ਨਵੀਂ ਦਿੱਲੀ: ਕਸ਼ਮੀਰ 'ਤੇ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਘੁਰਕੀ ਦਿੱਤੀ ਹੈ। ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਗਿਲਗਿਟ-ਬਾਲਟਿਸਤਾਨ ਸਮੇਤ ਪੂਰੇ ਪੀਓਕੇ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰੀ ਬੈਠਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਸ਼ਮੀਰ ਬਾਰੇ ਪਾਕਿਸਤਾਨ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈ, ਪਰ ਉਹ ਉਸ ਦਾ ਨਾ ਕਦੇ ਸੀ ਤੇ ਨਾਲ ਹੋਵੇਗਾ।


ਰਾਜਨਾਥ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਵਜੂਦ ਦਾ ਸਨਮਾਨ ਕਰਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਉਹ ਕਸ਼ਮੀਰ ਬਾਰੇ ਲਗਾਤਾਰ ਬਿਆਨਬਾਜ਼ੀ ਕਰਦਾ ਰਹੇਗਾ। ਰਾਜਨਾਥ ਸਿੰਘ ਨੇ ਕਿਹਾ "ਉਹ ਪਾਕਿਸਤਾਨ ਤੋਂ ਪੁੱਛਦੇ ਹਨ ਕਿ ਕਸ਼ਮੀਰ ਪਾਕਿਸਤਾਨ ਕੋਲ ਹੈ ਕਦੋਂ ਸੀ? ਤੇ ਪਾਕਿਸਤਾਨ ਵੀ ਤਾਂ ਇਸੇ ਭਾਰਤ ਵਿੱਚੋਂ ਨਿੱਕਲਿਆ ਹੈ।"


ਰੱਖਿਆ ਮੰਤਰੀ ਨੇ ਕਿਹਾ ਕਿ ਕਸ਼ਮੀਰ ਸਾਡਾ ਹੈ ਅਤੇ ਇਸ ਗੱਲ 'ਤੇ ਇਸ ਦੇਸ਼ ਵਿੱਚ ਕਦੇ ਵੀ ਸ਼ੱਕ ਨਹੀਂ ਹੈ। ਸੱਚਾਈ ਇਹ ਹੈ ਕਿ ਪੀਓਕੇ ਅਤੇ ਗਿਲਗਿਟ-ਬਾਲਟਿਸਤਾਨ 'ਤੇ ਪਾਕਿਸਤਾਨ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪਾਕਿਸਤਾਨ ਨੂੰ PoK ਦੇ ਨਾਗਰਿਕਾਂ ਦੇ ਮਨੁੱਖੀ ਅਧਿਕਾਰ ਖੁੱਸਣ ਵੱਲ ਧਿਆਨ ਦੇਣਾ ਚਾਹੀਦਾ ਹੈ।