ਨਵੀਂ ਦਿੱਲੀ - ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਜੰਮੂ ਕਸ਼ਮੀਰ ਦੇ ਉਰੀ 'ਚ ਐਤਵਾਰ ਨੂੰ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਵੁਕ ਹੋ ਗਏ। ਐਤਵਾਰ ਨੂੰ ਕਸ਼ਮੀਰ ਦੇ ਉਰੀ ਸੈਕਟਰ 'ਚ ਫੌਜ 'ਤੇ ਹੁਣ ਤਕ ਦਾ ਸਭ ਤੋਂ ਵੱਡਾ ਆਤੰਕੀ ਹਮਲਾ ਹੋਇਆ ਜਿਸ 'ਚ 18 ਜਵਾਨ ਸ਼ਹੀਦ ਹੋ ਗਏ। 
 
ਭਾਵੁਕ ਵਿਰਾਟ ਨੇ ਕੀਤਾ ਟਵੀਟ 
 
ਵਿਰਾਟ ਨੇ ਸ਼ਹੀਦ ਹੋਏ ਜਵਾਨਾਂ ਲਈ ਆਪਣੀਆਂ ਭਾਵਨਾਵਾਂ ਉਜਾਗਰ ਕਰਦੇ ਹੋਏ ਟਵੀਟ ਕੀਤਾ - 'ਇਸ ਫੋਟੋ ਨੂੰ ਵੇਖ ਮੈਂ ਭਾਵੁਕ ਹੋ ਗਿਆ, ਪਰ ਇਸਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਰੇ ਬਹਾਦੁਰ ਸੈਨਿਕਾਂ ਲਈ - ਜੈ ਹਿੰਦ।' 
ਨਿਊਜ਼ੀਲੈਂਡ ਖਿਲਾਫ 22 ਸਿਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਮੈਚ ਦੀ ਤਿਆਰੀ 'ਚ ਜੁਟੇ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਉਰੀ ਆਤੰਕੀ ਹਮਲੇ ਦਾ ਫੋਟੋ ਲਗਾ ਕੇ ਇਹ ਟਵੀਟ ਕੀਤਾ। 
 
ਵਿਰਾਟ ਦਾ ਟਵੀਟ 
 

This picture fills me with emotions I can't explain. To all the brave hearts, Jai Hind

  
500ਵਾਂ ਟੈਸਟ ਮੈਚ ਖੇਡੇਗਾ ਭਾਰਤ 
 
ਨਿਊਜ਼ੀਲੈਂਡ ਖਿਲਾਫ 3 ਟੈਸਟ ਮੈਚ ਦੀ ਸ਼ੁਰੂਆਤ 22 ਸਿਤੰਬਰ ਨੂੰ ਕਾਨਪੁਰ 'ਚ ਹੋਵੇਗੀ। ਇਹ ਮੈਚ ਇਤਿਹਾਸਿਕ ਹੋਵੇਗਾ। ਇਹ ਭਾਰਤ ਦਾ 500ਵਾਂ ਟੈਸਟ ਮੈਚ ਹੈ। 500 ਟੈਸਟ ਮੈਚ ਖੇਡਣ ਵਾਲਿਆਂ ਟੀਮਾਂ 'ਚ ਇੰਗਲੈਂਡ, ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਤੋਂ ਬਾਅਦ ਹੁਣ ਭਾਰਤ ਦਾ ਨਾਮ ਜੁੜਨ ਜਾ ਰਿਹਾ ਹੈ।