ਨਿਊਜ਼ੀਲੈਂਡ ਤੋਂ ਹਾਰਨ ਮਗਰੋਂ ਬੋਲੇ ਕੋਹਲੀ, ਇਨ੍ਹਾਂ ਨੂੰ ਦੱਸਿਆ ਹਾਰ ਦਾ ਕਾਰਨ
ਕਪਤਾਨ ਨੇ ਕਿਹਾ,''ਪਰ ਨਿਊਜ਼ੀਲੈਂਡ ਨੇ ਸਾਡੇ ਸਪੀਨਰਾਂ ਤੇ ਤੇਜ਼ ਗੇਂਦਬਾਜ਼ਾਂ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ।
ਕੋਹਲੀ ਨੇ ਕਿਹਾ,''ਤਰੇਲ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਆਖਰੀ 13-15 ਓਵਰਾਂ 'ਚ 20 ਤੋਂ 30 ਦੌੜਾਂ ਘੱਟ ਬਣਾਈਆਂ ਪਰ ਪਹਿਲੀ ਪਾਰੀ 'ਚ ਵਿਕਟ ਅਲੱਗ ਤਰ੍ਹਾਂ ਖੇਡ ਰਿਹਾ ਸੀ। ਅਸੀਂ ਬੱਲੇਬਾਜ਼ੀ 'ਚ ਇਸ ਤੋਂ ਚੰਗਾ ਪ੍ਰਦਰਸ਼ਨ ਚਾਹਵਾਂਗੇ।''
ਨਿਊਜ਼ੀਲੈਂਡ ਨੇ ਇਸ ਦੇ ਜਵਾਬ 'ਚ ਟਾਮ ਲੈਥਮ (ਨਾਬਾਦ 103) ਤੇ ਰੌਸ ਟੇਲਰ (95) ਵਿਚਕਾਰ ਚੌਥੇ ਵਿਕਟ ਲਈ 200 ਦੌੜਾਂ ਦੀ ਸਾਂਝੇਦਾਰੀ ਨਾਲ ਚਾਰ ਵਿਕਟਾਂ 'ਤੇ 284 ਦੌੜਾਂ ਬਣਾ ਕੇ ਤਿੰਨ ਮੈਚਾਂ ਦੀ ਲੜੀ 'ਚ 1-0 ਦੀ ਬੜ੍ਹਤ ਬਣਾਈ।
ਭਾਰਤ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਹਲੀ ਨੇ ਆਪਣੇ 200ਵੇਂ ਮੈਚ 'ਚ 121 ਦੌੜਾਂ ਦੀ ਮੱਦਦ ਨਾਲ ਅੱਠ ਵਿਕਟਾਂ 'ਤੇ 280 ਦੌੜਾਂ ਬਣਾਈਆਂ ਸਨ।
ਵਿਰਾਟ ਕੋਹਲੀ ਨੇ ਭਾਰਤ ਦੀ ਛੇ ਵਿਕਟਾਂ ਨਾਲ ਹਾਰ ਤੋਂ ਬਾਅਦ ਕਿਹਾ,''ਅਸੀਂ ਇਸ ਲਈ ਹਾਰੇ ਕਿਉਂਕਿ ਨਿਊਜ਼ੀਲੈਂਡ ਨੇ ਸਾਨੂੰ ਦਬਾਅ 'ਚ ਲਿਆਂਦਾ ਸੀ। ਸਾਨੂੰ ਲੱਗਿਆ ਕਿ ਸਾਡੇ ਵੱਲੋਂ ਦਿੱਤਾ ਟੀਚਾ ਕਾਫ਼ੀ ਹੈ ਪਰ ਰੋਸ ਤੇ ਟਾਮ ਨੇ ਸਾਨੂੰ ਕੋਈ ਵੀ ਮੌਕਾ ਨਹੀਂ ਦਿੱਤਾ। ਜਦ ਕੋਈ 200 ਦੌੜਾਂ ਦੀ ਸਾਂਝੇਦਾਰੀ ਕਰਦਾ ਹੈ ਤਾ ਫਿਰ ਤੁਸੀਂ ਜਿੱਤ ਦੇ ਹੱਕਦਾਰ ਹੋ।''
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਟਾਮ ਲੈਥਮ ਤੇ ਰੌਤ ਟੇਲਰ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਟੀਮ ਦੀ ਹਾਰ ਦਾ ਜ਼ਿੰਮੇਵਾਰ ਬੱਲੇਬਾਜ਼ਾ ਨੂੰ ਠਹਿਰਾਇਆ।