✕
  • ਹੋਮ

ਸੀਰੀਜ਼ ਜਿੱਤਣ ਤੋਂ ਬਾਅਦ ਵਿਰਾਟ ਨੇ ਪਤਨੀ ਅਨੁਸ਼ਕਾ ਲਈ ਕਹੀ ਇਹ ਵੱਡੀ ਗੱਲ

ਏਬੀਪੀ ਸਾਂਝਾ   |  17 Feb 2018 03:28 PM (IST)
1

ਵਿਆਹ ਤੋਂ ਬਾਅਦ ਕੋਹਲੀ ਦੀ ਕਪਤਾਨੀ ਹੇਠ ਜਿੱਥੇ ਭਾਰਤ ਨੇ ਇੱਕ ਟੈਸਟ ਲੜੀ ਹਾਰੀ ਹੈ ਉੱਥੇ ਇੱਕ ਦਿਨਾ ਸੀਰੀਜ਼ ਵਿੱਚ ਲਾਜਵਾਬ ਪ੍ਰਦਰਸ਼ਨ ਕਰਦਿਆਂ ਇਤਿਹਾਸਕ ਜਿੱਤ ਵੀ ਹਾਸਲ ਕੀਤੀ ਹੈ।

2

ਬੀਤੇ ਸਾਲ ਵਿਰਾਟ ਕੋਹਲੀ 11 ਦਸੰਬਰ ਨੂੰ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰ ਲਿਆ ਸੀ।

3

ਕੋਹਲੀ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਅਤੇ ਜਿੱਤ ਤੋਂ ਬਾਅਦ ਆਪਣੀ ਪਿਛਲੀ ਜ਼ਿੰਦਗੀ ਬਾਰੇ ਕਿਹਾ- ਵਿਆਹ ਤੋਂ ਪਹਿਲਾਂ ਅਨੁਸ਼ਕਾ ਨੂੰ ਕਾਫੀ ਕੁੱਝ ਕਿਹਾ ਗਿਆ ਪਰ ਉਹ ਇੱਕ ਅਜਿਹੀ ਇਨਸਾਨ ਹੈ ਜਿਸ ਨੇ ਮੇਰੀ ਸਭ ਤੋਂ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ।

4

ਵਿਰਾਟ ਨੇ ਖਾਸ ਤੌਰ 'ਤੇ ਅਨੁਸ਼ਕਾ ਦਾ ਨਾਂ ਲੈ ਕੇ ਕਿਹਾ- ਮੇਰੀ ਪਤਨੀ ਲਗਾਤਾਰ ਮੈਨੂੰ ਪ੍ਰੇਰਿਤ ਕਰਦੀ ਹੈ। ਉਸ ਨੇ ਇਸ ਦੌਰੇ ਦੌਰਾਨ ਮੇਰੀ ਹੌਸਲਾ ਅਫਜ਼ਾਈ ਕੀਤੀ।

5

ਵਿਰਾਟ ਬੋਲੇ- ਇਹ ਸੀਰੀਜ਼ ਕਾਫੀ ਚੰਗੀ ਰਹੀ। ਮੈਦਾਨ ਤੋਂ ਬਾਹਰ ਲੋਕਾਂ ਨੂੰ ਵੀ ਇਸ ਦੀ ਵਾਹਵਾਹੀ ਮਿਲਣੀ ਚਾਹੀਦੀ ਹੈ।

6

ਵਿਰਾਟ ਨੇ ਮੁਸਕੁਰਾਉਂਦੇ ਹੋਏ ਪਤਨੀ ਅਨੁਸ਼ਕਾ ਸ਼ਰਮਾ ਨੂੰ ਇਸ ਦਾ ਕ੍ਰੈਡਿਟ ਦਿੱਤਾ।

7

ਸੀਰੀਜ਼ ਵਿੱਚ 500 ਤੋਂ ਜ਼ਿਆਦਾ ਦੌੜਾਂ ਬਨਾਉਣ ਤੋਂ ਬਾਅਦ ਜਦੋਂ ਵਿਰਾਟ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਇਸ ਪ੍ਰਦਰਸ਼ਨ ਦਾ ਰਾਜ਼ ਕੀ ਹੈ।

8

ਇਸ ਜਿੱਤ ਵਿੱਚ ਇੱਕ ਵਾਰ ਫਿਰ ਵਿਰਾਟ ਕੋਹਲੀ ਚਮਕੇ ਅਤੇ ਆਪਣੇ ਵਨ ਡੇਅ ਕਰੀਅਰ ਦਾ 35ਵਾਂ ਸੈਕੜਾ ਲਾ ਕੇ ਜਿੱਤ ਵਿੱਚ ਖਾਸ ਭੂਮੀਕਾ ਨਿਭਾਈ।

9

ਛੇ ਮੈਚਾਂ ਦੀ ਵਨ ਡੇਅ ਸੀਰੀਜ਼ ਦੇ ਆਖਰੀ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਕੇ ਲੜੀ 5-1 ਨਾਲ ਜਿੱਤ ਲਈ ਹੈ।

  • ਹੋਮ
  • ਖੇਡਾਂ
  • ਸੀਰੀਜ਼ ਜਿੱਤਣ ਤੋਂ ਬਾਅਦ ਵਿਰਾਟ ਨੇ ਪਤਨੀ ਅਨੁਸ਼ਕਾ ਲਈ ਕਹੀ ਇਹ ਵੱਡੀ ਗੱਲ
About us | Advertisement| Privacy policy
© Copyright@2026.ABP Network Private Limited. All rights reserved.