Nishad Kumar Wins Medal: ਭਾਰਤ ਦੇ ਨਿਸ਼ਾਦ ਕੁਮਾਰ ਨੇ ਟੋਕੀਓ ਵਿੱਚ ਖੇਡੀਆਂ ਜਾ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਇਤਿਹਾਸ ਰਚ ਦਿੱਤਾ ਹੈ। ਨਿਸ਼ਾਦ ਕੁਮਾਰ ਨੇ ਟੋਕੀਓ ਪੈਰਾਲੰਪਿਕਸ 2020 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਨੂੰ ਇੱਕ ਹੋਰ ਤਗਮਾ ਦਿੱਤਾ ਹੈ। ਉਨ੍ਹਾਂ ਹਾਈ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸ਼ਾਨਦਾਰ ਪ੍ਰਤਿਭਾ ਨਾਲ ਭਰਪੂਰ ਨਿਸ਼ਾਦ ਕੁਮਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੌਪ 3 ਵਿੱਚ ਪਹੁੰਚ ਗਏ ਸੀ। ਉਨ੍ਹਾਂ ਅਮਰੀਕਾ ਦੇ 2 ਅਥਲੀਟਾਂ ਨਾਲ ਮੁਕਾਬਲਾ ਕੀਤਾ। 


 


ਦੱਸ ਦੇਈਏ ਕਿ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਣ ਵਾਲੇ ਨਿਸ਼ਾਦ ਕੁਮਾਰ, ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਬੰਗਲੌਰ ਵਿੱਚ ਇੱਕ ਕੋਚਿੰਗ ਕੈਂਪ ਵਿੱਚ ਮਹੀਨਿਆਂ ਤੱਕ ਸਖਤ ਮਿਹਨਤ ਕੀਤੀ। ਇਸ ਮਹੱਤਵਪੂਰਨ ਮੈਚ ਤੋਂ ਪਹਿਲਾਂ, ਉਨ੍ਹਾਂ ਦੇ ਪਿੰਡ ਵਿੱਚ ਉਨ੍ਹਾਂ ਲਈ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਸਨ। ਇਸ ਮੈਡਲ ਨਾਲ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।


 


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿੱਚ ਪੁਰਸ਼ਾਂ ਦੀ ਹਾਈ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਨਿਸ਼ਾਦ ਕੁਮਾਰ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਹ ਇੱਕ ਅਸਾਧਾਰਣ ਅਥਲੀਟ ਹਨ, ਮੈਂ ਇਸ ਤੋਂ ਬਹੁਤ ਖੁਸ਼ ਹਾਂ।