✕
  • ਹੋਮ

ਕਮਾਈ ਘੱਟ ਪਰ ਪੌਪੂਲੈਰਿਟੀ 'ਚ ਬਾਲੀਵੁੱਡ ਤੋਂ ਵੀ ਅੱਗੇ

ਏਬੀਪੀ ਸਾਂਝਾ   |  24 Dec 2016 12:35 PM (IST)
1

2

ਫੋਰਬਸ ਮੈਗਜ਼ੀਨ ਨੇ ਸਾਲ 2016 'ਚ ਸਭ ਤੋਂ ਵਧ ਕਮਾਈ ਕਰਨ ਵਾਲੇ ਸੈਲੀਬ੍ਰਿਟੀਜ਼ ਦੀ ਲਿਸਟ ਜਾਰੀ ਕੀਤੀ ਹੈ। ਭਾਰਤ ਦੇ ਸੈਲੀਬ੍ਰਿਟੀਜ਼ 'ਚ ਕਮਾਈ ਦੇ ਮਾਮਲੇ 'ਚ ਸਲਮਾਨ ਨੰਬਰ 1 ਸਨ। ਪਰ ਇੱਕ ਜਗ੍ਹਾ 'ਤੇ ਵਿਰਾਟ ਨੇ ਸਲਮਾਨ ਨੂੰ ਵੀ ਪਿੱਛੇ ਛਡ ਦਿੱਤਾ।

3

ਪੌਪੂਲੈਰਿਟੀ ਲਈ ਕਿਸੇ ਵੀ ਸੈਲੀਬ੍ਰਿਟੀ ਦਾ ਅਖਬਾਰ ਅਤੇ ਟੀ.ਵੀ. 'ਚ ਲਗਾਤਾਰ ਉਸਦਾ ਆਉਣਾ ਅਤੇ ਉਸਦੀ ਕਵਰੇਜ ਦੇ ਹਿਸਾਬ ਨਾਲ ਮਾਪਿਆ ਜਾਂਦਾ ਹੈ।

4

ਸਚਿਨ ਤੇਂਦੁਲਕਰ 58ਕਰੋੜ ਰੁਪਏ ਦੀ ਕਮਾਈ ਨਾਲ 7ਵੇਂ ਸਥਾਨ 'ਤੇ ਰਹੇ। ਵਿਰਾਟ ਦੀ ਵਧਦੀ ਪੌਪੂਲੈਰਿਟੀ ਨਾਲ ਸਭ ਜਾਣੂ ਹਨ ਅਤੇ ਅੱਜ ਵਿਰਾਟ ਨੂੰ ਸਪੋਰਟਸ ਆਈਕਨ ਦੇ ਨਾਲ-ਨਾਲ ਇੱਕ ਵੱਡੇ ਸੈਲੀਬ੍ਰਿਟੀ ਵਜੋਂ ਵੀ ਜਾਣਿਆ ਜਾਂਦਾ ਹੈ।

5

6

ਸਲਮਾਨ ਖਾਨ ਇਸ ਸਾਲ 270 ਕਰੋੜ ਰੁਪਏ ਦੀ ਕਮਾਈ ਨਾਲ ਸਭ ਤੋਂ ਵਧ ਕਮਾਈ ਕਰਨ ਵਾਲੇ ਸੈਲੀਬ੍ਰਿਟੀ ਬਣੇ। ਇਸ ਲਿਸਟ 'ਚ ਵਿਰਾਟ ਕੋਹਲੀ 134 ਕਰੋੜ ਰੁਪਏ ਦੀ ਕਮਾਈ ਨਾਲ ਤੀਜੇ ਨੰਬਰ 'ਤੇ ਰਹੇ।

7

ਸਲਮਾਨ ਖਾਨ ਲਗਭਗ 270 ਕਰੋੜ ਰੁਪਏ ਦੀ ਕਮਾਈ ਨਾਲ ਨੰਬਰ 1 ਬਣੇ ਤਾਂ ਸ਼ਾਹਰੁਖ ਖਾਨ ਇਸ ਸਾਲ ਲਗਭਗ 221 ਕਰੋੜ ਰੁਪਏ ਦੀ ਕਮਾਈ ਨਾਲ ਦੂਜੇ ਨੰਬਰ 'ਤੇ ਰਹੇ। ਵਿਰਾਟ ਕੋਹਲੀ ਲਗਭਗ 134 ਕਰੋੜ ਰੁਪਏ ਦੀ ਕਮਾਈ ਨਾਲ ਤੀਜੇ ਨੰਬਰ 'ਤੇ ਰਹੇ।

8

ਪਰ ਪੌਪੂਲੈਰਿਟੀ ਲਈ ਜਾਰੀ ਲਿਸਟ 'ਚ ਵਿਰਾਟ ਕੋਹਲੀ ਨੰਬਰ 1 ਬਣ ਗਏ ਅਤੇ ਉਨ੍ਹਾਂ ਨੇ ਸ਼ਾਹਰੁਖ, ਸਲਮਾਨ ਅਤੇ ਕਈ ਹੋਰ ਦਿੱਗਜਾਂ ਨੂੰ ਪਿੱਛੇ ਛਡ ਦਿੱਤਾ।

9

ਧੋਨੀ ਦੀ ਇਸ ਸਾਲ ਦੀ ਕਮਾਈ 122 ਕਰੋੜ ਰੁਪਏ ਸੀ ਅਤੇ ਓਹ ਲਿਸਟ 'ਚ 5ਵੇਂ ਨੰਬਰ 'ਤੇ ਹਨ। ਹਾਲ 'ਚ ਵਿਆਹ ਦੇ ਬੰਧਨ 'ਚ ਬੱਝੇ ਯੁਵਰਾਜ ਸਿੰਘ ਇਸ ਲਿਸਟ 'ਚ 13ਵੇਂ ਸਥਾਨ 'ਤੇ ਰਹੇ।

10

ਇਸਦੇ ਹਿਸਾਬ ਨਾਲ ਵਿਰਾਟ ਨੂੰ ਨੰਬਰ 1 ਚੁਣਿਆ ਗਿਆ। ਕਮਾਈ 'ਚ ਵੀ ਵਿਰਾਟ ਨੇ ਅਮਿਤਾਭ ਬੱਚਨ, ਰਿਤਿਕ ਰੌਸ਼ਨ, ਮਹੇਂਦਰ ਸਿੰਘ ਧੋਨੀ ਅਤੇ ਸਚਿਨ ਤੇਂਦੁਲਕਰ ਵਰਗੇ ਦਿੱਗਜਾਂ ਨੂੰ ਪਿੱਛੇ ਛਡ ਦਿੱਤਾ।

  • ਹੋਮ
  • ਖੇਡਾਂ
  • ਕਮਾਈ ਘੱਟ ਪਰ ਪੌਪੂਲੈਰਿਟੀ 'ਚ ਬਾਲੀਵੁੱਡ ਤੋਂ ਵੀ ਅੱਗੇ
About us | Advertisement| Privacy policy
© Copyright@2026.ABP Network Private Limited. All rights reserved.