ਵਿਜੇਂਦਰ ਫਿਰ ਪੰਚ ਬਰਸਾਉਣ ਲਈ ਤਿਆਰ
ਮੁੱਕੇਬਾਜ਼ੀ 'ਚ ਚੀਨ ਦੀ ਦੀਵਾਰ ਕਹੇ ਜਾਣ ਵਾਲੇ ਮੈਮਾਤਿਆਲੀ ਨੇ 5 ਮੈਚ ਨਾਕ-ਆਊਟ ਨਾਲ ਜਿੱਤੇ ਹਨ। ਚੀਨ ਦੇ ਨੰਬਰ 1 ਮੁੱਕੇਬਾਜ਼ ਮੈਮਾਤਿਆਲੀ ਦਾ ਇਹ ਭਾਰਤ 'ਚ ਤੀਜਾ ਮੈਚ ਹੋਵੇਗਾ।
ਵਿਜੇਂਦਰ ਆਪਣੇ ਵਿਰੋਧੀ ਨੂੰ ਮਾਤ ਦੇਕੇ ਆਪਣਾ ਦੂਜਾ ਖਿਤਾਬ ਜਿੱਤਣ ਲਈ ਰਿੰਗ 'ਚ ਉਤਰਨਗੇ।
31 ਸਾਲ ਦੇ ਵਿਜੇਂਦਰ ਨੇ ਦਿਸੰਬਰ 'ਚ ਤਨਜਾਨੀਆ ਦੇ ਫਰਾਂਸਿਸ ਚੈਕਾ ਨੂੰ 3 ਰਾਊਂਡ 'ਚ ਹੀ ਹਰਾਕੇ ਖਿਤਾਬ ਬਰਕਰਾਰ ਰੱਖਿਆ ਸੀ। ਵਿਜੇਂਦਰ ਅਜੇ ਤਕ ਸਰਕਿਟ 'ਚ ਹਾਰੇ ਨਹੀਂ ਹਨ।
ਵਿਜੇਂਦਰ ਸਿੰਘ ਬ੍ਰਿਟਿਸ਼ ਟਰੇਨਰ ਲੀ ਬੀੜਡ ਦੀ ਦੇਖਰੇਖ 'ਚ ਮੈਨਚੈਸਟਰ 'ਚ ਟਰੇਨਿੰਗ ਕਰ ਰਹੇ ਹਨ। ਵਿਜੇਂਦਰ ਸਿੰਘ ਨੇ ਹੁਣ ਤਕ 8 ਮੈਚ ਜਿੱਤੇ ਹਨ। ਇਸ 'ਚ ਵਿਜੇਂਦਰ ਨੇ 7 ਮੈਚਾਂ 'ਚ ਨਾਕ-ਆਊਟ ਨਾਲ ਬਾਜ਼ੀ ਮਾਰੀ ਹੈ। ਦੂਜੇ ਪਾਸੇ ਸਾਲ 2015 'ਚ ਪ੍ਰੋ ਮੁੱਕੇਬਾਜ਼ੀ 'ਚ ਐਂਟਰੀ ਕਰਨ ਵਾਲੇ ਮੈਮਾਤਿਆਲੀ ਨੇ ਵੀ 8 ਨਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੂੰ 7 ਮੈਚਾਂ 'ਚ ਜਿੱਤ ਹਾਸਿਲ ਹੋਈ ਹੈ।
ਭਾਰਤ ਦੇ ਸਟਾਰ ਪ੍ਰੋ ਬਾਕਸਰ ਵਿਜੇਂਦਰ ਸਿੰਘ ਆਗਾਮੀ 1 ਅਪ੍ਰੈਲ ਨੂੰ ਮੁੰਬਈ 'ਚ ਚੀਨ ਦੇ WBO ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਪਿਕਾਰ ਮੈਮਾਤਿਆਲੀ ਨੂੰ ਚੁਨੌਤੀ ਦੇਣਗੇ।