Tokyo Olympics 2020: ਟੋਕਿਓ ਓਲੰਪਿਕ 'ਚ ਭਾਰਤ ਦੇ ਰਵਿ ਦਹਿਆ ਫਾਇਨਲ ਮੁਕਾਬਲੇ ਚ ਬੇਸੱਕ ਹਾਰ ਗਏ ਪਰ ਉਨ੍ਹਾਂ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਮੈਚ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਪਹਿਲਵਾਨ ਸੁਸ਼ੀਲ ਕੁਮਾਰ ਵੀ ਦੇਖ ਰਿਹਾ ਸੀ ਤੇ ਉਸ ਦੇ ਨਾਲ ਜੇਲ੍ਹ 'ਚ ਬੰਦ ਬਾਕੀ ਕੈਦੀ ਵੀ ਦੇਖ ਰਹੇ ਸਨ।
ਤਿਹਾੜ ਜੇਲ੍ਹ ਦੇ ਸੂਤਰਾਂ ਦੀ ਮੰਨੀਏ ਤਾਂ ਇਸ ਦੌਰਾਨ ਜਦੋਂ ਰਵੀ ਦਹਿਆ ਹਾਰ ਗਏ ਤਾਂ ਸੁਸ਼ੀਲ ਕੁਮਾਰ ਭਾਵੁਕ ਹੋ ਗਿਆ। ਉਸ ਦੀਆਂ ਅੱਖਾਂ 'ਚੋਂ ਹੰਝੂ ਆਉਣ ਲੱਗੇ। ਦੱਸ ਦੇਈਏ ਤਿਹਾੜ ਜੇਲ੍ਹ 'ਚ ਓਪਨ ਏਰੀਆ ਚ ਕੈਦੀਆਂ ਨੂੰ ਟੀਵੀ ਦੇਖਣ ਦੀ ਸੁਵਿਧਾ ਜੇਲ੍ਹ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਗਈ ਹੈ। ਇਸ ਓਪਨ ਏਰੀਆ 'ਚ ਸੁਸ਼ੀਲ ਕੁਮਾਰ ਦੂਜੇ ਕੈਦੀਆਂ ਦੇ ਨਾਲ ਰਵੀ ਦਹੀਆ ਦਾ ਮੈਚ ਦੇਖ ਰਹੇ ਸਨ।
ਦਰਅਸਲ ਛਾਤਰਸਾਲ ਸਟੇਡੀਅਮ 'ਚ ਸੁਸ਼ੀਲ ਕੁਮਾਰ ਦੀ ਦੇਖ-ਰੇਖ 'ਚ ਹੀ ਰਵੀ ਦਾਹਿਆ ਨੇ ਕੁਸ਼ਤੀ ਦੇ ਕਈ ਦਾਅ-ਪੇਚ ਸਿੱਖੇ ਸਨ। ਜੇਲ੍ਹ ਸੂਤਰਾਂ ਦੀ ਮੰਨੀਏ ਤਾਂ ਦੁਪਹਿਰ ਤੋਂ ਸੁਸ਼ੀਲ ਕੁਮਾਰ ਟੀਵੀ ਦੇ ਸਾਹਮਣੇ ਬੈਠ ਗਿਆ ਸੀ ਤੇ ਉਸ ਨੇ ਰਵੀ ਦਹਿਆ ਦਾ ਫਾਇਨਲ ਮੁਕਾਬਲਾ ਵੀ ਦੇਖਿਆ।
ਦੇਸ਼ ਲਈ ਜਿੱਤਿਆ ਸਿਲਵਰ ਮੈਡਲ
ਭਾਰਤ ਦੇ ਪਹਿਲਵਾਨ ਰਵੀ ਦਹਿਆ ਨੇ 57 ਕਿਲੋਗ੍ਰਾਮ ਭਾਰ ਵਰਗ 'ਚ ਸਿਲਵਰ ਮੈਡਲ ਜਿੱਤਿਆ ਹੈ। ਹਾਲਾਂਕਿ ਉਹ ਗੋਲਡ ਮੈਡਲ ਨਹੀਂ ਜਿੱਤ ਸਕੇ ਤੇ ਇਤਿਹਾਸ ਰਚਣ ਤੋਂ ਖੁੰਝ ਗਏ। ਪਰ ਉਨ੍ਹਾਂ ਨੇ ਦੇਸ਼ ਲਈ ਸਿਲਵਰ ਮੈਡਲ ਜਿੱਤਿਆ ਹੈ।
ਇਹ ਵੀ ਪੜ੍ਹੋ: PM Kisan Samman Nidhi: ਇਸ ਤਾਰੀਖ ਨੂੰ ਆਏਗੀ ਕਿਸਾਨਾਂ ਦੇ ਖਾਤੇ 'ਚ 9ਵੀਂ ਕਿਸ਼ਤ, ਵਧੇਰੇ ਜਾਣਕਾਰੀ ਲਈ ਪੜ੍ਹੋ ਖ਼ਬਰ
ਇਹ ਵੀ ਪੜ੍ਹੋ: Guru Gobind Singh Foundation ਦਾ ਸ਼ਲਾਘਾਯੋਗ ਕਦਮ, ਸਰਕਾਰੀ ਹਸਪਤਾਲ ਬਾਹਰ ਲਗਾਈ water vending machine
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin