IND vs PAK: ਭਾਰਤ ਦੀ ਅੰਡਰ 19 ਕ੍ਰਿਕੇਟ ਟੀਮ ਨੇ ਅੱਜ ਪਾਕਿਸਤਾਨ ਦੀ ਟੀਮ ਨੂੰ ਅੰਡਰ 19 ਵਿਸ਼ਵ ਕੱਪ ਦੀ ਸੁਪਰ ਲੀਗ ਸੈਮੀਫਾਈਨਲ 'ਚ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਇਸ ਦੇ ਨਾਲ ਹੀ ਭਾਰਤ ਨੇ ਫਾਈਨਲ 'ਚ ਆਪਣੀ ਜਗ੍ਹਾ ਬਣਾ ਲਈ ਹੈ। ਭਾਰਤ ਨੇ ਸੱਤਵੀਂ ਵਾਰ ਇਹ ਜਗ੍ਹਾ ਬਣਾਈ ਹੈ। ਪਾਕਿਸਤਾਨ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਭਾਰਤ ਨੂੰ 173 ਦੌੜਾਂ ਦਾ ਟੀਚਾ ਦਿੱਤਾ।

ਟੀਚੇ ਦਾ ਪਿੱਛਾ ਕਰਦੇ ਯਸ਼ਾਸਵੀ ਜੈਸਵਾਲ ਨੇ ਸ਼ਾਨਦਾਰ ਸੈਂਕੜਾ ਜੜਿਆ ਜਦੋਂਕਿ ਦਿਵਯਾਂਸ਼ ਸਕਸੈਨਾ ਨੇ ਉਸ ਨਾਲ ਸ਼ਾਨਦਾਰ ਸਾਂਝੇਦਾਰੀ ਕੀਤੀ।ਸਲਾਮੀ ਬੱਲੇਬਾਜ਼ ਯਸ਼ਾਸਵੀ ਜੈਸਵਾਲ ਦੀਆਂ 105 ਦੌੜਾਂ ਅਤੇ ਦਿਵਯਾਂਸ਼ ਸਕਸੈਨਾ ਦੀਆਂ 59 ਦੌੜਾਂ ਨੇ ਪਾਕਿਸਤਾਨ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਧ ਸ਼ੁਰੂਆਤੀ ਸਾਂਝੇਦਾਰੀ ਨੂੰ ਦਰਜ ਕੀਤਾ ਹੈ। ਸਲਾਮੀ ਬੱਲੇਬਾਜ਼ਾਂ ਦੀ ਕਾਰਗੁਜ਼ਾਰੀ ਨੇ ਉਨ੍ਹਾਂ ਗੇਂਦਬਾਜ਼ਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਪ੍ਰਤਿਭਾਵਾਨ ਪਾਕਿਸਤਾਨ ਨੂੰ 172 ਦੌੜਾਂ ਤੋਂ ਹੇਠਾਂ ਤਕ ਸੀਮਤ ਕਰ ਦਿੱਤਾ।

ਇਸ ਤਰ੍ਹਾਂ ਭਾਰਤ ਲਗਾਤਾਰ ਤਿੰਨ ਐਡੀਸ਼ਨਾਂ ਵਿੱਚ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸਾਲ 2016 ਵਿੱਚ ਪ੍ਰਿਥਵੀ ਸ਼ਾ ਦੀ ਅਗਵਾਈ ਹੇਠ ਭਾਰਤ ਨੂੰ ਵੈਸਟਇੰਡੀਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।2018 'ਚ ਭਾਰਤ ਨੇ ਆਸਟਰੇਲੀਆ 'ਤੇ ਜਿੱਤ ਹਾਸਲ ਕੀਤੀ ਸੀ।ਭਾਰਤ ਕੋਲ ਪੰਜਵੀਂ ਵਾਰ ਖਿਤਾਬ ਜਿੱਤ ਕੇ ਆਪਣੇ ਰਿਕਾਰਡ ਨੂੰ ਵਧਾਉਣ ਦਾ ਮੌਕਾ ਹੈ।