ਕੋਹਲੀ ਪਹਿਲਾ ਟੈਸਟ ਮੈਚ 318 ਦੌੜਾਂ ਨਾਲ ਜਿੱਤਣ ਤੋਂ ਬਾਅਦ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਵਾਲੇ ਕਪਤਾਨ ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਚੁੱਕੇ ਹਨ। ਧੋਨੀ ਤੇ ਕੋਹਲੀ ਦੋਵਾਂ ਨੇ ਹੁਣ ਤਕ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਦੌਰਾਨ 27-27 ਟੈਸਟ ਮੈਚ ਜਿੱਤੇ ਹਨ।
ਧੋਨੀ ਦੀ ਬਤੌਰ ਕਪਤਾਨ ਜਿੱਤ ਦਰ 45% ਰਹੀ। ਇਸ ‘ਚ ਉਨ੍ਹਾਂ ਦੀ ਕਪਤਾਨੀ ‘ਚ ਭਾਰਤ ਨੇ 27 ਮੈਚ ਜਿੱਤੇ ਹਨ, 18 ਹਾਰੇ ਤੇ 15 ਡਰਾਅ ਰਹੇ ਹਨ। ਦੂਜੇ ਪਾਸੇ ਕੋਹਲੀ ਦਾ ਜਿੱਤ ਦਾ ਪ੍ਰਤੀਸ਼ਤ 55.3% ਰਿਹਾ ਹੈ। ਉਧਰ ਕੋਹਲੀ ਦੀ ਕਪਤਾਨੀ ‘ਚ ਭਾਰਤ ਨੇ ਹੁਣ ਤਕ 47 ਟੈਸਟ ਮੈਚ ਖੇਡੇ ਹਨ ਜਿਸ ‘ਚ ਉਸ ਨੇ 27 ਜਿੱਤੇ, 10 ਹਾਰੇ ਤੇ ਇੰਨੇ ਹੀ ਡਰਾਅ ਮੈਚ ਰਹੇ ਹਨ।
ਭਾਰਤੀ ਦੌੜਾਂ ਦੀ ਮਸ਼ੀਨ ਕੋਹਲੀ ਪਹਿਲਾਂ ਡੀ ਵਿਦੇਸ਼ੀ ਧਰਤੀ ‘ਤੇ ਸਭ ਤੋਂ ਜ਼ਿਆਦ ਟੈਸਟ ਮੈਚ ਜਿੱਤ ਕੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੇ ਰਿਕਾਰਡ ਨੂੰ ਤੋੜ ਚੁੱਕੇ ਹਨ। ਵੈਸਟਇੰਡੀਜ਼ ਖਿਲਾਫ ਪਿਛਲੇ ਟੈਸਟ ‘ਚ ਮਿਲੀ ਜਿੱਤ, ਘਰ ਦੇ ਬਾਹਰ ਕਪਤਾਨ ਕੋਹਲੀ ਦੀ 12ਵੀਂ ਜਿੱਤ ਸੀ ਜਦਕਿ ਗਾਂਗੁਲੀ ਨੇ ਬਤੌਰ ਕਪਤਾਨ 11 ਮੈਚ ਜਿੱਤੇ ਸੀ।