ਜਦੋਂ ਵੀ ਆਪਣੇ ਬੇਟੇ ਨਾਲ ਕਿਤੇ ਵੀ ਜਾਂਦੀ ਤਾਂ ਲੋਕ ਉਸਨੂੰ ਬੇਟੇ ਦੀ ਪ੍ਰੇਮਿਕਾ ਸਮਝਣ ਦੀ ਗ਼ਲਤੀ ਕਰ ਲੈਂਦੇ
ਜ਼ਿਕਰਯੋਗ ਹੈ ਕਿ ਯਾਰਕਸ਼ਾਇਰ ਦੀ ਰਹਿਣ ਵਾਲੀ ਪਾਮੇਲਾ ਜੇ 22 ਸਾਲ ਦੇ ਬੇਟੇ ਦੀ ਮਾਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿਸ ਉਮਰ ਦੀ ਨਜ਼ਰ ਆਉਂਦੀ ਹੈ ਪਰ ਲੋਕ ਮੈਨੂੰ 20 ਤੋਂ 22 ਸਾਲ ਦੀ ਸਮਝ ਲੈਂਦੇ ਹਨ।
ਉਨ੍ਹਾਂ ਦਾ ਬੇਟਾ ਹਮੇਸ਼ਾ ਮਜ਼ਾਕ 'ਚ ਕਹਿੰਦਾ ਹੈ, ''ਮਾਂ ਤੁਸੀਂ ਜਾ ਤਾਂ ਕਾਫ਼ੀ ਨੌਜਵਾਨ ਨਜ਼ਰ ਆਉਂਦੇ ਹੋ ਜਾ ਫਿਰ ਮੈਂ ਕਾਫ਼ੀ ਬੁੱਢਾ।''
ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ ਉਹ ਆਪਣੇ ਬੇਟੇ ਨਾਲ ਇੱਕ ਪ੍ਰਾਪਰਟੀ ਦੇਖਣ ਗਈ ਸੀ, ਤਾਂ ਲੋਕਾਂ ਨੇ ਜਦੋਂ ਪ੍ਰਾਪਰਟੀ ਏਜੰਟ ਨਾਲ ਆਪਣੇ ਬੇਟੇ ਨੂੰ ਮਿਲਵਾਇਆ, ਤਾਂ ਉਹ ਹੈਰਾਨ ਹੋ ਗਿਆ ਅਤੇ ਆਪਣੀ ਗੱਲ 'ਤੇ ਕਾਫ਼ੀ ਸ਼ਰਮਿੰਦਾ ਹੋਇਆ।
ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਜਦੋਂ ਮੈਂ ਉਨ੍ਹਾਂ ਨੂੰ ਆਪਣੀ ਅਸਲ ਉਮਰ ਦੱਸਦੀ ਹਾਂ। ਕਈ ਵਾਰ ਤਾਂ ਉਨ੍ਹਾਂ ਨੂੰ ਆਪਣਾ ਆਈ. ਡੀ. ਸਬੂਤ ਦਿਖਾ ਕੇ ਸਾਬਤ ਕਰਨਾ ਪਿਆ ਕਿ ਉਨ੍ਹਾਂ ਦੀ ਉਮਰ 54 ਸਾਲ ਦੀ ਹੈ।
ਜਦੋਂ ਵੀ ਉਹ ਆਪਣੇ ਬੇਟੇ ਨਾਲ ਕਿਤੇ ਵੀ ਜਾਂਦੀ ਹੈ ਤਾਂ ਕਈ ਵਾਰ ਲੋਕ ਉਨ੍ਹਾਂ ਨੂੰ ਬੇਟੇ ਦੀ ਪ੍ਰੇਮਿਕਾ ਸਮਝਣ ਦੀ ਗ਼ਲਤੀ ਕਰ ਲੈਂਦੇ ਹਨ।
ਬ੍ਰਿਟੇਨ ਦੀ ਰਹਿਣ ਵਾਲੀ ਪਾਮੇਲਾ ਜੇ ਆਪਣੀ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਰਹੀ ਹੈ। 54 ਸਾਲ ਦੀ ਉਮਰ 'ਚ ਵੀ ਉਹ 25 ਸਾਲ ਦੀ ਲੜਕੀ ਵਰਗੀ ਇਨ੍ਹੀਂ ਨੌਜਵਾਨ ਨਜ਼ਰ ਆ ਰਹੀ ਹੈ।