ਵਿਰਾਟ-ਅਨੁਸ਼ਕਾ ਦੀ ਮੰਗਣੀ, ਅਫਵਾਹ ਜਾਂ ਸੱਚ ?
ਵਿਰਾਟ ਅਤੇ ਅਨੁਸ਼ਕਾ ਰਿਸ਼ੀਕੇਸ਼ ਤੋਂ 12km ਅੱਗੇ ਨਰੇਂਦਰਨਗਰ ਦੇ ਆਨੰਦਾ ਹੋਟਲ 'ਚ ਰੁਕੇ ਹਨ। ਸਪਾ ਅਤੇ ਮੈਡੀਟੇਸ਼ਨ ਲਈ ਮਸ਼ਹੂਰ ਇਸ ਹੋਟਲ 'ਚ ਦੋਨਾ ਦੇ ਕੁਝ ਦਿਨ ਰੁਕਣ ਦੀ ਖਬਰ ਸੀ।
ਖਬਰਾਂ ਸਨ ਕਿ ਐਤਵਾਰ ਨੂੰ ਵਿਰਾਟ-ਅਨੁਸ਼ਕਾ ਦਾ ਟਿਹਰੀ ਝੀਲ ਘੁੰਮਣ ਜਾਣ ਦਾ ਇਰਾਦਾ ਸੀ ਪਰ ਮੌਸਮ 'ਚ ਅਚਾਨਕ ਆਈ ਤਬਦੀਲੀ ਕਾਰਨ ਦੋਨਾ ਦਾ ਇਹ ਪਲੈਨ ਕਾਮਯਾਬ ਨਹੀਂ ਹੋਇਆ।
ਇਸਤੋਂ ਬਾਅਦ ਛੁੱਟੀ ਮਨਾਉਣ ਪਹੁੰਚੇ ਵਿਰਾਟ-ਅਨੁਸ਼ਕਾ 'ਤੇ ਮੌਸਮ ਭਾਰਾ ਪੈ ਗਿਆ। ਐਤਵਾਰ ਨੂੰ ਹੋਈ ਬਾਰਿਸ਼ ਅਤੇ ਕੜਾਕੇ ਦੀ ਠੰਡ ਵਿਚਾਲੇ ਵਿਰਾਟ-ਅਨੁਸ਼ਕਾ ਹੋਟਲ ਤੋਂ ਬਾਹਰ ਹੀ ਨਹੀਂ ਨਿਕਲ ਸਕੇ।
ਪਰ ਹੁਣ ਇਹ ਖਬਰਾਂ ਜਰੂਰ ਹਨ ਕਿ ਦੋਨਾ ਲਈ ਹੋਟਲ 'ਚ ਕ੍ਰਿਸਮਸ ਪਾਰਟੀ ਰਖੀ ਗਈ ਸੀ ਅਤੇ ਹੁਣ ਇਥੇ ਹੀ ਦੋਨੇ ਮੰਗਣੀ ਕਰਵਾਉਣਗੇ।
ਨਿਊ ਈਅਰ ਦੋਨੇ ਇਥੇ ਹੀ ਮਨਾਉਣਗੇ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸੀ।
ਹੁਣ ਖਬਰਾਂ ਆ ਰਹੀਆਂ ਹਨ ਕਿ ਇਹ ਸਟਾਰ ਜੋੜਾ ਉੱਤਰਾਖੰਡ ਮੰਗਣੀ ਕਰਵਾਉਣ ਪਹੁੰਚਿਆ ਹੈ। ਇਹ ਵੀ ਖਬਰਾਂ ਆ ਰਹੀਆਂ ਹਨ ਕਿ ਦੋਨੇ ਨਵੇਂ ਸਾਲ ਦੀ ਸ਼ਾਮ ਮੰਗਣੀ ਕਰਵਾਉਣਗੇ।
ਖਬਰਾਂ ਸਨ ਕਿ ਇੰਗਲੈਂਡ ਖਿਲਾਫ ਲੰਮੀ ਟੈਸਟ ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਆਪਣੀ ਗਰਲਫਰੈਂਡ ਅਨੁਸ਼ਕਾ ਸ਼ਰਮਾ ਨਾਲ ਕ੍ਰਿਸਮਸ ਅਤੇ ਨਿਊ ਈਅਰ ਮਨਾਉਣ ਦੇ ਇਰਾਦੇ ਨਾਲ ਉੱਤਰਾਖੰਡ ਪਹੁੰਚੇ ਹਨ।
ਦੋਨਾ ਨੂੰ ਬੀਤੇ ਸ਼ਨੀਵਾਰ ਨੂੰ ਜਾਲੀ ਗਰਾਂਟ ਹਵਾਈ ਅੱਡੇ 'ਤੇ ਸਪਾਟ ਕੀਤਾ ਗਿਆ। ਪਰ ਹੁਣ ਇਸ ਖਬਰ 'ਚ ਇੱਕ ਟਵਿਸਟ ਆ ਗਿਆ ਹੈ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਸ਼ਨੀਵਾਰ ਨੂੰ ਜਾਲੀ ਗਰਾਂਟ ਹਵਾਈ ਅੱਡੇ 'ਤੇ ਵੇਖਿਆ ਗਿਆ। ਇਸ ਸਟਾਰ ਕਪਲ ਨੂੰ ਵੇਖਦੇ ਹੀ ਫੈਨਸ ਖੁਸ਼ ਹੋ ਗਏ। ਫੈਨਸ ਨੇ ਦੋਨਾ ਨਾਲ ਤਸਵੀਰਾਂ ਖਿਚਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਿਕਿਉਰਿਟੀ ਦੇ ਚਲਦੇ ਫੈਨਸ ਵਿਰਾਟ-ਅਨੁਸ਼ਕਾ ਤਕ ਨਹੀਂ ਪਹੁੰਚ ਸਕੇ।
ਗੌਰ ਤਲਬ ਹੈ ਕਿ ਅਨੁਸ਼ਕਾ ਸ਼ਰਮਾ ਦੇ ਨਾਨਕੇ ਵੀ ਦੇਹਰਾਦੂਨ 'ਚ ਹਨ।