ਪੈਰਿਸ ਓਲੰਪਿਕ 2024 ਵਿੱਚ ਭਾਰਤ ਨੇ ਕੁੱਲ 6 ਤਗਮੇ ਜਿੱਤੇ। ਪੈਰਿਸ ਓਲੰਪਿਕ ਦਾ ਭਾਰਤ ਦਾ ਪਹਿਲਾ ਤਮਗਾ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਸੀ। ਭਾਰਤ ਨੇ ਕੁੱਲ ਪੰਜ ਕਾਂਸੀ ਦੇ ਤਗਮੇ ਜਿੱਤੇ ਸਨ, ਜਦਕਿ 1 ਚਾਂਦੀ ਦਾ ਤਗਮਾ ਜਿੱਤਿਆ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਹੁਣ ਪੈਰਿਸ ਓਲੰਪਿਕ ਖਤਮ ਹੋ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਮਨੂ ਭਾਕਰ ਦੀ ਮਾਂ ਨੀਰਜ ਚੋਪੜਾ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਗੱਲਬਾਤ 'ਤੇ ਪ੍ਰਸ਼ੰਸਕਾਂ ਨੇ ਦਿਲਚਸਪ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਨੂ ਭਾਕਰ ਦੀ ਮਾਂ ਸੁਮੇਧਾ ਭਾਕਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨਾਲ ਗੱਲ ਕਰਦੀ ਹੈ ਅਤੇ ਇਸ ਦੌਰਾਨ ਉਹ ਨੀਰਜ ਦਾ ਹੱਥ ਆਪਣੇ ਸਿਰ 'ਤੇ ਵੀ ਰੱਖਦੀ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਨੀਰਜ ਚੋਪੜਾ ਅਤੇ ਮਨੂ ਭਾਕਰ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇੱਥੇ ਵੀਡੀਓ ਦੇਖੋ...
ਮਨੂ ਦੀ ਮਾਂ ਨਾਲ ਨੀਰਜ ਚੋਪੜਾ ਦੀ ਗੱਲਬਾਤ ਦਾ ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, "ਰਿਸ਼ਤੇ ਦੀ ਪੁਸ਼ਟੀ ਹੋ ਗਈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਸਿੱਧਾ ਹੀ ਰਿਸ਼ਤਾ ਕਰ ਦਿੱਤਾ ਕੀ ਇਸਦਾ।" ਇਕ ਹੋਰ ਯੂਜ਼ਰ ਨੇ ਇਸੇ ਮਜ਼ਾਕੀਆ ਅੰਦਾਜ਼ 'ਚ ਲਿਖਿਆ, ''ਬੇਟਾ ਕਿੰਨਾ ਦਾਜ ਲਓਗੇ? ਇਸੇ ਤਰ੍ਹਾਂ ਵੀਡੀਓ 'ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਪ੍ਰਤੀਕਰਮ ਵੇਖੋ...
ਮਨੂ ਭਾਕਰ ਨੇ ਰਚਿਆ ਸੀ ਇਤਿਹਾਸ
ਤੁਹਾਨੂੰ ਦੱਸ ਦੇਈਏ ਕਿ ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਇੱਕ ਨਹੀਂ ਸਗੋਂ ਦੋ ਕਾਂਸੀ ਦੇ ਤਗਮੇ ਜਿੱਤੇ ਸਨ। ਮਨੂ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਆਪਣਾ ਪਹਿਲਾ ਤਗ਼ਮਾ ਜਿੱਤਿਆ। ਫਿਰ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਮਨੂ ਭਾਕਰ ਆਜ਼ਾਦੀ ਤੋਂ ਬਾਅਦ ਭਾਰਤ ਲਈ ਇੱਕ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ।