ਆਈਪੀਐਲ 2022 ਦੇ ਸਾਰੇ ਰੋਮਾਂਚਕ ਕੈਚ ਇਸ ਦੇ ਸਾਹਮਣੇ ਫਿੱਕੇ ਹੀ ਨਜ਼ਰ ਆਉਣਗੇ। ਇਵਿਨ ਲੁਈਸ ਦੇ ਕੈਚ ਨੂੰ ਭਾਵੇਂ IPL 2022 ਦਾ ਸਭ ਤੋਂ ਵਧੀਆ ਕੈਚ ਕਰਾਰ ਦਿੱਤਾ ਗਿਆ, ਪਰ ਜੇਕਰ ਉਹ ਇਸ ਕੈਚ ਨੂੰ ਦੇਖ ਲੈਣ ਤਾਂ ਉਹ ਕਹਿਣਗੇ ਕਿ ਮੇਰਾ ਕੈਚ ਕੁਝ ਵੀ ਨਹੀਂ ਹੈ। ਹੁਣ ਸਮਝ ਲਓ ਅਸੀਂ ਜਿਸ ਕੈਚ ਬਾਰੇ ਗੱਲ ਕਰ ਰਹੇ ਹਾਂ, ਉਸ ਕੈਚ ਦੀ ਬੇਜੋੜ ਖ਼ਾਸੀਅਤ। ਕੈਚ ਫੜਨ ਦੇ ਚੱਕਰ 'ਚ ਫੀਲਡਰ ਬਾਊਂਡਰੀ ਤੋਂ ਬਾਹਰ ਚਲਾ ਗਿਆ, ਪਰ ਫਿਰ ਵੀ ਕੈਚ ਹੋ ਗਿਆ। ਉਹ ਕਿਵੇਂ ਹੋਇਆ? ਇਸ ਵੀ ਜ਼ਰੂਰ ਦੱਸਾਂਗੇ, ਪਰ ਇਸ ਤੋਂ ਪਹਿਲਾਂ ਇਹ ਜਾਣੋ ਕਿ ਇਹ ਕੈਚ ਕਿੱਥੇ ਲਿਆ ਗਿਆ?
ਹੁਣ ਸਵਾਲ ਇਹ ਹੈ ਕਿ ਜੇਕਰ ਖਿਡਾਰੀ ਕੈਚ ਲੈਂਦੇ ਸਮੇਂ ਬਾਊਂਡਰੀ ਦੇ ਪਾਰ ਡਿੱਗ ਜਾਵੇ ਤਾਂ ਬੱਲੇਬਾਜ਼ ਆਊਟ ਕਿਵੇਂ ਹੋ ਸਕਦਾ ਹੈ? ਦੱਸ ਦੇਈਏ ਕਿ ਇਹ ਕੈਚ ਕਿਸੇ ਇਕ ਖਿਡਾਰੀ ਨੇ ਨਹੀਂ, ਸਗੋਂ ਦੋ ਖਿਡਾਰੀਆਂ ਦੇ ਆਪਸੀ ਤਾਲਮੇਲ ਦਾ ਨਤੀਜਾ ਹੈ। ਇਸ ਕੈਚ ਨੂੰ ਸਮਰਸੈੱਟ ਦੇ ਫੀਲਡਰ ਵਿਲ ਸਮਿੱਡ ਨੇ ਫੜਿਆ ਹੈ। ਪਰ ਜੇਕਰ ਸਾਥੀ ਖਿਡਾਰੀ ਟਾਮ ਲੈਮੋਨਬੀ ਨਾ ਹੁੰਦਾ ਤਾਂ ਉਸ ਲਈ ਇਹ ਕੈਚ ਲੈਣਾ ਅਸੰਭਵ ਸੀ।


ਆਪਸੀ ਤਾਲਮੇਲ ਦੀ ਸਭ ਤੋਂ ਵਧੀਆ ਮਿਸਾਲ ਹੈ ਇਹ ਕੈਚ 


ਆਧੁਨਿਕ ਕ੍ਰਿਕਟ 'ਚ ਅਜਿਹੇ ਕੈਚ ਦੇਖਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਇਸ ਕੈਚ ਦੀ ਖ਼ਾਸ ਗੱਲ ਇਹ ਸੀ ਕਿ ਟੌਮ ਲੈਮੋਨਬੀ ਨੇ ਬਹੁਤ ਹੀ ਘੱਟ ਸਮੇਂ 'ਚ ਜਿਹੜਾ ਆਪਣਾ ਪ੍ਰੈਜੇਂਸ ਆਫ਼ ਮਾਈਂਡ ਲਗਾਇਆ, ਉਹ ਕਮਾਲ ਦਾ ਰਿਹਾ। ਮਤਲਬ ਇਹ ਕੈਚ ਨਹੀਂ ਸਗੋਂ ਛੱਕਾ ਹੋ ਸਕਦਾ ਸੀ। ਪਰ ਲੈਮੋਨਬੀ ਨੇ ਆਖਰੀ ਸਮੇਂ ਆਪਣੇ ਕੋਲ ਖੜ੍ਹੇ ਵਿਲ ਸਮਿੱਡ ਵੱਲ ਗੇਂਦ ਸੁੱਟ ਦਿੱਤੀ ਅਤੇ ਕੈਚ ਉਸ ਦੇ ਨਾਂਅ ਹੋ ਗਿਆ।


ਹੈਂਪਸ਼ਾਇਰ ਦੇ ਬੱਲੇਬਾਜ਼ ਕ੍ਰਿਸ ਵੁੱਡ ਦਾ ਫੜਿਆ ਕੈਚ


ਟੌਮ ਲੈਮੋਨਬੀ ਅਤੇ ਵਿਲ ਸਮਿੱਡ ਨੇ ਮਿਲ ਕੇ ਇਹ ਕੈਚ ਹੈਂਪਸ਼ਾਇਰ ਦੇ ਬੱਲੇਬਾਜ਼ ਕ੍ਰਿਸ ਵੁੱਡ ਦਾ ਫੜਿਆ, ਜਿਸ ਨੇ ਸਮਰਸੈੱਟ ਖ਼ਿਲਾਫ਼ 8 ਗੇਂਦਾਂ 'ਚ 10 ਦੌੜਾਂ ਬਣਾਈਆਂ। ਮੈਚ 'ਚ ਹੈਂਪਸ਼ਾਇਰ ਲਈ ਇਹ 9ਵਾਂ ਝਟਕਾ ਸੀ। ਹਾਲਾਂਕਿ ਪਹਿਲਾਂ ਖੇਡਦਿਆਂ ਹੈਂਪਸ਼ਾਇਰ ਦੀ ਟੀਮ 20 ਓਵਰਾਂ 'ਚ 123 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ 'ਚ ਸਮਰਸੈੱਟ ਨੇ 25 ਗੇਂਦਾਂ ਪਹਿਲਾਂ ਹੀ 124 ਦੌੜਾਂ ਦੇ ਟੀਚੇ ਨੂੰ ਹਾਸਲ ਕਰਦੇ ਹੋਏ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਸਮਰਸੈੱਟ ਦੀ ਜਿੱਤ 'ਚ ਵਿਲ ਸਮਿੱਡ ਨੇ ਕੈਚ ਫੜ ਕੇ 22 ਦੌੜਾਂ ਬਣਾਈਆਂ, ਜਦਕਿ ਟਾਮ ਲੈਮੋਂਬੀ ਨੇ 33 ਦੌੜਾਂ ਬਣਾਈਆਂ।