Which Food Are Not Good With Milk : ਲੋਕ ਰੋਜ਼ਾਨਾ ਦੁੱਧ ਦੀ ਵਰਤੋਂ ਕਰਦੇ ਹਨ। ਦੁੱਧ ਪੀਣ ਨਾਲ ਸਰੀਰ ਨੂੰ ਭਰਪੂਰ ਊਰਜਾ ਤੇ ਪੌਸ਼ਟਿਕ ਤੱਤ ਮਿਲਦੇ ਹਨ। ਦੁੱਧ ਕੈਲਸ਼ੀਅਮ, ਵਿਟਾਮਿਨ ਤੇ ਪ੍ਰੋਟੀਨ ਦਾ ਚੰਗਾ ਸਰੋਤ ਹੈ। ਤੁਸੀਂ ਰੋਜ਼ਾਨਾ ਆਪਣੀ ਡਾਈਟ 'ਚ ਦੁੱਧ ਜ਼ਰੂਰ ਪੀਂਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਨਾਲ ਕੁਝ ਚੀਜ਼ਾਂ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ। ਦੁੱਧ ਨਾਲ ਕਈ ਚੀਜ਼ਾਂ ਦਾ ਸੇਵਨ ਫ਼ਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੇ ਭੋਜਨ ਨਾਲ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ?

ਦੁੱਧ ਨਾਲ ਖੱਟੀਆਂ ਚੀਜ਼ਾਂ : ਤੁਹਾਨੂੰ ਦੁੱਧ ਨਾਲ ਜਾਂ ਤੁਰੰਤ ਬਾਅਦ ਕੋਈ ਵੀ ਖੱਟੀ ਚੀਜ਼ ਨਹੀਂ ਖਾਣੀ ਚਾਹੀਦੀ। ਤੁਹਾਨੂੰ ਖੱਟੇ ਫਲਾਂ ਜਿਵੇਂ ਸੰਤਰਾ, ਅੰਗੂਰ ਜਾਂ ਨਿੰਬੂ ਨਾਲ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਦੁੱਧ ਨਾਲ ਮੂਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਾਂ ਮੂਲੀ ਖਾਣ ਦੇ ਤੁਰੰਤ ਬਾਅਦ ਦੁੱਧ ਨਾ ਪੀਓ। ਇਸ ਨਾਲ ਚਮੜੀ ਦੇ ਰੋਗ ਹੋ ਜਾਂਦੇ ਹਨ।

ਦਹੀਂ ਨਾਲ ਦੁੱਧ ਨਾ ਪੀਓ - ਦੁੱਧ ਤੇ ਦਹੀਂ ਦੋਵੇਂ ਹੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਪਰ ਤੁਹਾਨੂੰ ਦੋਵਾਂ ਚੀਜ਼ਾਂ ਦਾ ਸੇਵਨ ਇਕੱਠੇ ਨਹੀਂ ਕਰਨਾ ਚਾਹੀਦਾ। ਦੁੱਧ ਤੇ ਦਹੀਂ ਇਕੱਠੇ ਖਾਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਦੋਵਾਂ ਚੀਜ਼ਾਂ ਵਿਚਕਾਰ ਲਗਪਗ 4-5 ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ।

ਦੁੱਧ ਨਾਲ ਮੱਛੀ - ਜ਼ਿਆਦਾਤਰ ਲੋਕ ਜਾਣਦੇ ਹਨ ਕਿ ਦੁੱਧ ਦੇ ਨਾਲ ਮੱਛੀ ਦਾ ਸੇਵਨ ਕਰਨਾ ਨੁਕਸਾਨਦੇਹ ਹੈ। ਦੋਹਾਂ ਭੋਜਨਾਂ ਵਿਚਕਾਰ ਕੁਝ ਦੇਰੀ ਹੋਣੀ ਚਾਹੀਦੀ ਹੈ। ਦੁੱਧ ਠੰਢਾ ਤੇ ਮੱਛੀ ਗਰਮ ਹੈ। ਇਸ ਲਈ ਦੋਵਾਂ ਦਾ ਇਕੱਠੇ ਸੇਵਨ ਕਰਨਾ ਠੀਕ ਨਹੀਂ ਹੈ। ਇਸ ਨਾਲ ਤੁਹਾਨੂੰ ਸਕਿਨ ਐਲਰਜੀ ਹੋ ਸਕਦੀ ਹੈ।

ਦੁੱਧ ਨਾਲ ਕਰੇਲਾ ਤੇ ਕਟਹਲ - ਜੇਕਰ ਤੁਸੀਂ ਕਰੇਲੇ ਤੇ ਕਟਹਲ ਦੇ ਤੁਰੰਤ ਬਾਅਦ ਦੁੱਧ ਪੀਂਦੇ ਹੋ ਤਾਂ ਇਸ ਨਾਲ ਸਰੀਰ 'ਚ ਚਮੜੀ ਦੀ ਇਨਫੈਕਸ਼ਨ, ਦਾਦ, ਖਾਜ, ਖੁਜਲੀ, ਐਗਜ਼ਿਮਾ ਦੀ ਸਮੱਸਿਆ ਹੋ ਸਕਦੀ ਹੈ। ਕਰੇਲੇ ਤੇ ਕਟਹਲ ਦੀ ਸਬਜ਼ੀ ਦੁੱਧ ਦੇ ਨਾਲ ਖਾਣ ਤੋਂ ਪ੍ਰਹੇਜ਼ ਕਰੋ। ਦੋਵਾਂ ਚੀਜ਼ਾਂ ਵਿਚਕਾਰ ਘੱਟੋ-ਘੱਟ 2-3 ਘੰਟੇ ਦਾ ਅੰਤਰ ਰੱਖੋ।

ਤਰਬੂਜ-ਖਰਬੂਜੇ ਨਾਲ ਦੁੱਧ - ਤੁਹਾਨੂੰ ਫਲਾਂ ਦੇ ਨਾਲ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਖਾਸ ਕਰਕੇ ਤਰਬੂਜ-ਖਰਬੂਜ ਦੇ ਨਾਲ ਦੁੱਧ ਨਾ ਪੀਓ। ਇਨ੍ਹਾਂ ਚੀਜ਼ਾਂ ਦਾ ਦੁੱਧ ਨਾਲ ਜਾਂ ਅੱਗੇ-ਪਿੱਛੇ ਸੇਵਨ ਕਰਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਵੈਸੇ, ਦੋਵਾਂ ਚੀਜ਼ਾਂ ਨੂੰ ਵੱਖ-ਵੱਖ ਕਰਕੇ ਖਾਣ 'ਤੇ ਬਹੁਤ ਫ਼ਾਇਦਾ ਹੁੰਦਾ ਹੈ।

 
Disclaimer: ਏਬੀਪੀ ਨਿਊਜ਼ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।