ਟੋਕੀਓ, Tokyo Olympics 2020: ਓਲੰਪਿਕ ਦੇ ਵੇਟਲਿਫਟਿੰਗ ਈਵੈਂਟ ਦੇ 49 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਦੀ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਜਿੱਤੇਰ ਇਤਿਹਾਸ ਰਚਿਆ ਪਰ ਉਨ੍ਹਾਂ ਦਾ ਇਹ ਚਾਂਦੀ ਦਾ ਤਮਗ਼ਾ ਹੁਣ ਗੋਲਡ ਮੈਡਲ ਭਾਵ ਸੋਨ ਤਮਗ਼ੇ ਵਿੱਚ ਵੀ ਬਦਲ ਸਕਦਾ ਹੈ।

ਪ੍ਰਾਪਤ  ਜਾਣਕਾਰੀ ਅਨੁਸਾਰ ਇਸ ਈਵੈਂਟ ਦੀ ਗੋਲਡ ਮੈਡਲ ਜੇਤੂ ਚੀਨ ਦੀ ਹੋ ਜਜਿਹੁ ਦਾ ਫੇਰ ਡੋਪ ਟੈਸਟ ਕੀਤਾ ਗਿਆ। ਹੁਣ ਜੇ ਜਜਿਹੁ ਇਸ ਡੋਪ ਟੈਸਟ ਵਿਚ ਫ਼ੇਲ੍ਹ ਹੋ ਗਈ, ਤਾਂ ਮੀਰਾਬਾਈ ਚਾਨੂ ਦਾ ਸਿਲਵਰ ਮੈਡਲ ਗੋਲਡ ਵਿੱਚ ਬਦਲ ਜਾਵੇਗਾ।

 

ਮੀਰਾਬਾਈ ਚਾਨੂ ਅੱਜ ਜਾਪਾਨ ਤੋਂ ਦਿੱਲੀ ਪਰਤ ਰਹੇ ਹਨ। ਦੂਜੇ ਪਾਸੇ, ਓਲੰਪਿਕ ਪ੍ਰਬੰਧਕਾਂ ਦੁਆਰਾ ਚੀਨ ਦੇ ਜਜਿਹੁ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡੋਪ ਟੈਸਟ ਲਈ ਦੁਬਾਰਾ ਤਿਆਰ ਰਹੇ। ਫਿਲਹਾਲ ਇਸ ਡੋਪ ਟੈਸਟ ਦੇ ਸਬੰਧ ਵਿੱਚ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ ਸੂਤਰਾਂ ਅਨੁਸਾਰ ਇਹ ਡੋਪ ਟੈਸਟ ਸਿਰਫ ਅੱਜ ਹੀ ਕੀਤਾ ਜਾ ਸਕਦਾ ਹੈ।

 

ਜਜਿਹੁ ਨੇ ਨਵੇਂ ਓਲੰਪਿਕ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ
ਚੀਨ ਦੇ ਜਜਿਹੁ ਨੇ ਟੋਕੀਓ ਓਲੰਪਿਕ ਦੇ ਪਹਿਲੇ ਦਿਨ ਵੇਟ ਲਿਫਟਿੰਗ ਮੁਕਾਬਲੇ ਵਿੱਚ ਔਰਤਾਂ ਦੇ 49 ਕਿੱਲੋ ਭਾਰ ਵਰਗ ਵਿੱਚ 210 ਕਿਲੋਗ੍ਰਾਮ ਦਾ ਨਵਾਂ ਓਲੰਪਿਕ ਰਿਕਾਰਡ ਕਾਇਮ ਕੀਤਾ ਸੀ। ਉਸ ਨੇ ਇਹ ਰਿਕਾਰਡ ਸਨੈਚ ਵਿੱਚ 94 ਕਿੱਲੋ ਅਤੇ ਕਲੀਨ ਐਂਡ ਜਰਕ ਵਿੱਚ 116 ਕਿਲੋ ਚੁੱਕ ਕੇ ਕਾਇਮ ਕੀਤਾ ਸੀ।

 

ਦੂਜੇ ਪਾਸੇ ਮੀਰਾਬਾਈ ਚਾਨੂ ਨੇ ਇਸ ਮੁਕਾਬਲੇ ਵਿਚ ਕੁਲ 202 ਕਿੱਲੋ ਭਾਰ ਚੁੱਕ ਕੇ ਚਾਂਦੀ ਦਾ ਤਮਗ਼ਾ ਜਿੱਤਿਆ। ਮੀਰਾਬਾਈ ਚਾਨੂ ਨੇ ਇਸ ਓਲੰਪਿਕ ਵਿੱਚ ਭਾਰਤ ਲਈ ਤਮਗ਼ਾ ਖਾਤਾ ਖੋਲ੍ਹਿਆ ਅਤੇ ਸਫਲਤਾਪੂਰਵਕ ਸਨੈਚ ਵਿੱਚ 87 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ ਵਿੱਚ 115 ਕਿਲੋ ਸਫਲਤਾਪੂਰਵਕ ਚੁੱਕਿਆ। ਕਲੀਨ ਐਂਡ ਜਰਕ ਦੀ ਆਪਣੀ ਆਖਰੀ ਕੋਸ਼ਿਸ਼ ਵਿਚ ਚਾਨੂੰ ਨੇ 117 ਕਿਲੋਗ੍ਰਾਮ ਭਾਰ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ।


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904