ਸ਼ੁੱਕਰਵਾਰ ਨੂੰ ਸਰ ਵਿਵ ਰਿਚਰਡਸ ਸਟੇਡੀਅਮ ‘ਚ ਭਾਰਤ ਅਤੇ ਵੇਸਟ-ਇੰਡੀਜ਼ ਮਹਿਲਾ ਕ੍ਰਿਕਟ ਟੀਮ ਦਾ ਮੈਚ ਚਲ ਰਿਹਾ ਸੀ। ਵੇਸਟ-ਇੰਡੀਜ਼ ਟੀਮ ਦੀ ਕਪਤਾਨ ਸ਼ਾਨਦਾਰ ਬੱਲੇਬਾਜ਼ ਕਰ ਰਹੀ ਸੀ। ਉਨ੍ਹਾਂ ਨੇ ਏਕਤਾ ਬਿਸ਼ਟ ਦੀ ਪਿਛਲੀ ਗੇਂਦ ‘ਤੇ ਸ਼ਾਨਦਾਰ ਛੱਕਾ ਲਗਾਇਆ ਸੀ। ਅਗਲੀ ਬਾਲ ‘ਤੇ ਫੇਰ ਉਨ੍ਹਾਂ ਨੇ ਹਵਾ ‘ਚ ਉੱਠ ਦਿੱਤਾ।
ਹਰਮਨਪ੍ਰੀਤ ਕੌਰ ਦੇ ਇਸ ਸ਼ਾਨਦਾਰ ਕੈਚ ਨੂੰ ਜਿਸ ਨੇ ਵੀ ਦੇਖਿਆ ਉਸ ਨੂੰ ਯਕੀਨ ਨਹੀਂ ਹੋਇਆ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਲੋਕ ਜੰਮਕੇ ਹਰਮਨਪ੍ਰੀਤ ਦੀ ਤਾਰੀਫ ਕਰ ਰਹੇ ਹਨ। ਹਰਮਨਪ੍ਰੀਤ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀਮ ਇੰਡੀਆ ‘ਚ ਹਾਰ ਗਈ। ਇਸ ਰੋਮਾਂਚਕ ਮੈਚ ‘ਚ ਉਸ ਨੂੰ ਇੱਕ ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।