ਨਵੀਂ ਦਿੱਲੀ: ਇੰਗਲੈਂਡ ਖਿਲਾਫ ਪਹਿਲੇ ਟੈਸਟ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਭਾਰਤ ਜਿੱਤ ਤੋਂ ਦੂਰ ਰਿਹਾ ਪਰ ਵਿਰਾਟ ਨੇ ਆਪਣੀ ਮਿਹਨਤ ਦਾ ਸਬੂਤ ਦਿੰਦਿਆਂ ਇਸ ਟੈਸਟ ਮੈਚ ਦੌਰਾਨ 200 ਦੌੜਾਂ ਬਣਾ ਕੇ ਕ੍ਰਿਕਟ ਦੇ ਦਿੱਗਜ਼ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਦਾ ਰਿਕਾਰਡ ਵੀ ਤੋੜ ਦਿੱਤਾ।
ਪਹਿਲੀ ਪਾਰੀ 'ਚ ਉਨ੍ਹਾਂ 149 ਦੌੜਾਂ ਬਣਾ ਕੇ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੀ ਭਾਰਤੀ ਟੀਮ ਦੀ ਮੈਚ ਵਿਚ ਵਾਪਸੀ ਕਰਵਾਈ। ਜਦਕਿ ਦੂਜੀ ਪਾਰੀ 'ਚ ਉਹ 51 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਨੇੜੇ ਲੈ ਆਏ ਸਨ।
ਟੈਸਟ 'ਚ 200 ਦੌੜਾਂ ਬਣਾ ਕੇ ਵਿਰਾਟ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਤੋਂ ਅੱਗੇ ਲੰਘ ਗਏ ਹਨ। ਵਿਰਾਟ ਇੱਕ ਟੈਸਟ 'ਚ ਭਾਰਤ ਲਈ ਸਭ ਤੋਂ ਵੱਧ 11 ਵਾਰ 200 ਜਾਂ ਉਸ ਤੋਂ ਵੱਧ ਰਨ ਬਣਾਉਣ ਵਾਲੇ ਪਹਿਲਾ ਬੱਲੇਬਾਜ਼ ਬਣ ਗਏ ਹਨ।
ਇਸ ਤੋਂ ਪਹਿਲਾਂ ਉਨ੍ਹਾਂ 10 ਵਾਰ ਕਿਸੇ ਟੈਸਟ 'ਚ 200 ਜਾਂ ਉਸ ਤੋਂ ਵੱਧ ਰਨ ਬਣਾਏ ਸਨ। ਉਦੋਂ ਉਹ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਦੇ ਬਰਾਬਰ ਸਨ ਜਦਕਿ ਹੁਣ ਉਹ ਦੋਵਾਂ ਤੋਂ ਅੱਗੇ ਨਿਕਲ ਗਏ ਹਨ। ਇਸ ਲਿਸਟ 'ਚ 9 ਵਾਰ ਇਸ ਰਿਕਾਰਡ ਤੋਂ ਬਾਅਦ ਵਿਰੇਂਦਰ ਸਹਿਵਾਗ ਤੀਜੇ ਨੰਬਰ 'ਤੇ ਪਹੁੰਚ ਗਏ ਹਨ।