ਨਵੀਂ ਦਿੱਲੀ: ਵਿਸ਼ਵ ਦੇ ਪਹਿਲੇ ਨੰਬਰ ਦੇ ਬੱਲੇਬਾਜ਼ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਪੁਣੇ 'ਚ ਖੇਡੇ ਗਏ ਮੈਚ ਦੌਰਾਨ ਇੱਕ ਹੋਰ ਰਿਕਾਰਡ ਹਾਸਲ ਕੀਤਾ। ਦੌੜਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਭਾਰਤੀ ਕਪਤਾਨ ਵਿਰਾਟ ਕੋਹਲੀ 11 ਹਜ਼ਾਰ ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਕਪਤਾਨ ਬਣ ਗਏ ਹਨ। 11 ਹਜ਼ਾਰ ਦੌੜਾਂ ਬਣਾ ਚੁੱਕੇ ਵਿਰਾਟ ਵਿਸ਼ਵ ਦੇ ਛੇਵੇਂ ਕਪਤਾਨ ਹਨ।
ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਦੇ ਸਭ ਤੋਂ ਤੇਜ਼ 11 ਹਜ਼ਾਰ ਬਣਾਉਣ ਵਾਲੇ ਕਪਤਾਨ ਬਣ ਗਏ ਹਨ। 11 ਹਜ਼ਾਰ ਦੌੜਾਂ ਬਣਾਉਣ ਵਾਲਾ ਕੋਹਲੀ ਭਾਰਤ ਦਾ ਦੂਜਾ ਕਪਤਾਨ ਹੈ। ਇਸ ਤੋਂ ਪਹਿਲਾਂ ਇਸ ਲਿਸਟ 'ਚ ਸਾਬਕਾ ਕਪਤਾਨ ਐਮਐਸ ਧੋਨੀ ਦਾ ਨਾਂ ਹੈ।
ਕੋਹਲੀ ਨੇ 11 ਹਜ਼ਾਰ ਦੌੜਾਂ ਬਣਾਉਣ ਲਈ ਸਿਰਫ 196 ਮੈਚਾਂ ਦਾ ਸਹਾਰਾ ਲਿਆ। ਉਸ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਰਿੱਕੀ ਪੋਂਟਿੰਗ ਦਾ ਸੀ। ਜਿਸ ਨੇ 252 ਪਾਰੀਆਂ 'ਚ 11 ਹਜ਼ਾਰ ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਇਸ ਸੂਚੀ 'ਚ ਕਪਤਾਨ ਗ੍ਰੇਮ ਸਮਿਥ, ਐਮਐਸ ਧੋਨੀ, ਐਲਨ ਬਾਰਡਰ ਅਤੇ ਸਟੀਫਨ ਫਲੇਮਿੰਗ ਸ਼ਾਮਲ ਹੈ।
'ਰਨ ਮਸ਼ੀਨ' ਕੋਹਲੀ ਦਾ ਨਵਾਂ ਰਿਕਾਰਡ, ਇਸ ਦਿੱਗਜ ਬੱਲੇਬਾਜ਼ ਨੂੰ ਛੱਡਿਆ ਪਿੱਛੇ
ਏਬੀਪੀ ਸਾਂਝਾ
Updated at:
11 Jan 2020 03:05 PM (IST)
ਵਿਸ਼ਵ ਦੇ ਪਹਿਲੇ ਨੰਬਰ ਦੇ ਬੱਲੇਬਾਜ਼ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਪੁਣੇ 'ਚ ਖੇਡੇ ਗਏ ਮੈਚ ਦੌਰਾਨ ਇੱਕ ਹੋਰ ਰਿਕਾਰਡ ਹਾਸਲ ਕੀਤਾ। ਦੌੜਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਭਾਰਤੀ ਕਪਤਾਨ ਵਿਰਾਟ ਕੋਹਲੀ 11 ਹਜ਼ਾਰ ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਕਪਤਾਨ ਬਣ ਗਏ ਹਨ। 11 ਹਜ਼ਾਰ ਦੌੜਾਂ ਬਣਾ ਚੁੱਕੇ ਵਿਰਾਟ ਵਿਸ਼ਵ ਦੇ ਛੇਵੇਂ ਕਪਤਾਨ ਹਨ।
- - - - - - - - - Advertisement - - - - - - - - -