✕
  • ਹੋਮ

ਮੁੱਕੇਬਾਜ਼ੀ ਦਾ ਪੋਸਟਰ ਬੁਆਏ ਨਹੀਂ ਜਾਵੇਗਾ ਰੀਓ

ਏਬੀਪੀ ਸਾਂਝਾ   |  24 Jun 2016 01:53 PM (IST)
ਮੁੱਕੇਬਾਜ਼ੀ ਦਾ ਪੋਸਟਰ ਬੁਆਏ ਨਹੀਂ ਜਾਵੇਗਾ ਰੀਓ

ਭਾਰਤ ਦੀ ਮੁੱਕੇਬਾਜ਼ੀ ਦਾ ਪੋਸਟਰ ਬੁਆਏ ਵਿਜੇਂਦਰ ਸਿੰਘ ਹੁਣ ਰਿਓ ਓਲੰਪਿਕ 'ਚ ਪੰਚ ਬਰਸਾਉਂਦਾ ਨਜਰ ਨਹੀਂ ਆਵੇਗਾ। ਇਸਦਾ ਕਾਰਨ ਵਿਜੇਂਦਰ ਦਾ ਸਾਥੀ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਹੈ। ਦਰਅਸਲ ਵਿਕਾਸ ਕ੍ਰਿਸ਼ਨ ਦੀ ਦਰਜ ਕੀਤੀ ਜਿੱਤ ਵਿਜੇਂਦਰ ਸਿੰਘ ਦੀ ਹਰ ਸਾਬਿਤ ਹੋਈ।

1

2

3

ਵਿਜੇਂਦਰ ਸਿੰਘ ਨੇ ਪ੍ਰਫੈਸ਼ਨਲ ਮੁੱਕੇਬਾਜ਼ੀ ਲਗਾਤਾਰ ਕਮਾਲ ਕਰਦੇ ਹੋਏ 6 ਬਾਊਟ ਜਿੱਤੇ ਹਨ। ਦੂਜੇ ਪਾਸੇ ਇਸ ਮੁੱਕੇਬਾਜ਼ ਨੂੰ ਇਹ ਵੀ ਉਮੀਦ ਸੀ ਕਿ ਜੇਕਰ ਵਿਕਾਸ ਕ੍ਰਿਸ਼ਨ ਓਲੰਪਿਕ ਟਿਕਟ ਨਹੀਂ ਹਾਸਿਲ ਕਰ ਪਾਉਂਦਾ ਤਾਂ ਇੱਕ ਵਾਰ ਫਿਰ ਤੋਂ ਵਿਜੇਂਦਰ ਨੂੰ ਓਲੰਪਿਕ ਖੇਡਣ ਦਾ ਮੌਕਾ ਮਿਲ ਸਕਦਾ ਸੀ। ਪਰ ਅਜਿਹਾ ਹੋਇਆ ਨਹੀਂ ਅਤੇ ਹੁਣ ਵਿਕਾਸ ਕ੍ਰਿਸ਼ਨ ਓਲੰਪਿਕ ਖੇਡਦਾ ਨਜ਼ਰ ਆਵੇਗਾ।

4

75kg ਭਾਰਵਰਗ 'ਚ ਵਿਕਾਸ ਨੇ ਧਮਾਕੇਦਾਰ ਖੇਡ ਵਿਖਾਉਂਦਿਆਂ 3-0 ਨਾਲ ਬਾਜ਼ੀ ਮਾਰੀ। ਵਿਕਾਸ ਕ੍ਰਿਸ਼ਨ ਨੇ ਕੋਰੀਆ ਦੇ ਲੀ ਡੋਂਗਿਉਨ ਨੂੰ ਲਗਾਤਾਰ ਆਪਣੇ ਮੁੱਕਿਆਂ ਦਾ ਸਵਾਦ ਚਖਾਇਆ ਅਤੇ ਇੱਕ ਤਰਫਾ ਅੰਦਾਜ਼ 'ਚ ਜਿੱਤ ਦਰਜ ਕੀਤੀ।

5

ਵਿਕਾਸ ਕ੍ਰਿਸ਼ਨ ਨੇ ਬਾਕੂ 'ਚ ਖੇਡੇ ਜਾ ਰਹੇ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ 'ਚ ਸੈਮੀਫਾਈਨਲ 'ਚ ਐਂਟਰੀ ਕੀਤੀ ਅਤੇ ਨਾਲ ਹੀ ਓਲੰਪਿਕ 'ਚ ਵੀ ਜਗ੍ਹਾ ਪੱਕੀ ਕਰ ਲਈ।

6

ਵਿਕਾਸ ਅਤੇ ਵਿਜੇਂਦਰ 75kg ਭਾਰਵਰਗ 'ਚ ਹੀ ਖੇਡਦੇ ਹਨ। ਦੋਨਾਂ ਚੋਂ ਇੱਕ ਨੂੰ ਹੀ ਓਲੰਪਿਕ ਟਿਕਟ ਮਿਲ ਸਕਦਾ ਸੀ ਅਤੇ ਇਹ ਮੌਕਾ ਵਿਕਾਸ ਕ੍ਰਿਸ਼ਨ ਨੂੰ ਹਾਸਿਲ ਹੋਇਆ। ਵਿਜੇਂਦਰ ਸਿੰਘ ਨੇ ਵਿਕਾਸ ਕ੍ਰਿਸ਼ਨ ਨੂੰ ਓਲੰਪਿਕ ਕੁਆਲੀਫਿਕੇਸ਼ਨ ਲਈ ਵਧਾਈ ਦਿੱਤੀ ਹੈ ਅਤੇ ਉਮੀਦ ਜਤਾਈ ਹੈ ਕਿ ਵਿਕਾਸ ਓਲੰਪਿਕਸ 'ਚ ਸੋਨੇ ਦਾ ਤਗਮਾ ਜਿੱਤੇ।

  • ਹੋਮ
  • ਖੇਡਾਂ
  • ਮੁੱਕੇਬਾਜ਼ੀ ਦਾ ਪੋਸਟਰ ਬੁਆਏ ਨਹੀਂ ਜਾਵੇਗਾ ਰੀਓ
About us | Advertisement| Privacy policy
© Copyright@2026.ABP Network Private Limited. All rights reserved.