ਫਾਈਟ ਨੇ ਸੰਨੀ ਨੂੰ ਸਮਝਾਇਆ ਜ਼ਿੰਦਗੀ ਦਾ ਮਤਲਬ

ਬਾਲੀਵੁੱਡ ਦੀ ਲੈਲਾ ਸੁਪਰ ਫਾਈਟ ਲੀਗ ਦੇ ਮੈਚ ਵੇਖਣ ਅਤੇ ਲੀਗ ਨੂੰ ਪਰਮੋਟ ਕਰਨ ਲਈ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪਹੁੰਚੀ।
ਸੰਨੀ ਲਿਓਨੀ ਨੇ ਆਪਣੇ ਟਵੀਟ 'ਚ ਲਿਖਿਆ ਕਿ ਅਸਲ ਜਿੰਦਗੀ ਵੀ ਫਾਈਟ ਵਰਗੀ ਹੁੰਦੀ ਹੈ ਜਿਸ 'ਚ ਕਾਫੀ ਕੁਝ ਸਹਿਣਾ ਪੈਂਦਾ ਹੈ ਪਰ ਹਰ ਵਾਰ ਉਠਣਾ ਅਤੇ ਫਿਰ ਲੜਦੇ ਰਹਿਣਾ ਹੀ ਜਿੰਦਗੀ 'ਚ ਕਾਮਯਾਬ ਬਣਾਉਂਦਾ ਹੈ।
ਦੋਨੇ ਹੀ ਸੁਪਰ ਫਾਈਟ ਲੀਗ ਦੇ ਸਿਰੀ ਫੋਰਟ 'ਚ ਹੋਣ ਵਾਲੇ ਮੈਚ ਵੇਖਣ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਟੇਡੀਅਮ ਪਹੁੰਚੇ ਸਨ।
ਸੰਨੀ ਲਿਓਨੀ ਨੇ SFL 'ਚ ਹਾਜਰੀ ਲਵਾਉਣ ਤੋਂ ਪਹਿਲਾਂ ਹੀ ਇਸ ਲੀਗ ਲਈ ਆਪਣੀ ਐਕਸਾਈਟਮੈਂਟ ਜਾਹਿਰ ਕੀਤੀ ਸੀ ਅਤੇ ਇੱਕ ਵੀਡੀਓ ਸਾਂਝਾ ਕਰ ਇਸ ਫਾਈਟ ਦੇ ਪ੍ਰਬੰਧਕਾਂ ਨੂੰ ਵੀ ਵਧਾਈ ਦਿੱਤੀ ਸੀ।
Sunny Leone @SunnyLeone Feb 3 I think I enjoyed tonight because it reminds me of what life is like.U fight 4what u want&when you fall,u fight to stand back up&fight more!
ਇਸ ਈਵੈਂਟ ਦੌਰਾਨ ਟਾਈਗਰ ਸ਼ਰੌਫ ਵੀ ਸੰਨੀ ਲਿਓਨੀ ਨਾਲ ਮੌਜੂਦ ਸਨ ਅਤੇ ਸੰਨੀ ਲਿਓਨੀ ਦੇ ਪਤੀ ਡੈਨੀਅਲ ਵੈਬਰ ਵੀ ਮੌਜੂਦ ਸਨ। ਟਾਈਗਰ ਅਤੇ ਸੰਨੀ ਲਿਓਨੀ ਨੂੰ ਵੇਖ ਦਰਸ਼ਕ ਬੇਹਦ ਖੁਸ਼ ਸਨ।
ਸੰਨੀ ਲਿਓਨੀ ਦੇ ਨਾਲ ਬਾਲੀਵੁੱਡ ਦੇ ਬਾਗੀ, ਟਾਈਗਰ ਸ਼ਰੌਫ ਵੀ ਮੌਜੂਦ ਸਨ।
Sunny Leone @SunnyLeone Feb 3 This was such a adrenaline packed night with @TheFightLeague holy moly!Such a nice venue created for the fighters. Fighters you all rocked!
ਸੰਨੀ ਲਿਓਨੀ ਦੇ ਟਵੀਟ
ਪਰ ਫਾਈਟ ਵੇਖਣ ਤੋਂ ਬਾਅਦ ਸੰਨੀ ਦੀ ਐਕਸਾਈਟਮੈਂਟ ਘਟੀ ਨਹੀਂ ਸਗੋਂ ਹੋਰ ਵਧ ਗਈ। ਸੰਨੀ ਨੇ SFL 'ਚ ਹਾਜਰੀ ਲਵਾਉਣ ਤੋਂ ਬਾਅਦ 3 ਟਵੀਟ ਕੀਤੇ ਅਤੇ ਦੱਸਿਆ ਕਿ ਉਨ੍ਹਾਂ ਨੂੰ ਲੀਗ ਬੇਹਦ ਪਸੰਦ ਆਈ ਅਤੇ ਫਾਈਟਸ ਵੇਖ ਕੇ ਉਨ੍ਹਾਂ ਨੂੰ ਜਿੰਦਗੀ ਦਾ ਮਤਲਬ ਸਮਝ ਆ ਗਿਆ।
Sunny Leone @SunnyLeone Feb 3 Watched all the fights tonight and every single one awe awesome! All fighters fought their hearts out! @TheFightLeague