਣ ਦੇ ਕੁਝ ਮਹੀਨੇ ਮਹੀਨੇ ਹੋ ਗਏ ਹਨ। ਪਹਿਲਾਂ 60-7- ਮਾਮਲੇ ਮਿਲੇ ਸਨ। ਹੁਣ ਡੇਲਟਾ ਪਲੱਸ ਦੇ ਕਰੀਬ 300 ਮਾਮਲੇ ਆਏ ਹਨ। ਉਨ੍ਹਾਂ ਕਿਹਾ ਕਿ ਡੇਲਟਾ ਪਲੱਸ ਦੇ ਖਿਲਾਫ ਵੀ ਟੀਕੇ ਨੂੰ ਪ੍ਰਭਾਵੀ ਪਾਇਆ ਗਿਆ ਹੈ। ਕੋਰੋਨਾ ਵਾਇਰਸ ਦੇ ਡੇਲਟਾ ਪਲੱਸ ਵੇਰੀਏਂਟ ਦੀ ਪਛਾਣ 11 ਜੂਨ ਨੂੰ ਕੀਤੀ ਗਈ ਸੀ। ਇਸ ਨੂੰ ਚਿੰਤਾ ਪੈਦਾ ਕਰਨ ਵਾਲੀ ਸ਼੍ਰੇਣੀ 'ਚ ਸ਼ਾਮਿਲ ਕੀਤਾ ਗਿਆ ਸੀ।


ਭਾਰਤ 'ਚ ਵੈਕਸੀਨ ਦੀ ਸਥਿਤੀ


ਦੇਸ਼ 'ਚ ਵੀਰਵਾਰ ਤਕ ਲੋਕਾਂ ਨੂੰ ਕੋਵਿਡ-19 ਟੀਕੇ ਦੀ 67 ਕਰੋੜ ਤੋਂ ਜ਼ਿਆਦਾ ਖੁਰਾਕ ਦਿੱਤੀ ਜਾ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸ਼ਾਮ ਸੱਤ ਵਜੇ ਦੀ ਸ਼ੁਰੂਆਤੀ ਰਿਪੋਰਟ ਦੇ ਮੁਤਾਬਕ ਵੀਰਵਾਰ ਟੀਕੇ ਦੀਆਂ 64.70 ਲੱਖ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ।


ਦੇਸ਼ 'ਚ ਕੋਰੋਨਾ ਦੀ ਸਥਿਤੀ


ਦੇਸ਼ 'ਚ ਪਿਛਲੇ 24 ਘੰਟੇ ਦੌਰਾਨ ਕੋਰਨਾ ਵਾਇਰਸ ਦੇ 47,092 ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਹੁਣ ਤਕ ਕੋਰੋਨਾ ਦੀ ਲਪੇਟ 'ਚ ਆਏ ਲੋਕਾਂ ਦਾ ਅੰਕੜਾ 3, 28, 57, 937 ਹੋ ਗਿਆ ਹੈ। ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ 3,89,583 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਵੀਰਵਾਰ ਇਨਫੈਕਸ਼ਨ ਨਾਲ 509 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦਾ ਕੁੱਲ ਅੰਕੜਾ 4,39,529 ਹੋ ਗਿਆ ਹੈ।