ਨਵੀਂ ਦਿੱਲੀ: ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੀ ਡੋਮਿਨਿਕਾ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ। ਮੇਹੁਲ ਚੌਕਸੀ ਡੋਮਿਨਿਕਾ 'ਚ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੀ ਕਸਟਡੀ 'ਚ ਹੈ। ਉਸ ਨੂੰ ਚਾਰ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੇਹੁਲ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਉਹ ਜੇਲ੍ਹ 'ਚ ਬੰਦ ਦਿਖਾਈ ਦੇ ਰਿਹਾ ਹੈ।
ਕੁਝ ਹੋਰ ਤਸਵੀਰਾਂ 'ਚ ਮੌਹੁਲ ਚੌਕਸੀ ਜੇਲ੍ਹ ਤੋਂ ਆਪਣਾ ਹੱਥ ਬਾਹਰ ਕੱਢਕੇ ਦਿਖਾਉਂਦਾ ਨਜ਼ਰ ਆ ਰਿਹਾ ਹੈ। ਤਸਵੀਰਾਂ 'ਚ ਦਿਖ ਰਿਹਾ ਕਿ ਉਸ ਦੇ ਹੱਥ 'ਤੇ ਸੱਟ ਲੱਗੀ ਹੈ। ਮੇਹੁਲ ਚੌਕਸੀ ਦੀਆਂ ਇਹ ਤਸਵੀਰਾਂ ਐਂਟੀਗੁਆ ਨਿਊਜ਼ਰੂਮ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਮੇਹੁਲ ਚੌਕਸੀ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਉਸ ਦੇ ਨਾਲ ਡੋਮਿਨਿਕਾ ਦੀ ਜੇਲ੍ਹ 'ਚ ਮਾਰਕੁੱਟ ਕੀਤੀ ਗਈ ਹੈ।
ਇਸ ਤੋਂ ਪਹਿਲਾਂ, ਐਂਟੀਗੁਆ ਤੇ ਬਾਰਬੁਡਾ 'ਚ ਰਹਿ ਰਹੇ ਭਗੌੜਾ ਹੀਰਾ ਵਪਾਰੀ ਮੇਹੁਲ ਚੌਕਸੀ ਦੇ ਲਾਪਤਾ ਹੋਣ ਜਾਣ ਦੀ ਖਬਰ ਸਾਹਮਣੇ ਆਈ ਸੀ। ਚੌਕਸੀ ਪੰਜਾਬ ਨੈਸ਼ਨਲ ਬੈਂਕ (PNB) ਨਾਲ ਕਥਿਤ ਤੌਰ ਤੇ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਲੋੜੀਂਦਾ ਹੈ।
ਇਹ ਵੀ ਪੜ੍ਹੋ: Pulwama 'ਚ ਸ਼ਹੀਦ ਹੋਏ ਮੇਜਰ Vibhuti Dhoundiyal ਦੀ ਪਤਨੀ Nikita ਬਣੀ ਆਰਮੀ ਲੈਫਟੀਨੈਂਟ
ਇਹ ਵੀ ਪੜ੍ਹੋ: ਬੇਟੇ ਦੀ ਮੌਤ ਦਾ ਬਦਲਾ ਲੈਣ ਲਈ ਮਾਂ ਨੇ ਕਰਵਾਇਆ ਪਿੰਡ ਦੇ ਸਰਪੰਚ ਦਾ ਕਤਲ, ਹੈਰਾਨ ਕਰ ਦਵੇਗੀ ਵਜ੍ਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904