ਪਿਛਲੇ 15 ਸਾਲ 'ਚ ਵਿਰਾਟ ਕੋਹਲੀ ਤੇ ਮਹੇਂਦਰ ਸਿੰਘ ਧੋਨੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਮਜਬੂਤ ਬਣਾਇਆ ਤੇ ਬਰਕਰਾਰ ਰੱਖਿਆ। ਧੋਨੀ ਤੇ ਕੋਹਲੀ ਦੀ ਕਪਤਾਨੀ ਬਾਰੇ ਅਕਸਰ ਲੋਕ ਤੁਲਨਾ ਕਰਦੇ ਰਹਿੰਦੇ ਹਨ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਮਹੇਂਦਰ ਸਿੰਘ ਧੋਨੀ ਨਾਲ ਆਪਣੇ ਰਿਸ਼ਤੇ ਨੂੰ ਵਿਸ਼ਵਾਸ ਤੇ ਸਨਮਾਨ 'ਤੇ ਅਧਾਰਤ ਦੱਸਿਆ।
ਵਿਰਾਟ ਕੋਹਲੀ ਨੂੰ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦੇ ਨਾਲ ਆਪਣਾ ਰਿਸ਼ਤਾ ਦੋ ਸ਼ਬਦਾਂ 'ਚ ਪਰਿਭਾਸ਼ਿਤ ਕਰਨ ਲਈ ਇੰਸਟਾਗ੍ਰਾਮ 'ਤੇ ਇਕ ਸਵਾਲ ਕੀਤਾ ਗਿਆ ਸੀ। ਵਿਰਾਟ ਕੋਹਲੀ ਨੇ ਜਵਾਬ ਦਿੰਦਿਆਂ ਕਿਹਾ ਕਿ ਵਿਸ਼ਵਾਸ, ਸਨਮਾਨ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਵਿਰਾਟ ਕੋਹਲੀ ਨੇ ਟੀਮ ਇੰਡੀਆ ਦੇ ਦਿੱਗਜ਼ ਕ੍ਰਿਕਟਰ ਐਮਐਸ ਧੋਨੀ ਦੀ ਜੰਮ ਕੇ ਤਾਰੀਫ ਕੀਤੀ ਹੈ। ਵਿਰਾਟ ਕੋਹਲੀ ਖੁਦ ਦੇ ਕਪਤਾਨ ਬਣ ਪਿੱਛੇ ਧੋਨੀ ਦੀ ਭੂਮਿਕਾ ਅਹਿਮ ਦੱਸ ਚੁੱਕੇ ਹਨ। ਪਿਛਲੇ ਸਾਲ ਆਰ.ਅਸ਼ਵਿਨ ਨਾਲ ਇਕ ਇੰਸਟਾਗ੍ਰਾਮ ਚੈਟ ਦੌਰਾਨ ਕੋਹਲੀ ਨੇ ਧੋਨੀ ਦੀ
ਪ੍ਰਸ਼ੰਸਾਂ ਕਰਦਿਆਂ ਕਿਹਾ ਸੀ ਧੋਨੀ ਨੇ ਉਨ੍ਹਾਂ ਨੂੰ ਰਾਸ਼ਟਰੀ ਟੀਮ ਦਾ ਕਪਤਾਨ ਬਣਨ 'ਚ ਵੱਡੀ ਭੂਮਿਕਾ ਨਿਭਾਈ।
ਇਨ੍ਹਾਂ ਸਵਾਲਾਂ ਦੇ ਦਿੱਤੇ ਕੋਹਲੀ ਨੇ ਜਵਾਬ
ਇੰਸਟਾਗ੍ਰਾਮ 'ਤੇ ਇਸ ਸੈਸ਼ਨ ਦੌਰਾਨ ਵਿਰਾਟ ਕੋਹਲੀ ਨੇ ਦੂਜੇ ਸਵਾਲਾਂ ਦੇ ਜਵਾਬ ਵੀ ਦਿੱਤੇ ਹਨ। ਵਿਰਾਟ ਕੋਹਲੀ ਤੋਂ ਪੁੱਛਿਆ ਗਿਆ ਕੀ ਉਨ੍ਹਾਂ ਨੂੰ ਆਲੋਚਨਾ ਜਾ ਤਾਰੀਫ ਕੀ ਪਸੰਦ ਹੈ ਤਾਂ ਉਨ੍ਹਾਂ ਕਿਹਾ, 'ਉਹ ਰਚਨਾਤਮਕ ਆਲੋਚਨਾ ਤੇ ਹਕੀਕ ਪ੍ਰਸ਼ੰਸਾਂ ਲਈ ਤਿਆਰ ਹੈ। ਪਰ ਕੁਝ ਵੀ ਨਕਲੀ ਸਵੀਕਾਰ ਨਹੀਂ ਹੈ।'
ਇਹ ਵੀ ਪੜ੍ਹੋ: Pulwama 'ਚ ਸ਼ਹੀਦ ਹੋਏ ਮੇਜਰ Vibhuti Dhoundiyal ਦੀ ਪਤਨੀ Nikita ਬਣੀ ਆਰਮੀ ਲੈਫਟੀਨੈਂਟ
ਇਹ ਵੀ ਪੜ੍ਹੋ: ਬੇਟੇ ਦੀ ਮੌਤ ਦਾ ਬਦਲਾ ਲੈਣ ਲਈ ਮਾਂ ਨੇ ਕਰਵਾਇਆ ਪਿੰਡ ਦੇ ਸਰਪੰਚ ਦਾ ਕਤਲ, ਹੈਰਾਨ ਕਰ ਦਵੇਗੀ ਵਜ੍ਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin