Health: ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਅਕਸਰ ਸੌਣ ਵੇਲੇ ਅਚਾਨਕ ਪੈਰ ਦੀ ਨਾੜ ਚੜ੍ਹ ਜਾਂਦੀ ਹੈ। ਜਿਸ ਦਾ ਦਰਦ ਬਰਦਾਸ਼ਤ ਨਹੀਂ ਹੁੰਦਾ ਅਤੇ ਜ਼ਿਆਦਾਤਰ ਆਹ ਸਮੱਸਿਆ ਲੱਤਾਂ ਦੀਆਂ ਨਾੜੀਆਂ ਵਿੱਚ ਹੁੰਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦੋ ਤਰ੍ਹਾਂ ਦੀ ਸਥਿਤੀ ਵਿੱਚ ਨਾੜ ਚੜ੍ਹ ਸਕਦੀ ਹੈ। ਪਹਿਲੇ ਕੇਸ ਵਿੱਚ ਤੁਹਾਨੂੰ ਤੁਰੰਤ ਦਰਦ ਹੋਵੇਗਾ ਅਤੇ ਠੀਕ ਹੋ ਜਾਵੇਗਾ। ਪਰ ਹੋਰ ਸਥਿਤੀਆਂ ਗੰਭੀਰ ਅਤੇ ਦਰਦਨਾਕ ਹੋ ਸਕਦੀਆਂ ਹਨ ਅਤੇ ਤੁਹਾਨੂੰ ਲਾਚਾਰ ਵੀ ਬਣਾ ਸਕਦੀਆਂ ਹਨ। ਅਜਿਹੇ 'ਚ ਹੁਣ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਉਂ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੇ ਕਾਰਨਾਂ ਬਾਰੇ।


ਇਸ ਬਿਮਾਰੀ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ ਹੈ। ਇਹ ਬਿਮਾਰੀ ਸਰੀਰ ਵਿੱਚ ਪਾਣੀ ਦੀ ਕਮੀ ਵਰਗੇ ਕਈ ਕਾਰਨਾਂ ਕਰਕੇ ਹੁੰਦੀ ਹੈ। ਕਈ ਵਾਰ ਨਸਾਂ ਦੀ ਕਮਜ਼ੋਰੀ ਕਰਕੇ ਨਾੜਾ ਚੜ੍ਹਦੀਆਂ ਹਨ। ਨਾਲ ਹੀ ਵੈਰੀਕੋਜ਼ ਵੇਨਸ ਦੀ ਸਮੱਸਿਆ ਸਰੀਰਕ ਕਮਜ਼ੋਰੀ ਕਰਕੇ ਹੁੰਦੀ ਹੈ। ਜੇਕਰ ਖੂਨ 'ਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਦੀ ਕਮੀ ਹੋਵੇ, ਜ਼ਿਆਦਾ ਤਣਾਅ ਅਤੇ ਗਲਤ ਆਸਣ 'ਚ ਬੈਠਦੇ ਹੋ ਤਾਂ ਇਹ ਸਭ ਵੈਰੀਕੋਜ਼ ਵੇਨਸ ਦਾ ਕਾਰਨ ਹੋ ਸਕਦੇ ਹਨ।



ਨਸਾਂ ਵਿੱਚ ਅਚਾਨਕ ਤੇਜ਼ ਦਰਦ ਹੋਣਾ
ਤੁਰਣ-ਫਿਰਣ ਵਿੱਚ ਪਰੇਸ਼ਾਨੀ ਹੋਣਾ
ਬਾਡੀ ਨੂੰ ਸਟ੍ਰੈਚ ਨਾ ਮਿਲਣਾ
ਮਾਂਸਪੇਸ਼ੀਆਂ ਦੀ ਥਕਾਵਟ
ਸਰੀਰ ਵਿੱਚ ਪਾਣੀ ਦੀ ਕਮੀਂ
ਤਣਾਅ ਜਾਂ ਹਾਈ ਇੰਟੈਨਸਿਟੀ
ਲੰਬੇ ਸਮੇਂ ਤੱਕ ਬੈਠੇ ਰਹਿਣਾ
ਗਲਤ ਤਰੀਕੇ ਨਾਲ ਬੈਠਣਾ



ਇਦਾਂ ਮਿਲੇਗਾ ਆਰਾਮ
ਸੌਣ ਵੇਲੇ ਪੈਰਾਂ ਹੇਠਾਂ ਸਿਰਹਾਣਾ ਲੈ ਕੇ ਸੋਵੋ।
ਜਿਸ ਥਾਂ 'ਤੇ ਪਰੇਸ਼ਾਨੀ ਹੁੰਦੀ ਹੈ, ਉੱਥੇ ਦਿਨ ਵਿੱਚ 3 ਵਾਰ 15 ਮਿੰਟ ਤੱਕ ਸਿਕਾਈ ਕਰੋ।
ਬਾਡੀ ਵਿੱਚ ਪੋਟਾਸ਼ੀਅਮ ਦੀ ਕਮੀ ਹੋਣ ਕਰਕੇ ਨਸ 'ਤੇ ਨਸ ਚੜ੍ਹ ਜਾਂਦੀ ਹੈ, ਅਜਿਹੇ ਵਿੱਚ ਤੁਸੀਂ ਕੇਲਾ ਖਾਓ।
ਜੇਕਰ ਤੁਹਾਡੇ ਨਾਲ ਇਹ ਪਰੇਸ਼ਾਨੀ ਅਕਸਰ ਰਹਿੰਦੀ ਹੈ ਤਾਂ ਤੁਰੰਤ ਡਾਕਟਰ ਕੋਲ ਜਾਓ।