ਯੂਐਸ ਓਪਨ: ਭਾਰਤ ਨੇ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਭਾਰਤ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਟੂਰਨਾਮੈਂਟ ਦਾ ਜੇਤੂ ਆਗਾਜ਼ ਕੀਤਾ। ਸੁਮਿਤ ਨੇ ਪਹਿਲੇ ਰਾਊਂਡ ਚ ਅਮਰੀਕਾ ਦੇ ਬ੍ਰੇਡਲੀ ਕਲਾਨ ਨੂੰ 6-1,6-3,3-6,6-1 ਨਾਲ ਹਰਾ ਦਿੱਤਾ।
ਸੁਮਿਤ ਨਾਗਲ 7 ਸਾਲ 'ਚ ਕਿਸੇ ਗ੍ਰੈਂਡ ਸਲੈਮ ਦੇ ਇੱਕ ਰਾਊਂਡ ਨੂੰ ਜਿੱਤਣ ਵਾਲੇ ਪਹਿਲੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਸੋਮਦੇਵ ਦੇਨਬਰਮਨ ਨੇ ਇਹ ਕਾਰਨਾਮਾ ਕੀਤਾ ਸੀ। ਭਾਰਤੀ ਟੈਨਿਸ ਸਟਾਰ ਨਾਗਲ ਦੂਜੀ ਵਾਰ ਟੂਰਨਾਮੈਂਟ ਖੇਡ ਰਹੇ ਹਨ। ਨਾਗਲ ਦਾ ਅਗਲਾ ਮੁਕਾਬਲਾ ਆਸਟ੍ਰੀਆ ਦੇ ਵਿਸ਼ਵ ਨੰਬਰ-3 ਡੋਮਿਨਿਕ ਥਿਏਮ ਨਾਲ ਹੋਵੇਗਾ।
ਡਿਫੈਂਡਿੰਗ ਚੈਂਪੀਅਨ ਰਾਫੇਲ ਨਡਾਲ ਤੇ ਸਭ ਤੋਂ ਵੱਧ 20 ਗ੍ਰੈਂਡ ਸਲੈਮ ਜੇਤੂ ਰੋਜਰ ਫੇਡਰਰ ਸਮੇਤ ਕਈ ਦਿੱਗਜਾਂ ਨੇ ਕੋਰੋਨਾ ਦੇ ਕਾਰਨ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਸੀ। ਇਸੇ ਕਾਰਨ ਨਾਗਲ ਨੂੰ ਯੂਐਸ ਓਪਨ 'ਚ ਸਿੱਧੀ ਐਂਟਰੀ ਮਿਲੀ ਹੈ।
ਲੌਕਡਾਊਨ 'ਚ ਢਿੱਲ ਦਾ ਸਨੀ ਲਿਓਨ ਨੇ ਲਿਆ ਲਾਹਾ, ਦੇਖੋ ਤਸਵੀਰਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ